ਮਾਂ ਦੇ ਨਾਲ ਹੀ ਜੇਲ ਦੇ ਮਾਹੌਲ 'ਚ ਰਹੇਗਾ ਮਾਸੂਮ
ਪੰਚਕੂਲਾ (ਚੰਡੀਗੜ੍ਹ): ਕੁੱਝ ਦਿਨ ਪਹਿਲਾਂ ਸ਼ਹਿਰ 'ਚ ਹੋਏ ਟੈਕਸੀ ਡਰਾਈਵਰ ਪਰਮਿੰਦਰ ਦੇ ਕਤਲ ਮਾਮਲੇ 'ਚ ਇਕ ਤਰਫ਼ ਜਿਥੇ ਪੰਜ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਉਥੇ ਹੀ ਕਤਲ ਦੀ ਕਹਾਣੀ ਵੀ ਸਾਹਮਣੇ ਆ ਗਈ ਹੈ। ਪੰਚਕੂਲਾ ਪੁਲਿਸ ਨੇ ਚਾਰ ਆਰੋਪੀ ਪਰਮਿੰਦਰ ਦੇ ਦੋਸਤ ਅਮਰਜੀਤ ਸਿੰਘ ਸਮੇਤ ਮਾਸਟਰਮਾਈਂਡ ਪੂਜਾ, ਸੰਜੀਵ ਕੁਮਾਰ, ਬਿੱਟੂ ਨੂੰ ਪੰਚਕੂਲਾ ਕੋਰਟ 'ਚ ਪੇਸ਼ ਕੀਤੇ। ਪੂਜਾ ਨੂੰ ਅੰਬਾਲਾ ਜੇਲ ਕਾਨੂੰਨੀ ਹਿਰਾਸਤ 'ਚ ਭੇਜ ਦਿਤਾ ਗਿਆ ਹੈ। ਬਾਕੀ ਸਾਰੇ ਆਰੋਪੀਆਂ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਆਖ਼ਰੀ ਆਰੋਪੀ ਲਲਿਤ ਨੂੰ ਐਤਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਾਸਟਰਮਾਈਂਡ ਪੂਜਾ ਨੂੰ ਅੰਬਾਲਾ ਜੇਲ ਭੇਜਿਆ ਗਿਆ ਹੈ। ਪੂਜੇ ਦੇ ਦੋ ਬੱਚੇ ਹਨ ਜਿਸ 'ਚ ਵੱਡਾ ਬੱਚਾ ਰਿਸ਼ਤੇਦਾਰਾਂ ਕੋਲ ਰਹੇਗਾ ਪਰ ਦੋ ਸਾਲ ਦਾ ਛੋਟਾ ਪੁੱਤਰ ਉਸ ਦੇ ਨਾਲ ਜੇਲ 'ਚ ਹੀ ਹੈ। ਇਸ ਬਾਰੇ ਪੁਲਿਸ ਨੇ ਅਦਾਲਤ ਨੂੰ ਵੀ ਦਸ ਦਿਤਾ ਸੀ। ਇਸ ਲਈ ਬੱਚਾ ਛੋਟਾ ਹੋਣ ਕਰ ਕੇ ਉਸ ਨੂੰ ਮਾਂ ਦੇ ਨਾਲ ਭੇਜਿਆ ਗਿਆ ਹੈ। ਇਸ ਬਾਰੇ ਐਸਐਚਓ ਚੰਡੀਮੰਦਰ ਮਹਮੂਦ ਖ਼ਾਨ ਨੇ ਦਸਿਆ ਕਿ ਅਸੀਂ ਸਾਰੇ ਆਰੋਪੀਆਂ ਨੂੰ ਫੜ ਲਿਆ ਹੈ। ਇਸ 'ਚ ਅਮਰਜੀਤ ਸਿੰਘ, ਪੂਜਾ, ਸੰਜੀਵ ਕੁਮਾਰ, ਬਿੱਟੂ ਅਤੇ ਲਲਿਤ ਹਨ।
ਇਹ ਸੀ ਮਾਮਲਾ
ਹਰਿਆਣਾ ਪੁਲਿਸ ਕਮਾਂਡੋ ਟਰੇਨਿੰਗ ਸੈਂਟਰ ਕੋਲ ਚੌਕੀ ਪਿੰਡ ਦੀ ਸੜਕ 'ਤੇ ਸ਼ੁੱਕਰਵਾਰ ਨੂੰ ਕੰਬਾਲਾ ਦੇ ਪਰਮਿੰਦਰ ਦੀ ਲਾਸ਼ ਮਿਲੀ ਸੀ। ਪਰਮਿੰਦਰ ਦੇ ਕਤਲ ਦੀ ਸਾਜ਼ਸ਼ ਉਸ ਦੇ ਦੋਸਤ ਅਮਰਜੀਤ ਨੇ 4 ਹੋਰ ਵਿਅਕਤੀਆਂ ਨਾਲ ਮਿਲ ਕੇ ਰਚੀ ਸੀ। ਇਹ ਲੋਕ ਪਰਮਿੰਦਰ ਦੀ ਗੱਡੀ 'ਚ ਹੀ ਇਥੇ ਪੁੱਜੇ ਸਨ। ਪਰਮਿੰਦਰ ਨੂੰ ਛੱਡ ਬਾਕੀ ਸਾਰਿਆਂ ਨੇ ਪਹਿਲਾਂ ਨਾਰਥ ਪਾਰਕ ਦੇ ਕੋਲ ਸ਼ਰਾਬ ਪੀਤੀ, ਫਿਰ ਪਿਸ਼ਾਬ ਕਰਨ ਦੇ ਬਹਾਨੇ ਗੱਡੀ ਨੂੰ ਰੁਕਵਾਇਆ। ਪਰਮਿੰਦਰ ਦੇ ਬਾਹਰ ਆਉਂਦੇ ਹੀ ਸਾਰੇ ਨੇ ਮਿਲ ਕੇ ਪੱਥਰ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿਤਾ ਅਤੇ ਉਸ ਦੀ ਲਾਸ਼ ਨੂੰ ਉਥੇ ਹੀ ਝਾੜੀਆਂ 'ਚ ਲੁਕਾ ਦਿਤੀ।
ਜ਼ਿਕਰਯੋਗ ਹੈ ਕਿ ਪੂਜਾ ਅਤੇ ਉਸ ਦੇ ਪਤੀ ਸੰਜੀਵ 'ਤੇ ਕਰੀਬ 45 ਹਜ਼ਾਰ ਦਾ ਕਰਜ਼ਾ ਹੈ। ਇਸ 'ਚ ਉਸ ਦਾ ਸੰਪਰਕ ਅਮਰਜੀਤ ਨਾਲ ਹੋਇਆ। ਉਸ ਨਾਲ ਮਿਲ ਕੇ ਕਤਲ ਅਤੇ ਲੁਟ ਦੀ ਯੋਜਨਾ ਬਣਾਈ। ਅਮਰਜੀਤ ਨੇ ਪਰਮਿੰਦਰ ਨੂੰ ਇਹ ਕਹਿ ਕੇ ਘਰ ਤੋਂ ਬੁਲਾਇਆ ਸੀ ਕਿ ਇਕ ਮੈਡਮ ਹੈ ਪੂਜਾ, ਜਿਸ ਨੂੰ ਡਰਾਈਵਰ ਦੀ ਜ਼ਰੂਰਤ ਹੈ। 25 ਹਜ਼ਾਰ ਤਨਖ਼ਾਹ ਵੀ ਮਿਲੇਗੀ। ਇਸ 'ਤੇ ਪਰਮਿੰਦਰ ਹੱਲੋਮਾਜਰਾ ਆ ਗਿਆ। ਉਸ ਨੂੰ ਪੂਜਾ ਨਾਲ ਮਿਲਵਾਇਆ ਗਿਆ ਅਤੇ ਦਸਿਆ ਨਹੀਂ ਇਹੀ ਪੂਜਾ ਮੈਡਮ ਹੈ। ਫਿਰ ਪਰਮਿੰਦਰ ਨੂੰ ਛੱਡ ਸਾਰਿਆਂ ਨੇ ਸ਼ਰਾਬ ਪੀਤੀ।
ਪੂਜਾ ਮੈਡਮ ਨਾਲ ਮਿਲਵਾੳੇਣ ਦੇ ਬਹਾਨੇ ਇਥੇ ਨਾਰਥ ਕੋਲ ਲੈ ਆਏ ਕਿ ਮੈਡਮ ਪਾਰਟੀ 'ਚ ਹੈ। ਇ
ਥੇ ਬਾਹਰ ਲੋਕ ਦੇਖੇ ਤਾਂ ਬੋਲੇ ਅੱਗੇ ਚਲਦੇ ਹਾਂ। ਬਾਹਰ ਆਉਣ ਤੋਂ ਬਾਅਦ ਮੈਡਮ ਮਿਲ ਲਵੇਗੀ। ਇਨ੍ਹੇ 'ਚ ਅੱਗੇ ਚਲ ਕੇ ਪਿਸ਼ਾਬ ਕਰ ਆਉਂਦੇ ਹਾਂ। ਇਸ 'ਤੇ ਉਹ ਉਸ ਨੂੰ ਅੱਗੇ ਤਕ ਲੈ ਕੇ ਗਏ ਸਨ। ਪਰਮਿੰਦਰ ਸਿੰਘ ਦਾ ਮੋਬਾਈਲ ਵੀ ਇਨ੍ਹਾਂ ਲੋਕਾਂ ਨੇ ਚੋਰੀ ਕੀਤਾ ਸੀ। ਇੱਥੋਂ ਗੱਡੀ ਨੂੰ ਲੈ ਕੇ ਜਾਣਾ ਅਤੇ ਉਸ ਤੋਂ ਬਾਅਦ ਯੂਪੀ 'ਚ ਵੇਚਣ ਦੀ ਯੋਜਨਾ ਬਣਾਈ ਸੀ ਪਰ ਪੀਸੀਆਰ ਆਉਣ ਕਾਰਨ ਉਹ ਗੱਡੀ ਨੂੰ ਇੱਥੇ ਛੱਡ ਕੇ ਭੱਜ ਗਏ ਸਨ।