ਹੰਗਾਮੇ ਭਰਪੂਰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਅੱਜ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ!
Published : Feb 19, 2020, 8:16 pm IST
Updated : Feb 20, 2020, 12:57 pm IST
SHARE ARTICLE
file photo
file photo

ਅਕਾਲੀ ਦਲ ਤੇ 'ਆਪ' ਦੇ ਡੈਲੀਗੇਸ਼ਲ ਦੀ ਸਪੀਕਰ ਨਾਲ ਮੀਟਿੰਗ

ਚੰਡੀਗੜ : 15ਵੀਂ ਪੰਜਾਬ ਵਿਧਾਨ ਸਭਾ ਦਾ ਭਲਕੇ 20 ਫ਼ਰਵਰੀ ਨੂੰ 11 ਵਜੇ ਤੋਂ ਸ਼ੁਰੂ ਹੋਣ ਵਾਲਾ ਬਜਟ ਇਜਲਾਸ ਕਾਫੀ ਹੰਗਾਮੇ ਭਰਿਆ ਹੋਣ ਦੀ ਸੰਭਾਵਨਾ ਹੈ ਕਿਉਂਕਿ ਦੋ ਤਿਹਾਈ ਬਹੁਮਤ ਵਾਲੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਦੋਨੋ ਵਿਰੋਧੀ ਧਿਰਾਂ 'ਆਪ' ਤੇ ਅਕਾਲੀ ਭਾਜਪਾ ਸਮੇਤ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਲੋਕ ਹਿਤ ਮੁੱਦਿਆਂ ਤੇ ਭਖਵੀਂ ਬਹਿਸ ਚਾਹੁੰਦੇ ਹਨ। ਵਿਧਾਨ ਸਭਾ ਸਕਤਰੇਤ ਵਲੋਂ ਜਾਰੀ ਆਰਜ਼ੀ ਪ੍ਰੋਗਰਾਮ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿਧਾਇਕਾਂ ਤੇ ਉਨ੍ਹਾਂ ਦੇ ਨੇਤਾਵਾਂ ਨੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਇਸ 8 ਬੈਠਕਾਂ ਵਾਲੇ ਬਜਟ ਇਜਲਾਸ ਦਾ ਸਮਾਂ ਵਧਾ ਕੇ ਘਟੋ ਘਟ 20 ਬੈਠਕਾਂ ਕੀਤੀਆਂ ਜਾਣ।

PhotoPhoto

ਮੁਲਾਕਾਤ ਮਗਰੋਂ ਮੀਡੀਆ ਨਲ ਗਲਬਾਤ ਕਰਦੇ ਹੋਏ, ਅਕਾਲੀ ਭਾਜਪਾ ਵਿਧਾਨਕਾਰ ਪਾਰਟੀ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਤੇ ਬਿਕਰਮ ਮਜੀਠੀਆ ਨੇ ਦਸਿਆ ਕਿ ਕਿਸਾਨਾਂ, ਮੁਲਾਜ਼ਮਾਂ, ਨੌਜੁਆਨਾਂ, ਅਨੁਸੂਚਿਤ ਜਾਤੀ ਵਿਦਿਆਰਥੀਆਂ ਸਮੇਤ ਲਾਅ ਐਂਡ ਆਰਡਰ, ਬਿਜਲੀ ਪਾਣੀ, ਗੈਂਗਸਟਰਾਂ, ਜੇਲਾਂ ਦੀ ਸੁਰੱਖਿਆ ਵਰਗੇ ਅਨੇਕਾਂ ਮਸਲੇ ਹਨ ਜਿਨ੍ਹਾਂ 'ਤੇ ਬਹਿਸ ਕਰ ਕੇ ਹਲ ਕਢਣ ਦੀ ਜ਼ਰੂਰਤ ਹੈ ਪਰ ਸਰਕਾਰ ਨੇ ਛੋਟਾ ਜਿਹਾ ਇਜਲਾਸ ਕਰ ਕੇ ਲੀਪਾ ਪੋਚੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਵਿਰੋਧੀ ਧਿਰਾਂ ਇਹ ਨਹੀਂ ਹੋਣ ਦੇਣਗੀਆਂ ਅਤੇ ਸੈਸ਼ਨ ਘਟੋ ਘਟ ਇਕ ਮਹੀਨਾ ਚਲਣਾ ਚਾਹੀਦਾ ਹੈ।

PhotoPhoto

ਇਸੇ ਤਰ੍ਹਾਂ 'ਆਪ' ਦੇ ਵਿਧਾਇਕਾਂ ਨੇ ਸਪੀਕਰ ਨੂੰ ਮਿਲ ਕੇ ਮੰਗ ਕੀਤੀ ਕਿ ਬਿਜਲੀ ਦੇ ਵਾਧੂ ਰੇਟਾਂ ਬਾਰੇ ਚਰਚਾ ਹੋਣੀ ਚਾਹੀਦੀ ਹੈ ਅਤੇ ਧਰਮਲ ਪਲਾਂਟਾਂ ਸਬੰਧੀ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਨੂੰ ਦੁਬਾਰਾ ਨਜ਼ਰਸ਼ਾਨੀ ਹੋਣੀ ਚਾਹੀਦੀ ਹੈ। ਬਜਟ ਸੈਸ਼ਨ ਦੇ ਆਰਜ਼ੀ ਪ੍ਰੋਗਰਾਮ ਵਿਚ ਅਦਲਾ ਬਦਲੀ ਕਰਨ, ਬੈਠਕਾਂ ਵਧਾਉਣ ਅਤੇ ਬਜਟ ਅਨੁਮਾਨ ਪੇਸ਼ ਕਰਨ ਬਾਰੇ ਆਖ਼ਰੀ ਫ਼ੈਸਲਾ, ਬਿਜਨੈਸ ਸਲਾਹਕਾਰ ਕਮੇਟੀ ਦੀ ਭਲਕੇ 11.30 ਵਜੇ ਹੋਣ ਵਾਲੀ ਮੀਟਿੰਗ ਵਿਚ ਹੋਵੇਗਾ। ਕਿਸ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਸਪੀਕਰ ਰਾਣਾ ਕੇ.ਪੀ. ਸਿੰਘ ਕਰਨਗੇ ਅਤੇਸਰਕਾਰ ਦੀ ਤਰਫ਼ੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੰਸਕੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ ਅਤੇ 'ਆਪ' ਦੇ ਨੇਤਾ ਹਰਪਾਲ ਚੀਮਾ ਤੇ ਅਕਾਲੀ ਵਿਧਾਨਕਾਰ ਪਾਰਟੀ ਨੇਤਾ ਸ਼ਰਨਜੀਤ ਢਿੱਲੋਂ ਹਿੱਸਾ ਲੈਣਗੇ।

PhotoPhoto

ਅੰਦਰੂਨੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸੈਸ਼ਨ ਦੇ ਪ੍ਰੋਗਰਾਮ ਵਿਚ ਕਾਫ਼ੀ ਅਦਲਾ ਬਦਲੀ ਹੋ ਰਹੀ ਹੈ। ਕੁੱਲ ਬੈਠਕਾਂ 8 ਹੀ ਰਹਿਣਗੀਆਂ, ਸਾਲ 2020-21 ਦੇ ਬਜਟ ਅਨੁਮਾਨ, 25 ਫ਼ਰਵਰੀ ਮੰਗਲਵਾਰ ਦੀ ਬਜਾਇ ਹੁਣ 28 ਫ਼ਰਵਰੀ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾਣਗੇ। ਇਹ ਵੀ ਪਤਾ ਲੱਗਾ ਹੈ ਕਿ ਬਜਟ 'ਤੇ ਬਹਿਸ ਹੁਣ 2 ਅਤੇ 3 ਮਾਰਚ ਨੂੰ ਹੋਵੇਗੀ। ਸੰਭਾਵਨਾ ਹੈ ਕਿ ਇਜਲਾਸ ਭਲਕੇ 20 ਫ਼ਰਵਰੀ ਤੋਂ ਸ਼ੁਰੂ ਹੋ ਕੇ 3 ਮਾਰਚ ਤਕ ਚਲੇਗਾ ਜਿਸ ਦੌਰਾਨ, ਕੁਲ 13 ਦਿਨਾਂ ਵਿਚੋਂ 8 ਦਿਨ ਕੰਮ ਹੋਵੇਗਾ।

PhotoPhoto

ਨਵੇਂ ਸੰਭਾਵੀ ਪ੍ਰੋਗਰਾਮ ਅਨੁਸਾਰ ਭਲਕੇ, ਪਹਿਲੇ ਦਿਨ ਵਿਛਡੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਮਗਰੋਂ ਥੋੜਾ ਵਕਫ਼ਾ ਦੇ ਕੇ ਗ਼ੈਰ ਸਰਕਾਰੀ ਮਤੇ ਵਿਚਾਰੇ ਜਾਣਗੇ। ਤਿੰਲ ਛੁੱਟੀਆਂ ਉਪਰੰਤ 24 ਤੇ 25 ਫ਼ਰਵਰੀ ਨੂੰ ਰਾਜਪਾਲ ਦੇ ਭਾਸ਼ਣ 'ਤੇ ਧਨਵਾਦ ਦਾ ਮਤਾ ਪਾਸ ਹੋਣਾ ਹੈ। ਅਗਲੇ 2 ਦਿਨ ਸੀ.ਏ.ਜੀ. ਦੀਆਂ ਰਿਪੋਰਟਾਂ, ਗ਼ੈਰ ਸਰਕਾਰੀ ਕੰਮਕਾਜ ਅਤੇ 28 ਫ਼ਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਅਨੁਮਾਨਾਂ 'ਤੇ ਬਹਿਸ 2 ਤੇ 3 ਮਾਰਚ ਨੂੰ ਹੋਵੇਗੀ। ਸੰਭਾਵਨਾ ਹੈ ਕਿ 3 ਮਾਰਚ ਦੀ ਬੈਠਕ ਉਪਰੰਤ ਵਿਧਾਨ ਸਭਾ ਦਾ ਸੈਸ਼ਨ ਅਣਮਿਥੇ ਸਮੇਂ ਲਈ  ਉਠਾ ਦਿਤਾ ਜਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement