ਕਰਤਾਰਪੁਰ ਲਾਂਘੇ ਸਬੰਧੀ ਮੀਟਿੰਗ ਖ਼ਤਮ, ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ
Published : Mar 19, 2019, 5:08 pm IST
Updated : Mar 19, 2019, 5:08 pm IST
SHARE ARTICLE
Indo-Pak technical team Meeting about Kartarpur corridor
Indo-Pak technical team Meeting about Kartarpur corridor

ਟੈਕਨੀਕਲ ਟੀਮਾਂ ਨੇ ਸਾਂਝਾ ਨਿਰੀਖਣ ਕੀਤਾ ਅਤੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ

ਗੁਰਦਾਸਪੁਰ : ਭਾਰਤ ਅਤੇ ਪਾਕਿਸਤਾਨ ਦੇ ਤਕਨੀਕੀ ਮਾਹਰਾਂ ਨੇ ਮੰਗਲਵਾਰ ਨੂੰ ਕਰਤਾਰਪੁਰ ਲਾਂਘੇ ਦੇ ਕਾਰਜਾਂ 'ਤੇ ਚਰਚਾ ਅਤੇ ਇਸ ਨੂੰ ਅੰਤਮ ਰੂਪ ਦੇਣ ਲਈ ਪ੍ਰਸਤਾਵਤ ਬਿੰਦੂਆਂ 'ਤੇ ਬੈਠਕ ਕੀਤੀ। ਇਹ ਬੈਠਕ ਭਾਰਤ-ਪਾਕਿ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਵਿਖੇ ਹੋਈ। ਇਸ ਮੌਕੇ ਦੋਹਾਂ ਮੁਲਕਾਂ ਦੀਆਂ ਟੈਕਨੀਕਲ ਟੀਮਾਂ ਨੇ ਸਾਂਝਾ ਨਿਰੀਖਣ ਕੀਤਾ ਅਤੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ।

Kartarpur Sahib GurudwaraKartarpur Sahib Gurudwara

ਜ਼ਿਕਰਯੋਗ ਹੈ ਕਿ ਬੀਤੀ 14 ਮਾਰਚ ਨੂੰ ਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਪਲੇਠੀ ਬੈਠਕ ਹੋਈ ਸੀ। ਅਟਾਰੀ ਕੌਮਾਂਤਰੀ ਸਰਹੱਦ 'ਤੇ ਹੋਈ ਬੈਠਕ ਵਿੱਚ ਦੋਵੇਂ ਦੇਸ਼ਾਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ ਸਨ, ਜਿੱਥੇ ਉਨ੍ਹਾਂ ਇੱਕ ਦੂਜੇ ਨਾਲ ਲਾਂਘੇ ਦੇ ਵੇਰਵੇ ਸਾਂਝੇ ਕੀਤੇ। ਭਾਰਤ ਨੇ ਪਾਕਿਸਤਾਨ ਕੋਲ ਸ਼ਰਧਾਲੂਆਂ ਦੀਆਂ ਕੁਝ ਸ਼ਰਤਾਂ ਵੀ ਰੱਖੀਆਂ ਸਨ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ ਇੱਕ ਦਿਨ ਵਿੱਚ ਘੱਟੋ-ਘੱਟ 5000 ਸ਼ਰਧਾਲੂਆਂ ਦੇ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਤਿਉਹਾਰਾਂ ਜਾਂ ਹੋਰਨਾਂ ਇਤਿਹਾਸਕ ਦਿਹਾੜਿਆਂ ਮੌਕੇ ਇਹ ਗਿਣਤੀ 10,000 ਤਕ ਹੋਣੀ ਚਾਹੀਦੀ ਹੈ। ਭਾਰਤ 4.5 ਕਿਲੋਮੀਟਰ ਲੰਮਾ ਲਾਂਘਾ ਬਣਾਏਗਾ, ਜਿਸ ਵਿੱਚ ਆਧੁਨਿਕ ਯਾਤਰੀ ਟਰਮੀਨਲ ਵੀ ਸ਼ਾਮਲ ਹੋਵੇਗਾ। ਪਾਕਿਸਤਾਨ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਭਾਰਤ ਵਿੱਚ ਸ਼ਰਧਾਲੂਆਂ ਨੂੰ ਕਈ ਪ੍ਰਕਿਰਿਆਰਾਵਾਂ ਵਿੱਚੋਂ ਗੁਜ਼ਰਨਾ ਪਵੇਗਾ। ਹਾਲਾਂਕਿ, ਭਾਰਤ ਨੇ ਸ਼ਰਧਾਲੂਆਂ ਨੂੰ ਵੀਜ਼ਾ ਤੋਂ ਛੋਟ ਦੇਣ ਦੀ ਅਪੀਲ ਕੀਤੀ ਹੈ, ਜਿਸ ਤੋਂ ਛੋਟ ਮਿਲ ਸਕਦੀ ਹੈ ਪਰ ਫਿਰ ਵੀ ਪਾਸਪੋਰਟ ਲਾਜ਼ਮੀ ਹੋਵੇਗਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਵਰ੍ਹੇਗੰਢ ਮੌਕੇ ਇਸੇ ਸਾਲ ਸ਼ਰਧਾਲੂਆਂ ਲਈ ਇਹ ਲਾਂਘਾ ਖੋਲ੍ਹਿਆ ਜਾਣਾ ਹੈ।

Kartarpur Sahib Gurudwara-2Kartarpur Sahib Gurudwara-2

ਖ਼ਾਸ ਗੱਲਾਂ :-

  1. ਰੋਜ਼ਾਨਾ 5000 ਸ਼ਰਧਾਲੂਆਂ ਲਈ 54 ਇਮੀਗ੍ਰੇਸ਼ਨ ਕਾਊਂਟਰ।
  2. 1700 ਵਰਗ ਮੀਟਰ ਵਿਚ ਕਤਾਰਾਂ ਲਈ ਸਥਾਨ
  3. ਕਸਟਮਰ ਕਾਊਂਟਰਜ਼ -12
  4. ਕੌਮਾਂਤਰੀ ਸਰਹੱਦ 'ਤੇ 300 ਫ਼ੁੱਟ ਉੱਚਾ ਰਾਸ਼ਟਰੀ ਸਮਾਰਕ ਝੰਡਾ 
  5. ਲੈਂਡਸਕੇਪ ਖੇਤਰ  ਵਿਚ ਜਲ ਭੰਡਾਰ, ਆਰਟਿਕਸ, ਸਥਾਨਕ ਸਭਿਆਚਾਰ ਦੀਆਂ ਮੂਰਤੀਆਂ, ਐਂਫੀਥੀਏਟਰ, ਬੈਠਣ ਦੀ ਥਾਂ, ਛਤਰੀਆਂ, ਬੈਂਚ ਆਦਿ ਸ਼ਾਮਲ ਹਨ।
  6. ਸ਼ਾਨਦਾਰ ਦਾਖ਼ਲਾ ਗੇਟ ਵਿਚ ਸੁਰੱਖਿਆ ਕਾਊਂਟਰ ਅਤੇ ਜਨਤਕ ਸਹੂਲਤਾਂ 
  7. 10 ਬਸਾਂ, 250 ਕਾਰਾਂ ਅਤੇ 250 ਦੋਪਹੀਆ ਵਾਹਨਾਂ ਲਈ ਢੁਕਵੀਂ ਪਾਰਕਿੰਗ ਥਾਂ।
  8. ਟਰਮੀਨਲ ਇਮਾਰਤ ਦਾ ਫ਼ੇਜ਼ -1 ਲਈ ਜ਼ਮੀਨ ਦੀ ਲਾਗਤ ਨੂੰ ਛੱਡ ਕੇ 140 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।
  9.  ਗੁਰੂ ਨਾਨਕ ਦੇਵ ਜੀ ਦੀ 550ਵੇਂ ਗੁਰਪੁਰਬ ਦੇ ਸ਼ੁਰੂ ਤੋਂ ਪਹਿਲਾਂ ਉਕਤ ਯਾਤਰੀ ਟਰਮਿਨਲ ਕੰਪਲੈਕਸ ਦਾ ਫ਼ੇਜ਼ -1 ਚਾਲੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement