
ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ 28 ਫ਼ਰਵਰੀ ਤੋਂ 1 ਮਾਰਚ ਤਕ ਕਰਵਾਏ ਜਾਣ ਵਾਲੇ ਗੁਲਾਬਾਂ ਦਾ ਮੇਲੇ ਦੀਆਂ ਤਿਆਰੀਆਂ 'ਚ ਜੁਟ ਗਿਆ ਹੈ। ਨਗਰ ਨਿਗਮ ਐਤਕੀ
ਚੰਡੀਗੜ੍ਹ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ 28 ਫ਼ਰਵਰੀ ਤੋਂ 1 ਮਾਰਚ ਤਕ ਕਰਵਾਏ ਜਾਣ ਵਾਲੇ ਗੁਲਾਬਾਂ ਦਾ ਮੇਲੇ ਦੀਆਂ ਤਿਆਰੀਆਂ 'ਚ ਜੁਟ ਗਿਆ ਹੈ। ਨਗਰ ਨਿਗਮ ਐਤਕੀ ਮੇਲੇ ਵਿਚ ਭੀੜ-ਭੜੱਕਾ ਘਟਾਉਣ ਲਈ ਸੈਕਟਰ-17 ਦੇ ਪਲਾਜ਼ਾ ਅਤੇ ਜਗਤ ਸਿਨੇਮਾ ਦੇ ਪਿਛੇ ਵਪਾਰਕ ਸਟਾਲਾਂ ਲਾਉਣ ਲਈ ਯੋਜਨਾ ਬਣਾ ਰਿਹਾ ਹੈ।
Rose
ਨਿਗਮ ਦੇ ਇਕ ਅਧਿਕਾਰੀ ਅਨੁਸਾਰ ਨਗਰ ਨਿਗਮ ਕੋਸ਼ਿਸ਼ਾਂ ਕਰ ਰਹੀ ਹੈ ਕਿ ਗੁਲਾਬਾਂ ਦੇ ਮੇਲੇ ਸਦੇ ਮੇਲੇ ਗੇਟ ਤੋਂ ਹੀ ਲੋਕ ਜ਼ਿਆਦਾ ਨਾ ਆਉਣ-ਜਾਣ, ਸਗੋਂ ਸੈਕਟਰ-16-17 ਦੇ ਵਿਚਕਾਰ ਬਣੇ ਅੰਡਰਪਾਸ ਆਦਿ ਥਾਵਾਂ ਰਾਹੀਂ ਹੀ ਮੇਲਾ ਵੇਖਣ ਜਾਣ। ਨਿਗਮ ਵਿਰਾਨ ਪਏ ਸੈਕਟਰ-17 ਵਿਚ ਫੂਡ ਸਟਾਲ ਲਾਉਣ ਸਮੇਤ ਹੋਰ ਰੰਗਾ-ਰੰਗ ਪ੍ਰੋਗਰਾਮ ਕੀਤੇ ਜਾਣ ਲਈ ਵਿਚਾਰ ਕਰ ਰਿਹਾ ਹੈ।
Rose Festival Chandigarh
ਨਗਰ ਨਿਗਮ ਵਲੋਂ ਇਸ ਮੇਲੇ ਵਿਚ ਸੈਕਟਰ-16-17 ਦੇ ਅੰਡਰਪਾਸ ਵਿਚ ਹੇਠਾਂ ਫ਼ੋਟੋਗ੍ਰਾਫ਼ੀ ਪ੍ਰਦਰਸ਼ਨੀ ਆਦਿ ਵੀ ਲਾਈ ਜਾਵੇਗੀ। ਇਸ ਤੋਂ ਇਲਾਵਾ ਮੇਲੇ ਵਿਚ ਅੰਤਾਕਸ਼ਰੀ, ਪਤੰਗਬਾਜ਼ੀ, ਫੁੱਲਾਂ ਦੇ ਮੁਕਾਬਲੇ, ਮਿਸ ਰੋਜ਼ ਤੇ ਰੋਜ਼ ਪ੍ਰਿੰਸ ਆਦਿ ਛੋਟੇ ਬੱਚਿਆਂ ਦੇ ਸੁੰਦਰਤਾ ਮੁਕਾਬਲੇ ਅਤੇ ਗੀਤ-ਸੰਗੀਤ ਦੀਆਂ ਧੂਮਾਂ ਵੀ ਪੈਣਗੀਆਂ।
ਨਗਰ ਨਿਗਮ ਵਲੋਂ ਪ੍ਰਸ਼ਾਸਨਕ ਕੋਲੋਂ ਪ੍ਰਵਾਨਗੀ ਲੈ ਕੇ ਐਤਕੀ ਵੀ ਹੈਲੀਕਾਪਟਰ 'ਤੇ ਮੇਲੀਆਂ ਨੂੰ ਸੈਰ-ਸਪਾਟਾ ਕਰਾਏਗੀ। ਇਸ ਤੋਂ ਇਲਾਵਾ ਸਟਾਰ ਨਾਈਟਾਂ ਵੀ ਹੋਣਗੀਆਂ।