ਪੰਜਾਬ ਦੇ ਕੁੱਲ 3.5 ਲੱਖ ਮੁਲਾਜਮ, ਕੈਪਟਨ ਦੇ ਕਿਹੜੇ ਜਾਦੂਗਰ ਨੇ ਭਰਤੀ ਕੀਤੇ 11 ਲੱਖ: ਮਜੀਠੀਆ
Published : Feb 19, 2020, 7:08 pm IST
Updated : Feb 19, 2020, 7:08 pm IST
SHARE ARTICLE
Captain and Majithia
Captain and Majithia

ਅਕਾਲੀ ਦਲ ਵਫ਼ਦ ਵੱਲੋਂ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਕੀਤੀ ਗਈ ਹੈ...

ਚੰਡੀਗੜ੍ਹ: ਅਕਾਲੀ ਦਲ ਵਫ਼ਦ ਵੱਲੋਂ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਅਕਾਲੀ ਦਲ ਨੇ ਸਪੀਕਰ ਨੂੰ ਮਿਲ ਕੇ ਕਿਹਾ ਕਿ ਕਰੋੜਾਂ ਰੁਪਿਆ ਲੋਕਾਂ ਦਾ ਖਰਚ ਹੋਣਾ ਹੈ ਸੈਸ਼ਨ ਬੁਲਾਉਣ ਲਈ ਜੇ ਲੋਕ ਮੁੱਦਿਆਂ 'ਤੇ ਚਰਚਾ ਨਹੀਂ ਹੋਣੀ ਤਾਂ ਸੈਸ਼ਨ 'ਤੇ ਪੈਸੇ ਨਾ ਬਰਬਾਦ ਕਰੋ। ਉਨ੍ਹਾਂ ਕਿਹਾ ਕਿ ਜੇ ਲੋਕਾਂ ਦੇ ਅਸਲ ਮੁੱਦੇ, ਕਿਸਾਨਾਂ, ਮੁਲਾਜ਼ਮਾਂ, ਗਰੀਬਾਂ, ਦਲਿੱਤ ਭਾਈਚਾਰਾ, ਬਹਿਬਲ ਕਲਾਂ ਕਾਂਡ, ਨੌਜਵਾਨਾਂ, ਮਹਿੰਗੀ ਬਿਜਲੀ ਦੇ ਜੋ ਪੰਜਾਬ ਦੇ ਹਾਲਾਤ ਬਣੇ ਹਨ, ਇਹ ਸਾਰਾ ਅਸੀਂ ਸਪੀਕਰ ਸਾਬ੍ਹ ਨੂੰ ਵਿਸਥਾਰ ਨਾਲ ਲਿਖ ਕੇ ਦਿੱਤਾ ਹੈ।

ਕਾਂਗਰਸ ਨੂੰ ਅੱਡੇ ਹੱਥੀਂ ਲੈਂਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਵੱਲੋਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਹੁਣ ਤੱਕ ਪੂਰਾ ਨਹੀਂ ਹੋ ਸਕਿਆ, ਦਿੱਲੀ ਵਿਚ ਝੂਠ ਬੋਲਿਆ ਕਿ 11 ਲੱਖ ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ। ਉਨ੍ਹਾਂ ਕਿਹਾ ਸਾਰੇ ਪੰਜਾਬ ਸਰਕਾਰ ਦੇ ਮੁਲਾਜਮ ਤਾਂ 3.5 ਲੱਖ ਅਤੇ ਕਾਰਪੋਰੇਸ਼ਨਾਂ ਦੇ ਵਿਚ ਲਗਾ ਕੇ 5-6 ਲੱਖ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਕਹਿਦੈ ਕਿ ਅਸੀਂ 11 ਲੱਖ ਨੂੰ ਨੌਕਰੀ ਦੇ ਦਿੱਤੀ, ਸਾਨੂੰ ਦਿਖਾਓ ਕਿਹੜੇ ਜਾਦੂਗਰ ਪੈਦਾ ਕਰ ਦਿੱਤੇ।

Bikram MajithiaBikram Majithia

ਅਕਾਲੀ ਦਲ ਨੇ ਬਜਟ ਇਜਲਾਸ ਦਾ ਸਮਾਂ ਵਧਾਉਣ ਦੀ ਕੀਤੀ ਮੰਗ ਕੀਤੀ ਹੈ ਅਤੇ ਕਿਹਾ ਕਿ ਹਰ ਮੁੱਦੇ 'ਤੇ ਇੱਕ-ਇੱਕ ਦਿਨ ਹੋਵੇ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੇ 3 ਸੈਸ਼ਨਾਂ ਵਾਂਗ ਵਿਰੋਧੀ ਧਿਰਾਂ ਉਤੇ ਸਵਾਲ ਕਰਨ ‘ਤੇ ਪਾਬੰਦੀ ਨਹੀਂ ਹੋਣੀ ਚਾਹੀਦੀ ਜੇ ਪਹਿਲਾਂ ਵਾਂਗ ਬੋਲਣ ‘ਤੇ ਪਾਬੰਧੀ ਲਗਾਈ ਤਾਂ ਇਸ ਸੈਸ਼ਨ ਦਾ ਕੋਈ ਫ਼ਾਇਦਾ ਨਹੀਂ ਇਹ ਸਿਰਫ਼ ਲੋਕਾਂ ਦੇ ਪੈਸੇ ਦੀ ਬਰਬਾਦੀ ਹੋਵੇਗੀ।

Vikram Singh MajithiaVikram Singh Majithia

ਮਜੀਠੀਆ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਪਰਿਵਾਰਾਂ ਨਹੀਂ ਦਿੱਤੀ ਨੌਕਰੀ ਉਸਦਾ ਕਾਂਗਰਸ ਨੂੰ ਹਾਊਸ ਵਿਚ ਜਵਾਬ ਦੇਣਾ ਹੋਵੇਗਾ। ਮਜੀਠੀਆ ਨੇ ਕਿਹਾ ਕਿ ਕਿਸਾਨਾਂ ਦਾ ਕਰਜਾ ਤਾਂ ਕੀ ਮੁਆਫ਼ ਹੋਣਾ ਸੀ ਉਹ ਤਾਂ ਡਿਫ਼ਾਲਟਰ ਬਣਾ ਦਿੱਤੇ। ਗੰਨਾ ਕਿਸਾਨਾਂ ਦਾ ਮੌਜੂਦਾ ਸਰਕਾਰ ਵੱਲ 700-800 ਕਰੋੜ ਬਕਾਇਆ ਦੇਣ ਨੂੰ ਰਹਿੰਦਾ ਹੈ, 400 ਕਰੋੜ ਤਾਂ ਸਰਕਾਰੀ ਮਿੱਲਾਂ ਦਾ ਬਕਾਇਆ ਦੇਣ ਨੂੰ ਰਹਿੰਦਾ ਹੈ।

Bikram Singh MajithiaBikram Singh Majithia

ਉਨ੍ਹਾਂ ਕਿਹਾ ਕਿ ਜੇ ਹਰਿਆਣਾ ਨਾਲ ਪੰਜਾਬ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਨੇ 10000 ਤੋਂ 12000 ਤੱਕ ਪੰਜਾਬ ਦੇ ਕਿਸਾਨਾਂ ਨੂੰ ਪ੍ਰਤੀ ਕਿੱਲਾ ਮਾਰ ਮਾਰੀ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਗੰਨਾ ਕਿਸਾਨਾਂ ਦਾ 500 ਕਰੋੜ ਦਾ ਨੁਕਸਾਨ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement