
ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਗਏ ਡੇਰਾ ਸੱਚਾ ਸੌਦੇ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਦਾ ਸਮਰਥਨ ਕਰਨ ਵਾਲੇ ਹਰਿਆਣ ਪੁਲਿਸ ਵਿਚ ਵੀ ਮੌਜੂਦ ਸਨ।
ਚੰਡੀਗੜ੍ਹ, 27 ਅਗੱਸਤ (ਅੰਕੁਰ) : ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਗਏ ਡੇਰਾ ਸੱਚਾ ਸੌਦੇ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਦਾ ਸਮਰਥਨ ਕਰਨ ਵਾਲੇ ਹਰਿਆਣ ਪੁਲਿਸ ਵਿਚ ਵੀ ਮੌਜੂਦ ਸਨ। ਜਾਣਕਾਰੀ ਮੁਤਾਬਕ ਪੁਲਿਸ ਵਿਚ ਮੌਜੂਦ ਰਾਮ ਰਹੀਮ ਦੇ ਸਮਰਥਕਾਂ ਨੂੰ ਇਸ ਗੱਲ ਦਾ ਪਤਾ ਸੀ ਬਾਬਾ ਦੋਸ਼ੀ ਸਾਬਤ ਹੋ ਸਕਦਾ ਹੈ। ਸੱਤ ਲੋਕਾਂ ਨੇ ਰਾਮ ਰਹੀਮ ਦੇ ਦੋਸ਼ੀ ਸਾਬਤ ਹੋਣ ਦੇ ਬਾਅਦ ਉਸ ਨੂੰ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਦੇ ਨਤੀਜੇ ਵਜੋਂ ਪੁਲਿਸ ਨਾਲ ਸਕਿਉਰਿਟੀ ਗਾਰਡਾਂ ਦੀ ਝੜਪ ਵੀ ਹੋ ਗਈ ਸੀ ਤੇ ਉਹ ਅਪਣੀ ਯੋਜਨਾ ਵਿਚ ਫੇਲ ਹੋ ਗਏ। ਫੇਲ ਹੋਣ ਦੇ ਬਾਅਦ ਉਨ੍ਹਾਂ ਲੋਕਾਂ ਨੇ ਹੀ ਕਿਸੇ ਨੂੰ ਫੋਨ ਕੀਤਾ ਅਤੇ ਫਿਰ ਹਿੰਸਾ ਸ਼ੁਰੂ ਹੋਈ।
ਪੁਲਿਸ ਸੂਤਰਾਂ ਮੁਤਾਬਕ ਫੋਨ ਕਾਲ ਦੀ ਵਜ੍ਹਾ ਨਾਲ ਹੀ ਹਿੰਸਾ ਜ਼ਿਆਦਾ ਭੜਕੀ। ਪੁਲਿਸ ਮੁਤਾਬਕ ਬਾਬਾ ਨੂੰ ਭਜਾਉਣੇ ਦੀ ਕੋਸ਼ਿਸ਼ ਵਿਚ ਕੁਲ ਸੱਤ ਲੋਕ ਲੱਗੇ ਸਨ। ਇਸ ਵਿਚ ਪੰਜ ਹਰਿਆਣਾ ਪੁਲਿਸ ਦੇ ਸਨ। ਇਹ ਲੋਕ ਬਾਬਾ ਦੀ ਜ਼ੈੱਡ ਪਲੱਸ ਸਕਿਉਰਿਟੀ ਦਾ ਹਿੱਸਾ ਸਨ ਬਾਕੀ ਦੋ ਲੋਕ ਪ੍ਰਾਈਵੇਟ ਸਕਿਉਰਿਟੀ ਗਾਰਡ ਸਨ। ਪੁਲਿਸ ਵਾਲਿਆਂ ਦੀ ਪਹਿਚਾਣ ਹੈੱਡ ਕਾਂਸਟੇਬਲ ਅਜੇ, ਕਾਂਸਟੇਬਲ ਰਾਮ ਸਿੰਘ, ਹੈੱਡ ਕਾਂਸਟੇਬਲ ਵਿਜੈ ਸਿੰਘ, ਸਬ ਇੰਸਪੈਕਟਰ ਬਲਵਾਨ ਸਿੰਘ ਅਤੇ ਕਾਂਸਟੇਬਲ ਕਿਸ਼ਨ ਕੁਮਾਰ ਵਜੋਂ ਹੋਈ ਹੈ। ਪ੍ਰਾਈਵੇਟ ਸਕਿਉਰਿਟੀ ਵਿਚ ਲੱਗੇ ਲੋਕਾਂ ਦਾ ਨਾਮ ਪ੍ਰੀਤਮ ਸਿੰਘ ਅਤੇ ਸੁਖਬੀਰ ਦਸਿਆ ਗਿਆ ਹੈ। ਇਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਪੁਲਿਸ ਵਾਲਿਆਂ ਵਿਰੁਧ ਪੰਚਕੂਲਾ ਦੇ ਸੈਕਟਰ 5 ਪੁਲਿਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਏਐਸਆਈ ਰਮੇਸ਼ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਹੋਇਆ ਹੈ। ਰਮੇਸ਼ ਕੁਮਾਰ ਉਸ ਟੀਮ ਦੇ ਇੰਚਾਰਜ ਸਨ ਜਿਸ ਨੂੰ ਗੁਰਮੀਤ ਰਾਮ ਰਹੀਮ ਨੂੰ ਕਸਟਡੀ ਵਿਚ ਲੈਣ ਲਈ ਭੇਜਿਆ ਗਿਆ ਸੀ।