ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੇਵਲ 8 ਬੈਠਕਾਂ ਤਕ ਸੀਮਤ ਰਹਿ ਗਿਆ
Published : Feb 9, 2020, 10:14 pm IST
Updated : Feb 9, 2020, 10:14 pm IST
SHARE ARTICLE
file photo
file photo

ਬੈਠਕਾਂ ਦੀ ਸਾਲਾਨਾ ਔਸਤ ਵੀ 40 ਤੋਂ ਡਿਗ ਕੇ 15 ਰਹਿ ਗਈ

ਚੰਡੀਗੜ੍ਹ, : ਅਗਲੇ ਹਫ਼ਤੇ 20 ਤਰੀਕ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਅਹਿਮ ਬਜਟ ਸੈਂਸ਼ਨ ਵਾਸਤੇ ਕੇਵਲ 8 ਬੈਠਕਾਂ ਦਾ ਹੀ ਪ੍ਰਸਤਾਵਿਤ ਪ੍ਰੋਗਰਾਮ ਉਲੀਕਿਆ ਜੋ ਪੰਜਾਬ ਦੀਆਂ ਹੁਣ ਤਕ 15 ਵਿਧਾਨ ਸਭਾਵਾਂ ਦੇ ਇਤਿਹਾਸ 'ਚ ਸਭ ਤੋਂ ਛੋਟਾ ਇਜਲਾਸ ਕਹਾਉਣ ਅਤੇ ਦਰਜ ਕਰਾਉਣ ਵਲ ਵਧ ਰਿਹਾ ਹੈ।

PhotoPhoto

ਇਕ ਨਵੰਬਰ 1966 ਤੋਂ ਨਵੀਂ ਹੋਂਦ 'ਚ ਆਏ ਇਸ ਛੋਟੇ ਜਿਹੇ ਸੂਬੇ ਦੀ ਵਿਧਾਨ ਸਭਾ ਸਕੱਤ੍ਰੇਤ ਤੋਂ ਮਿਲੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਵਲੋਂ ਚੁਦੀ ਹੋਈ ਇਸ ਸਪਾ ਦੇ ਨੁਮਾਇੰਦੇ ਚਾਹੇ ਕਿਸੇ ਵੀ ਪਾਰਟੀ ਜਾਂ ਸੰਗਠਨ ਨਾਲ ਸਬੰਧ ਰਖਦੇ ਹੋਣ, ਲੋਕ ਹਿਤ ਦੇ ਮੁੱਦਿਆਂ 'ਤੇ ਬਹਿਸ ਕਰਨ ਤੋਂ ਭੱਜਦੇ ਹਨ। ਵਿਸ਼ੇਸ਼ ਕਰ ਕੇ ਜਦੋਂ ਇਹ ਵਿਧਾਇਕ ਸਰਕਾਰ 'ਚ ਹੁੰਦੇ ਹਨ ਤਾਂ ਮੰਤਰੀ ਦੇ ਤੌਰ 'ਤੇ ਲੋਕ ਸਮੱਸਿਆਵਾਂ ਨੂੰ ਹੱਲ ਕਰਨ ਜਾਂ ਚਰਚਾ ਕਰਨ ਤੋਂ ਵੀ ਕੰਨੀ ਕਤਰਾਉਂਦੇ ਹਨ।
1952 ਤੋਂ ਬਣੀਆਂ ਇਨ੍ਹਾਂ ਵਿਧਾਨ ਸਭਾਵਾਂ ਦੇ ਸੈਸ਼ਨਾਂ ਦੀਆਂ ਕੁੱਲ ਸਾਲਾਨਾ ਬੈਠਕਾਂ ਜੋ 35 ਤੋਂ 40 ਤਕ ਹੁੰਦੀਆਂ ਸਨ, ਅੱਜ ਉਹ ਘੱਟ ਕੇ 14 ਜਾਂ 15 ਤਕ ਡਿਗ ਚੁਕੀਆਂ ਹਨ।

PhotoPhoto

ਵਿਧਾਨ ਸਭਾ ਸਾਲ             ਕੁਲ ਬੈਠਕਾਂ           ਔਸਤ ਬਜਟ     ਸੈਸ਼ਨ ਬੈਠਕਾਂ
ਤੀਜੀ  1966                     32                            32                  29
ਚੌਥੀ  1967-68                  55                             36               29
5ਵੀਂ  1969-71                   80                             40               29
6ਵੀਂ  1972-77                   148                           30              28
7ਵੀਂ  1977-79                   75                             30              28
8 ਵੀਂ  1980-83                   103                          33             24
9 ਵੀਂ  1985-87                   54                             21             19
10ਵੀਂ  1992-97                   121                           24            23
11ਵੀਂ  1997-2002                95                             19           13
12ਵੀਂ  2002-07                   81                             16           14
13ਵੀਂ  2007-12                   88                             18           13
14ਵੀਂ  2012-17                   77                             16           10
15ਵੀਂ  2017-20                   52                              17              8

