ਡੀਆਈਜੀ ਬੀਐਸਐਫ ਪਰਭਾਕਰ ਜੋਸ਼ੀ ਨੇ ਦੱਸਿਆ ਕਿ ਵੱਡੀ ਖੇਪ ਮਿਲਣ ਦੀ ਸੰਭਾਵਨਾ ਹੈ।
ਗੁਰਦਾਸਪੁਰ : ਪਾਕਿਸਤਾਨੀ ਦੀਆਂ ਨਾਪਾਕ ਹਰਕਤਾਂ ਜਾਰੀ ਹਨ। ਬੀਤੀ ਸਵੇਰ ਤੜਕਸਾਰ ਪਾਕਿਸਤਾਨੀ ਤਸਕਰਾਂ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਿਚਕਾਰ ਹੋਈ ਗੋਲੀਬਾਰੀ ਤੋਂ ਬਾਅਦ ਵੱਡੀ ਮਾਤਰਾ ਵਿੱਚ ਹੈਰੋਈਨ ਦੀ ਖੇਪ ਅਤੇ ਹਥਿਆਰ ਬਰਾਮਦ ਕੀਤੇ ਗਏ ਸਨ। ਬੀਐਸਐਫ ਦੀ ਲਗਾਤਾਰ ਸਤਰਕਤਾ ਦੇ ਕਾਰਨ ਪਾਕਿਸਤਾਨ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਪਾਇਆ ਫਿਰ ਵੀ ਆਪਣੀਆਂ ਗਤੀਵਿਧੀਆਂ ਬੰਦ ਨਹੀਂ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਨਾਬਾਲਿਗ ਲੜਕੀ ਨੂੰ 'ਆ ਜਾ ਆ ਜਾ' ਕਹਿਣਾ ਜਿਨਸੀ ਸ਼ੋਸ਼ਣ ਹੈ: ਮੁੰਬਈ ਕੋਰਟ
ਅੱਜ ਫੇਰ ਦੀ ਰਾਤ ਬੀਐਸਐਫ ਦੀ 113 ਬਟਾਲੀਅਨ ਨੇ ਬੀ.ਓ.ਪੀ ਘਣੀਆ ਬਾਂਗਰ ਵਿੱਚ ਇੱਕ ਪਾਕਿਸਤਾਨੀ ਡਰੋਨ ਗੋਲਾਬਾਰੀ ਕਰ ਕੇ ਮਾਰ ਸੁੱਟਿਆ ਹੈ। ਜਿਸ ਥਾਂ ਡਰੋਨ ਡਿੱਗਿਆ, ਉਸ ਦੇ ਆਲੇ-ਦੁਆਲੇ ਬੀਐਸਐਫ ਦੇ ਜਵਾਨਾਂ ਵੱਲੋਂ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਡੀਆਈਜੀ ਬੀਐਸਐਫ ਪਰਭਾਕਰ ਜੋਸ਼ੀ ਨੇ ਦੱਸਿਆ ਕਿ ਵੱਡੀ ਖੇਪ ਮਿਲਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ - ਪਤਨੀ ਨੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ, ਕਿਹਾ - ਬੇਟੀ ਦਾ ਕਰਨਾ ਚਾਹੁੰਦਾ ਸੀ ਬਲਾਤਕਾਰ