ਬਰਗਰ ਕਿੰਗ ਨੂੰ ਲੱਗਿਆ ਵੱਡਾ ਝਟਕਾ, ਕਾਰਨ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼!
Published : Jan 19, 2020, 1:10 pm IST
Updated : Jan 19, 2020, 1:10 pm IST
SHARE ARTICLE
Burger King
Burger King

ਜਿਸ ਮਗਰੋਂ ਉਹਨਾਂ ਨੇ ਦਸੰਬਰ ਵਿਚ ਕੰਜੂਮਰ ਫਾਰਮ ਵਿਚ ਮੁਕਦਮਾ ਦਰਜ ਕਰ...

ਜਲੰਧਰ: ਜਲੰਧਰ ਦੇ ਜ਼ਿਲ੍ਹਾ ਕੰਜੂਮਰ ਫਾਰਮ ਨੇ ਬਰਗਰ ਕਿੰਗ ਨੂੰ ਆਪਣੇ ਗ੍ਰਾਹਕ ਨੂੰ ਵੈਜ਼ ਦੀ ਥਾਂ ਨਾਨ-ਵੈਜ਼ ਬਰਗਰ ਦੇਣ ਦੇ ਮਾਮਲੇ ਵਿਚ 60 ਹਜ਼ਾਰ 67 ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਜਲੰਧਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨੇ ਦੱਸਿਆ ਕਿ 2018 ਚ ਉਹਨਾਂ ਵਲੋਂ 2 ਵੈਜ਼ ਬਰਗਰ ਆਰਡਰ ਕੀਤੇ ਸੀ ਅਤੇ ਬਰਗਰ ਕਿੰਗ ਦੇ ਸਟਾਫ ਨੇ ਉਹਨਾਂ ਨੂੰ ਇਸ ਦੌਰਾਨ ਨਾਨ-ਵੈਜ਼ ਬਰਗਰ ਦੇ ਦਿੱਤੇ ਜਿਸ ਨੂੰ ਖਾਣ ਮਗਰੋਂ ਉਹਨਾਂ ਦੀ ਹਾਲਤ ਖ਼ਰਾਬ ਹੋ ਗਈ ਅਤੇ ਨਾਲ ਹੀ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ।

PhotoPhoto

ਜਿਸ ਮਗਰੋਂ ਉਹਨਾਂ ਨੇ ਦਸੰਬਰ ਵਿਚ ਕੰਜੂਮਰ ਫਾਰਮ ਵਿਚ ਮੁਕਦਮਾ ਦਰਜ ਕਰ ਇਨਸਾਫ ਦੀ ਮੰਗ ਕੀਤੀ ਅਤੇ ਹੁਣ ਫੋਰਮ ਨੇ ਇਸ ਮਾਮਲੇ ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਬਰਗਰ ਕਿੰਗ ਨੂੰ 50 ਹਜ਼ਾਰ ਜ਼ੁਰਮਾਨਾ, 10 ਹਜ਼ਾਰ ਰੁਪਏ ਵਕੀਲ ਦੀ ਫੀਸ ਅਤੇ 67 ਰੁਪਏ ਮਨੀਸ਼ ਨੂੰ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਟ ਦੇ ਇਸ ਫੈਸਲੇ ਤੇ ਮਨੀਸ਼ ਦਾ ਕਹਿਣਾ ਉਸ ਨੂੰ ਕੋਰਟ ਤੇ ਯਕੀਨ ਸੀ ਅਤੇ ਉਸ ਨਾਲ ਇਨਸਾਫ ਹੋਇਆ ਹੈ।