PhotoPhoto

ਮੌਜੂਦਾ 15 ਵੀਂ ਵਿਧਾਨ ਸਭਾ ਦੇ ਅਜੇ 3 ਸਾਲ ਪੂਰੇ ਹੋਏ ਹਨ ਅਤੇ ਆਉਣ ਵਾਲੇ ਬਜਟ ਸੈਸ਼ਨ ਦੀਆਂ ਸੰਭਾਵੀ 8 ਬੈਠਕਾਂ ਰਲਾਉਣ ਨਾਲ ਪਿਛਲੇ 3 ਸਾਲ ਦੀ ਔਸਤ ਬੈਠਕਾਂ ਦੀ ਗਿਣਤੀ ਕੇਵਲ 17 'ਤੇ ਪਹੁੰਚੀ ਹੈ ਜੋ ਕਿ ਕਾਫ਼ੀ ਨਿਗੂਣੀ ਹੈ। ਗੁਆਂਢੀ ਰਾਜਾਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦੇ ਅੰਕੜੇ ਸਰਸ਼ਾਉਂਦੇ ਹਨ ਕਿ ਉਥੇ ਵੀ ਪਿਛਲੇ ਸਾਲਾ ਨਾਲੋਂ ਹੁਣ ਕਾਫ਼ੀ ਨਿਘਾਰ ਆਇਆ ਹੈ ਪਰ ਪੰਜਾਬ ਨਾਲੋਂ ਸਥਿਤੀ ਕੁਝ ਚੰਗੀ ਹੈ ਕਿਉਂਕਿ ਹਰਿਆਦਾ 'ਚ ਬੈਠਕਾਂ ਦੀ ਔਸਤ 20 ਤੋਂ ਵੱਧ ਹੈ ਜਦੋਂ ਕਿ ਹਿਮਾਚਲ 'ਚ ਸਾਲਾਨਾ ਬੈਠਕਾਂ ਦੀ ਔਸਤ 25 ਦੇ ਨੇੜੇ ਹੈ।

PhotoPhoto

ਪੰਜਾਬ ਵਿਧਾਨ ਸਭਾ ਦੇ ਆਉਂਦੇ ਹਫ਼ਤੇ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੇ ਪਹਿਲੇ ਦਿਨ ਵਿਛੜੀਆ ਰੂਹਾਂ ਨੂੰ ਸ਼ਰਧਾਂਜਲੀਆ ਦੇਣ ਉਪਰੰਤ ਕੁਝ ਵਕਫ਼ੇ ਮਗਰੋਂ ਗ਼ੈਰ ਸਰਕਾਰੀ ਦਿਨ ਯਾਨੀ ਵੀਰਵਾਰ ਹੋਣ ਕਰ ਕੇ ਕੇਵਲ ਇਕ ਦੋ ਮਤੇ ਪਾਸ ਕੀਤੇ ਜਾਣਗੇ। ਤਿੰਨ ਛੁੱਟੀਆਂ ਮਗਰੋਂ ਸੋਮਵਾਰ ਨੂੰ ਹੀ 2 ਬੈਠਕਾਂ ਕਰ ਕੇ, ਰਾਜਪਾਲ ਦੇ 17 ਜਨਵਰੀ ਵਾਲੇ ਭਾਸ਼ਣ ਸਬੰਧੀ ਧੰਨਵਾਦ ਦਾ ਮਤਾ ਪਾਸ ਕੀਤਾ ਜਾਣਾ ਹੈ ਅਤੇ ਅਗਲੇ ਦਿਨ 25 ਫ਼ਰਵਰੀ ਨੂੰ ਸਾਲ 2020-21 ਦੇ ਬਜਟ ਪ੍ਰਸਤਾਵ ਪੇਸ਼ ਕੀਤੇ ਜਾਣਗੇ। ਅਗਲੇ ਦਿਨ ਬੁਧਵਾਰ ਨੂੰ ਦੋ ਬੈਠਕਾਂ  ਕਰ ਕੇ ਬਜਟ ਪਾਸ ਕੀਤਾ ਜਾਵੇਗਾ ਅਤੇ ਵੀਰਵਾਰ ਨੂੰ ਫ਼ਿਰ ਗ਼ੈਰ ਸਰਕਾਰੀ ਮਤੇ ਪਾਸ ਹੋਣੇ ਹਨ ਜਦੋਂ ਕਿ ਸ਼ੁਕਰਵਾਰ ਕੁਝ ਬਿਲ ਪਾਸ ਕਰ ਕੇ ਇਜਲਾਸ ਉਠਾ ਦਿਤਾ ਜਾਵਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement