ਕੈਪਟਨ ਨਾਲ ਮਿਲਣੀ ਬਾਅਦ ਪ੍ਰਗਟ ਸਿੰਘ ਦਾ ਇਕਸਾਫ਼ : 'ਪੁਰਾਣਾ' ਕੈਪਟਨ ਭਾਲਦੇ ਨੇ ਲੋਕ!
Published : Feb 19, 2020, 8:47 pm IST
Updated : Feb 19, 2020, 8:47 pm IST
SHARE ARTICLE
file photo
file photo

ਵਾਅਦੇ ਪੂਰੇ ਨਾ ਹੋਣ 'ਤੇ ਲੋਕ ਨਿਰਾਸ਼, ਅਫ਼ਸਰਸ਼ਾਹੀ ਦੀ ਲਗਾਮ ਕਸਣ ਦੀ ਮੁੱਖ ਮੰਤਰੀ ਨੂੰ ਦਿਤੀ ਸਲਾਹ

ਚੰਡੀਗੜ੍ਹ : ਅਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਣ ਵਾਲੇ ਕਾਂਗਰਸੀ ਵਿਧਾਇਕ ਪ੍ਰਗਟ ਨੂੰ ਅਪਣੀ ਰਿਹਾਇਸ਼ 'ਤੇ ਚੰਡੀਗੜ੍ਹ ਬੁਲਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਦੇ ਵਿਚਾਰ ਸੁਣੇ। ਪ੍ਰਗਟ ਵਲੋਂ ਦੋ ਮਹੀਨੇ ਪਹਿਲਾਂ ਲਿਖੇ ਪੱਤਰ ਦੀ ਕਾਪੀ ਮੀਡੀਆ 'ਚ ਵਾਇਰਲ ਹੋਣ ਤੋਂ ਬਾਅਦ ਇਸ 'ਤੇ ਸਿਆਸੀ ਹਲਕਿਆਂ 'ਚ ਕਾਫ਼ੀ ਚਰਚਾ ਕਈ ਦਿਨਾਂ ਤੋਂ ਛਿੜੀ ਹੋਈ ਸੀ, ਜਿਸ ਦੇ ਚਲਦਿਆਂ ਮੁੱਖ ਮੰਤਰੀ ਨੇ ਪ੍ਰਗਟ ਨੂੰ ਗੱਲਬਾਤ ਲਈ ਅੱਜ ਸੱਦਿਆ ਸੀ।

file photofile photo

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਵੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਪ੍ਰਗਟ ਦੇ ਤੇਵਰ ਨਹੀਂ ਬਦਲੇ ਤੇ ਉਨ੍ਹਾਂ ਮੁੱਖ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਤੋਂ ਬਾਹਰ ਆ ਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਮੁੜ ਸਵਾਲ ਚੁੱਕੇ। ਪ੍ਰਗਟ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਮੁੱਖ ਮੰਤਰੀ ਨੇ ਧਿਆਨ ਨਾਲ ਸੁਣੀਆਂ ਹਨ ਅਤੇ ਕਈ ਸਵਾਲਾਂ ਨਾਲ ਸਹਿਮਤੀ ਵੀ ਜਤਾਈ ਅਤੇ ਕੰਮਾਂ 'ਚ ਸੁਧਾਰਾਂ ਦਾ ਵੀ ਭਰੋਸਾ ਦਿਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਖੁਲ੍ਹ ਕੇ ਦਸਿਆ ਹੈ।

file photofile photo

ਪ੍ਰਗਟ ਨੇ ਕਿਹਾ ਕਿ 1984 ਤੇ 2002 ਵਾਲਾ ਕੈਪਟਨ ਲੋਕ ਭਾਲਦੇ ਹਨ। ਇਸੇ ਕੈਪਟਨ ਦੇ ਨਾਂ 'ਤੇ ਸਾਨੂੰ ਲੋਕਾਂ ਨੇ 2017 'ਚ ਭਾਰੀ ਵੋਟਾਂ ਨਾਲ ਬੜੀਆਂ ਉਮੀਦਾਂ ਨਾਲ ਜਿਤਾਇਆ। ਅਪਣੇ ਪਿਛਲੇ ਕਾਰਜਕਾਲ ਸਮੇਂ ਰਾਜਨੀਤਕ ਭ੍ਰਿਸ਼ਟ ਲੋਕਾਂ ਨੂੰ ਜੇਲਾਂ 'ਚ ਦੇਣ, ਪਾਣੀਆਂ ਦਾ ਸਮਝੌਤਾ ਰੱਦ ਕਰਨ, 1984 'ਚ ਲਏ ਸਟੈਂਡ ਕਾਰਨ ਹੀ ਕੈਪਟਨ ਅਮਰਿੰਦਰ ਲੋਕਪ੍ਰਿਆ ਹੋਏ ਸਨ ਪਰ ਹੁਣ ਉਹ ਕੈਪਟਨ ਗਾਇਬ ਹੋਣ ਦਾ ਪ੍ਰਭਾਵ ਲੋਕਾਂ 'ਚ ਹੈ।

PhotoPhoto

ਪ੍ਰਗਟ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਦਸਿਆ ਹੈ ਕਿ ਵਾਅਦੇ ਪੂਰੇ ਨਾ ਹੋਣ ਕਾਰਨ ਲੋਕ ਨਿਰਾਸ਼ ਹਨ ਅਤੇ ਹਾਲੇ ਵੀ ਸਮਾਂ  ਹੈ ਕਿ ਸਰਕਾਰ ਦੇ ਕੰਮ 'ਚ ਸੁਧਾਰ ਕਰ ਕੇ ਵਾਅਦੇ ਪੂਰੇ ਕੀਤੇ ਜਾਣ। ਅਫ਼ਸਰਸ਼ਾਹੀ ਦੇ ਰਵਈਏ ਬਾਰੇ ਵੀ ਮੁੱਖ ਮੰਤਰੀ ਨੂੰ ਦਸਿਆ ਹੈ। ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ 'ਤੇ ਲਗਾਮ ਕਸਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਪੱਸ਼ਟ ਸੰਦੇਸ਼ ਦਿਤਾ ਜਾਵੇ ਕਿ ਇਹ ਕੰਮ ਹੋਣਾ ਹੈ ਅਤੇ ਇਹ ਨਹੀਂ ਹੋਣਾ।

PhotoPhoto

ਬਿਕਰਮ ਮਜੀਠੀਆ ਵਲੋਂ ਪ੍ਰਗਟ ਦੇ ਪੱਤਰ 'ਤੇ ਪ੍ਰਤੀਕਿਰਿਆ 'ਚ ਇਹ ਕਹੇ ਜਾਣ ਕਿ ਉਸ ਵਿਚੋਂ ਨਵਜੋਤ ਸਿੰਘ ਸਿੱਧੂ ਬੋਲ ਰਿਹਾ ਹੈ, ਬਾਰੇ ਕਿਹਾ ਕਿ ਮੈਂ ਇਸ ਦੀਆਂ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ। ਜਿਹੜੇ ਬੰਦੇ ਨੇ ਖ਼ੁਦ ਪਤਾ ਨਹੀਂ ਕਿਹੜੇ-ਕਿਹੜੇ ਪੁੱਠੇ ਸਿੱਧੇ ਕੰਮ ਕੀਤੇ ਹੋਣ, ਉਸ ਬਾਰੇ ਮੈਂ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ ਕਿਉੁਂਕਿ ਲੋਕ ਸਭ ਜਾਣਦੇ ਹਨ।

PhotoPhoto

ਪ੍ਰਗਟ ਨੇ ਕਿਹਾ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੱਧੂ ਮੇਰਾ ਵਧੀਆ ਦੋਸਤ ਹੈ ਅਤੇ ਸਾਡੇ ਸਬੰਧ 25 ਸਾਲਾਂ ਤੋਂ ਵਧ ਪੁਰਾਣੇ ਹਨ। ਪ੍ਰਗਟ ਨੇ ਕਿਹਾ ਕਿ ਮੈਂ ਗਰੁੱਪਾਂ ਤੋਂ ਉਪਰ ਉਠ ਕੇ ਪੰਜਾਬ ਦੀ ਭਲਾਈ ਲਈ ਸੋਚਦਾ ਹਾਂ ਅਤੇ ਮੁੱਖ ਮੰਤਰੀ ਤੋਂ ਉਮੀਦਾਂ ਵੀ ਹਨ, ਜਿਸ ਕਰ ਕੇ ਉਨ੍ਹਾਂ ਨੂੰ ਲਿਖਤੀ ਪੱਤਰ ਰਾਹੀਂ ਸੱਭ ਕੁੱਝ ਵਿਸਥਾਰ 'ਚ ਲਿਖਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement