
ਵ੍ਹਿਪਲ ਨੇ ਦੱਸਿਆ ਕਿ ਉਹਨਾਂ ਨੇ ਲਾਗਾਨ ਆਊਟਲੈਟ ਤੋਂ ਠੀਕ 20 ਸਾਲ ਪਹਿਲਾਂ ਬਰਗਰ ਖਰੀਦਿਆ ਸੀ।
ਵਾਸ਼ਿੰਗਟਨ- ਅਮਰੀਕਾ ਦੇ ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ 1999 ਵਿਚ ਮੈਕਡਾਨਲਡਸ ਤੋਂ ਖਰੀਦਿਆ ਹੈਮਬਰਗਰ ਹਾਲੇ ਵੀ ਸਾਂਭ ਰੱਖਿਆ ਹੈ, ਜੋ ਅਜੇ ਵੀ ਤਾਜ਼ਾ ਦਿਖਦਾ ਹੈ। ਤਸਵੀਰਾਂ ਦੇਖਣ 'ਤੇ ਵੀ ਅਜਿਹਾ ਹੀ ਲੱਗ ਰਿਹਾ ਹੈ ਜਿਵੇਂ ਇਸ ਨੂੰ ਬਿਲਕੁੱਲ ਹੁਣੇ ਹੀ ਬਣਾਇਆ ਗਿਆ ਹੋਵੇ।
File photo
ਹਾਲਾਂਕਿ ਇਸ ਵਿਚੋਂ ਕਾਰਡਬੋਰਡ ਜਿਹੀ ਮਹਿਕ ਆ ਰਹੀ ਹੈ। ਡੇਵਿਡ ਵ੍ਹਿਪਲ ਨੇ ਦੱਸਿਆ ਕਿ ਉਹਨਾਂ ਨੇ ਲਾਗਾਨ ਆਊਟਲੈਟ ਤੋਂ ਠੀਕ 20 ਸਾਲ ਪਹਿਲਾਂ ਬਰਗਰ ਖਰੀਦਿਆ ਸੀ। ਉਹਨਾਂ ਨੇ ਇਸ ਦੇ ਨਾਲ ਪ੍ਰਯੋਗ ਕਰਨ ਦੀ ਯੋਜਨਾ ਬਣਾਈ ਸੀ। ਵ੍ਹਿਪਲ ਨੇ ਕਿਹਾ ਕਿ ਬਰਗਰ ਇਕ ਕੋਟ ਦੀ ਜੇਬ ਵਿਚ ਰਹਿ ਗਿਆ ਸੀ। ਇਸ ਤੋਂ ਬਾਅਦ ਕੋਟ ਨੂੰ ਉਹਨਾਂ ਨੇ ਆਪਣੀ ਵੈਨ ਦੇ ਪਿੱਛੇ ਡਿੱਗੀ ਵਿਚ ਸੁੱਟ ਦਿੱਤਾ ਤੇ ਬਾਅਦ ਵਿਚ ਇਹ ਕੋਟ ਉਹਨਾਂ ਦੀ ਕੋਠੜੀ ਵਿਚ ਪਹੁੰਚ ਗਿਆ।
File photo
ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਲੋਗਨ ਤੋਂ ਸੇਂਟ ਚਲੇ ਗਏ ਤੇ ਕੁਝ ਸਾਲ ਉਥੇ ਹੀ ਰਹੇ ਤੇ ਮੈਨੂੰ ਲੱਗਦਾ ਹੈ ਕਿ ਮੇਰੀ ਪਤਨੀ ਨੇ ਕੋਟ ਨੂੰ ਕਿਤੇ ਰੱਖ ਦਿੱਤਾ ਸੀ, ਜਿਸ ਵਿਚੋਂ ਬਾਅਦ ਵਿਚ ਬਰਗਰ ਮਿਲਿਆ।ਵ੍ਹਿਪਲ ਨੇ ਇਸ ਦੇ ਨਾਲ ਹੀ ਕਿਹਾ ਕਿ ਬਰਗਰ ਨਾਲ ਮਿਲਿਆ ਆਚਾਰ ਨਹੀਂ ਮਿਲ ਰਿਹਾ ਹੈ ਪਰ ਇੰਨੇ ਸਾਲ ਬਾਅਦ ਵੀ ਬਰਗਰ ਅਜਿਹਾ ਦਿਖ ਰਿਹਾ ਹੈ ਜਿਵੇਂ ਉਹ ਪੈਕ ਕਰਨ ਦੌਰਾਨ ਸੀ।
File photo
ਇਸ ਬਰਗਰ ਨੂੰ ਕਈ ਸਾਲਾਂ ਬਾਅਦ ਪਹਿਲੀ ਵਾਰ ਸਾਲ 2013 ਵਿਚ ਕੱਢਿਆ ਗਿਆ ਸੀ ਤੇ ਉਦੋਂ ਵੀ ਇਹ ਸਟੋਰੀ ਵਾਇਰਲ ਹੋਈ ਸੀ। ਇਸ ਤੋਂ ਬਾਅਦ ਇਸ ਨੂੰ ਟਿਨ ਵਿਚ ਬੰਦ ਕਰਦੇ ਰੱਖਿਆ ਗਿਆ। ਇਸ ਤੋਂ 6 ਸਾਲ ਬਾਅਦ ਹੁਣ ਇਸ ਨੂੰ ਕੱਢਿਆ ਗਿਆ ਹੈ ਤਾਂ ਵੀ ਇਹ ਤਾਜ਼ਾ ਦਿਖ ਰਿਹਾ ਹੈ।