28 ਸਾਲ ਪਹਿਲਾਂ ਗ੍ਰਿਫ਼ਤਾਰ ਪਰਵਾਰ ਦੇ ਚਾਰ ਜੀਅ ਅੱਜ ਤਕ ਲਾਪਤਾ
Published : Mar 19, 2018, 11:10 pm IST
Updated : Mar 19, 2018, 11:46 pm IST
SHARE ARTICLE
Tangra
Tangra

ਪਿੰਡ ਕਾਲੇਕੇ ਦੇ ਵਾਸੀ ਸੁਹੇਲ ਸਿੰਘ ਅਤੇ ਹਰਜੀਤ ਕੌਰ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।

28 ਸਾਲ ਪਹਿਲਾਂ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਪਰਵਾਰ ਦੇ ਚਾਰ ਜੀਆਂ ਦਾ ਅੱਜ ਤਕ ਕੁੱਝ ਪਤਾ ਨਹੀਂ ਲੱਗਾ। ਪਿੰਡ ਕਾਲੇਕਾ ਵਾਸੀ ਸੁਖਚੈਨ ਸਿੰਘ ਦੀ ਵਿਧਵਾ ਅਤੇ ਸੁਖਚੈਨ ਦੇ ਭਰਾ ਸੁਹੇਲ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਪਣੇ ਪਰਵਾਰ ਦੇ ਚਾਰ ਜੀਆਂ ਦੀ ਭਾਲ ਲਈ ਸਰਕਾਰੇ-ਦਰਬਾਰੇ ਕਾਫ਼ੀ ਪਹੁੰਚ ਕੀਤੀ ਪਰ ਅੱਜ ਤਕ ਉਨ੍ਹਾਂ ਦਾ ਕੁੱਝ ਪਤਾ ਨਹੀਂ ਲੱਗਾ। ਸੁਹੇਲ ਸਿੰਘ ਨੇ ਪੰਚਾਇਤ ਦੀ ਹਾਜ਼ਰੀ ਵਿਚ ਦਸਿਆ ਕਿ ਉਨ੍ਹਾਂ ਦੀ ਮਾਤਾ ਗੁਰਮੇਜ ਕੌਰ, ਭਰਾ ਸੁਖਚੈਨ ਸਿੰਘ ਅਤੇ ਨੌਜਵਾਨ ਪੁੱਤਰ ਮਨਜਿੰਦਰ ਸਿੰਘ ਤੇ ਹਰਜਿੰਦਰ ਸਿੰਘ ਨੂੰ 6 ਜੂਨ 1990 ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਕਾਲੇਕੇ ਵਿਚੋਂ ਸੰਗਤ ਦਾ ਟਰੱਕ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੁਮੇਲੀ ਦੇ ਗੁਰਦਵਾਰੇ ਦੀ ਕਾਰ ਸੇਵਾ ਲਈ ਗਿਆ ਸੀ ਜਿਸ ਵਿਚ ਉਸ ਦਾ ਭਰਾ, ਮਾਤਾ ਅਤੇ ਦੋਵੇਂ ਪੁੱਤਰ ਵੀ ਸਨ।

MissingMissing

ਉਸ ਦਿਨ ਗੁਰਦਵਾਰੇ ਤੋਂ ਥੋੜੀ ਦੂਰ ਪੁਲਿਸ ਨਾਲ ਖਾੜਕੂਆਂ ਦਾ ਮੁਕਾਬਲਾ ਹੋਇਆ ਜਿਸ ਵਿਚ ਇਕ ਖਾੜਕੂ ਮਾਰਿਆ ਗਿਆ। ਪੁਲੀਸ ਨੇ ਗੁਰਦਵਾਰੇ ਨੂੰ ਘੇਰਾ ਪਾ ਲਿਆ ਅਤੇ ਸੇਵਾ ਕਰ ਰਹੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਬਾਕੀਆਂ ਨੂੰ ਤਾਂ ਛੱਡ ਦਿਤਾ ਗਿਆ ਪਰ ਬਜ਼ੁਰਗ ਮਾਤਾ ਗੁਰਮੇਜ ਕੌਰ, ਸੁਖਚੈਨ ਸਿੰਘ ਅਤੇ ਨੌਜਵਾਨ ਲੜਕਿਆਂ ਨੂੰ ਨਹੀਂ ਛਡਿਆ ਗਿਆ। ਉਨ੍ਹਾਂ ਕਿਹਾ, 'ਸਾਡਾ ਗ਼ਰੀਬਾਂ ਦਾ ਇਸ ਉਮਰ ਵਿਚ ਕੋਈ ਸਹਾਰਾ ਨਹੀਂ। ਜੇ ਸਰਕਾਰ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਨਹੀਂ ਦਿਵਾਉਣੀ ਅਤੇ ਸਾਡੇ ਜੀਆਂ ਦੀ ਭਾਲ ਨਹੀਂ ਕਰਨੀ ਤਾਂ ਸਾਨੂੰ ਸਵੈ ਇੱਛਾ ਨਾਲ ਮਰਨ ਦੀ ਇਜਾਜ਼ਤ ਦਿਤੀ ਜਾਵੇ।' ਇਸ ਮੌਕੇ ਪਿੰਡ ਕਾਲਕੇ ਦੇ ਸਰਪੰਚ ਗੁਰਚਰਨ ਸਿੰਘ ਰਾਣਾ, ਦਿਲਬਾਗ਼ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement