
ਆਮਦਨ ਤੋਂ ਜਾਇਦਾਦ ਬਣਾਉਣ ਸੰਬੰਧੀ ਮੁਕੱਦਮਾ ਦਰਜ ਹੈ ਤੇ ਜ਼ਮਾਨਤ 'ਤੇ ਆਇਆ ਹੋਇਆ ਸੀ...
ਚੰਡੀਗੜ੍ਹ : ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਜਿਸ ਦੇ ਵਿਰੁੱਧ ਆਮਦਨ ਤੋਂ ਜਾਇਦਾਦ ਬਣਾਉਣ ਸੰਬੰਧੀ ਮੁਕੱਦਮਾ ਦਰਜ ਹੈ ਅਤੇ ਜ਼ਮਾਨਤ ਤੇ ਆਇਆ ਹੋਇਆ ਸੀ। ਇਸ ਤੋਂ ਪਹਿਲਾਂ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ। ਵਿਜੀਲੈਂਸ ਵਿਭਾਗ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਅੱਜ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ ਕੋਲਿਆਂਵਾਲੀ ਵਿਖੇ ਅਤੇ ਉਸ ਦੇ ਘਰ ਉਸ ਦੀ ਭਾਲ ਵਿਚ ਰੇਡ ਕੀਤੀ ਗਈ ਹੈ।
Punjab Vigilance
ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਸਐਸਪੀ ਅਸ਼ੋਕ ਬਾਠ ਵਿਜੀਲੈਂਸ ਵਿਭਾਗ ਬਠਿੰਡਾ ਰੇਂਜ ਦੀ ਰਹਿਨੁਮਾਈ ਹੇਠ ਦਿਆਲ ਸਿੰਘ ਕੋਲਿਆਂਵਾਲੀ ਨੂੰ ਹਿਰਾਸਤ ਵਿਚ ਲੈਣ ਲਈ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਉਸ ਦੇ ਘਰ ਨਜ਼ਦੀਕੀਆਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸਦੀ ਭਾਲ ਅਜੇ ਤੱਕ ਜਾਰੀ ਹੈ।
Dyal Singh Kolianwali
ਅੱਜ ਉਨ੍ਹਾਂ ਦੀ ਟੀਮ ਵੱਲੋਂ ਦਿਆਲ ਸਿੰਘ ਕੋਲਿਆਂਵਾਲੀ ਅਤੇ ਉਸ ਦੇ ਭਰਾ ਦੇ ਘਰ ਰੇਡ ਕੀਤੀ ਪਰ ਉਨ੍ਹਾਂ ਨੂੰ ਇਥੇ ਸਿਰਫ ਉਨ੍ਹਾਂ ਦੇ ਕਰਿੰਦੇ ਹੀ ਮਿਲੇ ਹਨ ਅਤੇ ਉਨ੍ਹਾਂ ਵਲੋਂ ਲਗਾਤਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਭਾਲ ਜਾਰੀ ਹੈ।