
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਪਣੀ ਪਹਿਲੀ ਅਗਨੀ ਪ੍ਰੀਖਿਆ ਵਿਚ ਸਫ਼ਲ ਸਿੱਧ ਹੋਈ ਕਿਉਂਕਿ ਡੇਰਾ ਸਿਰਸਾ ਮੁਖੀ ਨੂੰ ਪੰਚਕੂਲਾ
ਬਠਿੰਡਾ (ਦਿਹਾਤੀ), 27 ਅਗੱਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਪਣੀ ਪਹਿਲੀ ਅਗਨੀ ਪ੍ਰੀਖਿਆ ਵਿਚ ਸਫ਼ਲ ਸਿੱਧ ਹੋਈ ਕਿਉਂਕਿ ਡੇਰਾ ਸਿਰਸਾ ਮੁਖੀ ਨੂੰ ਪੰਚਕੂਲਾ ਅੰਦਰ ਸੀ.ਬੀ.ਆਈ ਵਿਸ਼ੇਸ਼ ਅਦਾਲਤ ਵਲੋਂ ਦੋਸ਼ੀ ਕਰਾਰ ਦਿਤੇ ਜਾਣ ਤੋ ਬਾਅਦ ਹਰਿਆਣਾ ਅਤੇ ਕਈ ਹੋਰਨਾਂ ਰਾਜਾਂ ਅੰਦਰ ਮੌਤ ਦੇ ਨੰਗੇ ਨਾਚ ਸਣੇ ਵੱਡੀ ਪੱਧਰ ਉਪਰ ਵਾਪਰੀਆਂ ਘਟਨਾਵਾਂ ਨੇ ਜਿਥੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਸੁਰੱਖਿਆਂ ਦੇ ਢਿੱਲੇ ਪ੍ਰਬੰਧਾਂ ਕਾਰਨ ਲੋਕ ਕਟਿਹਰੇ ਵਿਚ ਖੜਾ ਕਰ ਦਿਤਾ ਹੈ, ਉਥੇ ਪੰਜਾਬ ਅੰਦਰ ਕੈਪਟਨ ਸਰਕਾਰ ਦੇ ਸਖਤ ਸੁਰੱਖਿਆਂ ਪ੍ਰਬੰਧਾਂ ਦੀ ਚਹੁੰ ਪਾਸੇ ਤਾਰੀਫ ਸੁਣੀ ਜਾ ਸਕਦੀ ਹੈ, ਜਦਕਿ ਡੇਰਾ ਸਿਰਸਾ ਦੇ ਮਾਲਵੇ ਅੰਦਰ ਵੱਡੀ ਪੱਧਰ ਉਪਰ ਚੇਲਿਆਂ ਨੇ ਇਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਸਾਹ ਤਕ ਨਹੀਂ ਕੱਢਿਆ।
ਪੰਜਾਬ ਅੰਦਰ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਐਨੀ ਵੱਡੀ ਹੋÂਂੀ ਘਟਨਾ ਤੋ 24 ਘੰਟੇ ਬਾਅਦ ਸੜਕਾਂ ਅਤੇ ਬਜਾਰਾਂ ਅੰਦਰ ਆਮ ਜਨ ਜੀਵਨ ਬਣ ਸਕਿਆ, ਬੇਸ਼ੱਕ ਪ੍ਰਸ਼ਾਸਨ ਵਲੋਂ ਹਾਲਾਤਾਂ ਨੂੰ ਭਾਪਦਿਆਂ ਕਈ ਜ਼ਿਲ੍ਹਿਆਂ ਅੰਦਰ ਕਰਫਿਊ ਨੂੰ ਜਾਰੀ ਰਖਿਆ ਗਿਆ ਹੈ ਪਰ ਫਿਰ ਵੀ ਕੈਪਟਨ ਸਰਕਾਰ ਦੇ ਸੁਰੱਖਿਆਂ ਪ੍ਰਬੰਧਾਂ ਵਿਚ ਪ੍ਰਸ਼ਾਸਨ ਨੇ ਕਿਤੇ ਵੀ ਕੁਤਾਹੀ ਵਰਤਣ ਦੀ ਜੁਰੱਅਤ ਤਕ ਨਹੀਂ ਕੀਤੀ। ਪੰਜਾਬ ਨਾਲ ਸਬੰਧਤ ਐਨੀ ਵੱਡੀ ਘਟਨਾ ਤੋਂ ਬਾਅਦ ਵੀ ਕੈਪਟਨ ਸਰਕਾਰ ਦੀਆ ਸਿਆਸੀ ਵਿਰੋਧੀ ਪਾਰਟੀਆਂ ਨੂੰ ਸੁਰੱਖਿਆਂ ਸਬੰਧੀ ਬੋਲਣ ਨੂੰ ਕੋਈ ਸ਼ਬਦ ਨਹੀਂ ਲੱਭੇ, ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਫ਼ੈਸਲੇ ਤੋਂ ਪਹਿਲਾਂ ਖ਼ੁਦ ਵੀ ਪੁਲਿਸ ਪ੍ਰਸ਼ਾਸਨ ਦਾ ਹੌਂਸਲਾ ਵਧਾਉਣ ਲਈ ਪ੍ਰਸ਼ਾਸਨ ਦੇ ਵਿਚਕਾਰ ਜਾ ਕੇ ਉਨ੍ਹਾਂ ਦੀ ਹੋਸਲਾ ਅਫਜਾਈ ਕੀਤੀ ਜੋ ਕਿਸੇ ਮੁੱਖ ਮੰਤਰੀ ਦਾ ਚੁੱਕਿਆ ਹੋਇਆ ਵੱਖਰੇ ਤਰ੍ਹਾਂ ਦਾ ਕਦਮ ਸੀ। ਪਰ ਸਰਕਾਰ ਦੇ ਬਿਨਾਂ ਕਿਸੇ ਵਿਸ਼ੇਸ਼ ਸਬੰਧਤ ਵਿਅਕਤੀਆਂ ਦੀ ਫੜੋ-ਫੜਾਈ ਤੋਂ ਬਗ਼ੈਰ ਸੂਬੇ ਅੰਦਰ ਘਟਨਾਵਾਂ ਨਾ ਵਾਪਰਨ ਦੇਣ ਨੂੰ ਲੈ ਕੇ ਸਿਆਸੀ ਗਲਿਆਰਿਆਂ ਅੰਦਰ ਖੂਬ ਚਰਚਾ ਚਲ ਰਹੀ ਹੈ।