
48ਵਾਂ ਗੁਲਾਬ ਮੇਲਾ ਐਤਕੀਂ 28 ਫ਼ਰਵਰੀ ਤੋਂ ਸ਼ੁਰੂ ਹੋ ਕੇ 1 ਮਾਰਚ ਐਤਵਾਰ ਨੂੰ ਸਮਾਪਤ ਹੋਵੇਗਾ।
ਚੰਡੀਗੜ੍ਹ : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸੈਕਟਰ-16 ਦੇ ਗੁਲਾਬਾਂ ਦੇ ਮੇਲੇ ਦੌਰਾਨ ਹੋਣ ਵਾਲੇ ਸਮਾਗਮਾਂ 'ਚ ਐਤਕੀਂ ਪਿਛਲੇ ਵਰ੍ਹਿਆਂ ਨਾਲੋਂ ਬਹੁਤ ਘੱਟ ਰੇਟ 1700 ਰੁਪਏ ਪ੍ਰਤੀ ਸਵਾਰੀ 'ਚ ਹੈਲੀਕਾਪਟਰ 'ਤੇ ਬੈਠ ਕੇ ਝੂਟੇ ਲੈਣ ਦੀ ਸਹੂਲਤ ਪ੍ਰਵਾਨ ਕੀਤੀ ਜਾਵੇਗੀ।
Photo
ਨਗਰ ਨਿਗਮ ਚੰਡੀਗੜ੍ਹ ਵਲੋਂ ਮਿਲੀ ਸੂਚਨਾ ਅਨੁਸਾਰ ਪਿਛਲੇ ਵਰ੍ਹੇ 2019 'ਚ ਜਿਹੜੀ ਕੰਪਨੀ ਨੇ ਮੇਲੇ 'ਚ ਮੇਲੀਆਂ ਨੂੰ ਹੈਲੀਕਾਪਟਰ 'ਤੇ ਝੂਟੇ ਦੇਣ ਦਾ ਠੇਕਾ ਲਿਆ ਸੀ ਉਸ ਨੇ 2300 ਰੁਪਏ ਪ੍ਰਤੀ ਸਵਾਰੀ ਦਾ ਟੈਂਡਰ ਪਾਸ ਕੀਤਾ ਸੀ। ਜਦਕਿ ਪਹਿਲੀ ਵਾਰੀ 2019 'ਚ ਇਸ ਦਾ ਰੇਟ 3500 ਤੇ 2018 'ਚ ਰੇਟ 2380 ਰੁਪਏ ਰਖਿਆ ਗਿਆ ਸੀ।
Photo
ਹੈਲੀਕਾਪਟਰ 'ਤੇ ਝੂਟੇ ਦੇਣ ਵਾਲੀ ਕੰਪਨੀ ਵਲੋਂ ਕੋਈ ਹਾਦਸਾ ਵਾਪਰਨ 'ਤੇ 50 ਲੱਖ ਦਾ ਪ੍ਰਤੀ ਸਵਾਰੀ ਬੀਮਾ ਵੀ ਮੁਫ਼ਤ ਕੀਤਾ ਜਾਵੇਗਾ। ਦਸਣਯੋਗ ਹੈ ਕਿ 48ਵਾਂ ਗੁਲਾਬ ਮੇਲਾ ਐਤਕੀਂ 28 ਫ਼ਰਵਰੀ ਤੋਂ ਸ਼ੁਰੂ ਹੋ ਕੇ 1 ਮਾਰਚ ਐਤਵਾਰ ਨੂੰ ਸਮਾਪਤ ਹੋਵੇਗਾ।
Photo
ਇਸ ਮੇਲੇ 'ਚ ਫ਼ੂਡ ਸਟਾਲ ਅਤੇ ਦਰਸ਼ਕਾਂ ਦੇ ਮਨੋਰੰਜਨ ਲਈ ਗੀਤ-ਸੰਗੀਤ, ਵੱਖ-ਵੱਖ ਫੁਲਾਂ ਦੇ ਮੁਕਾਬਲਿਆਂ ਤੋਂ ਇਲਾਵਾ ਪਤੰਗਬਾਜ਼ੀ, ਫ਼ੋਟੋਗ੍ਰਾਫ਼ੀ, ਛੋਟੇ ਬੱਚਿਆਂ ਦੇ ਸੁੰਦਰਤਾ ਮੁਕਾਬਲੇ ਆਦਿ ਵੀ ਕਰਵਾਏ ਜਾਣਗੇ। ਨਗਰ ਨਿਗਮ ਚੰਡੀਗੜ੍ਹ ਵਲੋਂ ਤਿਆਰੀਆਂ ਮੁਕੰਮਲ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ।
ਇਸ ਮੌਕੇ ਜੇਤੂਆਂ ਨੂੰ ਨਕਦ ਇਨਾਮ ਵੀ ਦਿਤੇ ਜਾਣਗੇ।
Photo
ਗੁਲਾਬ ਮੇਲੇ 'ਚ ਜਹਾਜ਼ ਕੰਪਨੀ ਵਲੋਂ ਦਿਤੇ ਰੇਟ
2017 : 3500 (ਪਹਿਲੀ ਵਾਰ ਦਾ ਰੇਟ)
2018 : 2380 ਰੁਪਏ ਪ੍ਰਤੀ ਸਵਾਰੀ
2019 : 2310 ਰੁਪਏ ਪ੍ਰਤੀ ਸਵਾਰੀ
2020 1700 ਰੁਪਏ ਵਸੂਲੇ ਜਾਣਗੇ।