PhotoPhoto

ਦਸ ਦਈਏ ਕਿ ਆਨਲਾਈਨ ਅਕਸਰ ਅਜਿਹੀਆਂ ਗਲਤੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵਿਚ ਜ਼ੋਮੈਟੋ ਚਰਚਾ ਵਿਚ ਰਿਹਾ ਸੀ। ਜ਼ੋਮੈਟੋ ਦੇ ਇਕ ਗਾਹਕ ਨੇ ਡਿਲਵਰੀ ਬੁਆਏ ਕੋਲੋਂ ਸਿਰਫ ਇਸ ਕਰਕੇ ਭੋਜਨ ਲਈ ਲਿਆ ਕਿਉਂਕਿ ਉਹ ਮੁਸਲਿਮ ਸੀ। ਇਸ 'ਤੇ ਜ਼ੋਮੈਟੋ ਨੇ ਧਰਮ ਨੂੰ ਇਕ ਪਾਸੇ ਰੱਖ ਕੇ ਇਨਸਾਨੀਅਤ ਨੂੰ ਅਹਿਮੀਅਤ ਦਿੰਦੇ ਹੋਏ ਗਾਹਕ ਨੂੰ ਕਰਾਰਾ ਜਵਾਬ ਦਿੱਤਾ। ਪਹਿਲਾਂ ਇਹ ਜਵਾਬ ਜ਼ੋਮੈਟੋ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਦਿੱਤਾ ਅਤੇ ਬਾਅਦ ਵਿਚ ਜ਼ੋਮੈਟੋ ਦੇ ਫਾਊਂਡਰ ਦੀਪਿੰਦਰ ਗੋਇਲ ਨੇ ਵੀ ਦਿੱਤਾ।

PhotoPhoto

ਜ਼ੋਮੈਟੋ ਨੇ ਲਿਖਿਆ ਖਾਣੇ ਦਾ ਕੋਈ ਧਰਮ ਨਹੀਂ ਹੁੰਦਾ, ਖਾਣਾ ਖੁਦ ਇਕ ਧਰਮ ਹੈ। ਇਸ ਤੋਂ ਇਲਾਵਾ ਦੀਪਿੰਦਰ ਗੋਇਲ ਨੇ ਟਵਿੱਟਰ 'ਤੇ ਲਿਖਿਆ ਕਿ ਅਸੀਂ ਭਾਰਤ ਦੇ ਵਿਚਾਰਾਂ ਅਤੇ ਆਪਣੇ ਗਾਹਕਾਂ-ਸਾਂਝੇਦਾਰਾਂ ਦੀ ਭਿੰਨਤਾ 'ਤੇ ਮਾਣ ਕਰਦੇ ਹਾਂ। ਸਾਡੇ ਇਨ੍ਹਾਂ ਮੁੱਲਾਂ ਦੇ ਕਾਰਨ ਜੇਕਰ ਸਾਡੇ ਕਾਰੋਬਾਰ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਦੁੱਖ ਨਹੀਂ ਹੋਵੇਗਾ।

PhotoPhoto

ਜ਼ੋਮੈਟੋ ਅਤੇ ਉਸ ਦੇ ਬਾਨੀ ਵਲੋਂ ਜਿਸ ਤਰ੍ਹਾਂ ਇਸ ਮਾਮਲੇ ਦਾ ਜਵਾਬ ਦਿੱਤਾ ਗਿਆ ਹੈ ਉਸ ਨਾਲ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਦੋਵਾਂ ਦੀ ਚੰਗੀ ਤਾਰੀਫ ਕੀਤੀ ਹੈ। ਇਸ ਦੇ ਨਾਲ ਹੀ ਪੰਡਿਤ ਅਮਿਤ ਸ਼ੁਕਲਾ ਜਿਨ੍ਹਾਂ ਨੇ ਮਾਮਲਾ ਚੁੱਕਿਆ ਸੀ ਅਤੇ ਇਸ ਬਾਰੇ ਟਵੀਟ ਕੀਤਾ ਸੀ ਉਨ੍ਹਾਂ ਨੂੰ ਕਾਫੀ ਨਿੰਦਾ ਦਾ ਸਾਹਮਣਾ ਕਰਨਾ ਪਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement