
ਬੀਜੇਪੀ 21 ਮਾਰਚ ਨੂੰ ਬੰਗਾਲ ਵਿਚ ਅਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ...
ਕਲਕੱਤਾ: ਬੀਜੇਪੀ 21 ਮਾਰਚ ਨੂੰ ਬੰਗਾਲ ਵਿਚ ਅਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਇਕ ਦਿਨ ਦੇ ਦੌਰੇ ਉਤੇ ਪੱਛਮੀ ਬੰਗਾਲ ਜਾਣਗੇ। ਸ਼ਾਹ ਬੰਗਾਲ ਵਿਚ ਬੀਜੇਪੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ। ਨਾਲ ਹੀ ਕਈਂ ਮਹੱਤਵਪੂਰਨ ਪ੍ਰੋਗਰਾਮਾਂ ਵਿਚ ਵੀ ਹਿੱਸਾ ਲੈਣਗੇ। ਤ੍ਰਿਣਮੂਲ ਕਾਂਗਰਸ ਪਹਿਲਾਂ ਹੀ ਅਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਚੁੱਕੀ ਹੈ।
BJP Leader
ਅਮਿਤ ਸ਼ਾਹ ਪਲੀਘਾਈ ਸਕੂਲ ਗ੍ਰਾਉਂਡ ਵਿਚ ਦੁਪਹਿਰ 12 ਵਜੇ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਇਹ ਕਾਂਤੀ ਜ਼ਿਲ੍ਹੇ ਵਿਚ ਹੈ। ਇਸ ਤੋਂ ਬਾਅਦ ਉਹ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਮਛੇਦਾ ਵਿਚ 1.30 ਵਜੇ ਜ਼ਿਲ੍ਹਾ ਅਤੇ ਮੰਡਲ ਪੱਧਰੀ ਬੀਜੇਪੀ ਵਰਕਰਾਂ ਦੇ ਨਾਲ ਬੈਠਕ ਕਰਨਗੇ। ਸਾਬਕਾ ਰਾਸ਼ਟਰੀ ਪ੍ਰਧਾਨ ਸ਼ਾਮ 5.30 ਵਜੇ ਦੇ ਲਗਪਗ ਬੰਗਾਲ ਵਿਚ ਬੀਜੇਪੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ।
BJP Trimool
ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾ ਦੇ ਲਈ ਬੁੱਧਵਾਰ ਨੂੰ ਅਪਣੀ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ। ਮੁੱਖ ਮੰਤਰੀ ਨੇ ਸਾਰੇ ਪਰਿਵਾਰਾਂ ਦੇ ਲਈ ਹੋਰ ਯੋਜਨਾ, ਵਿਦਿਆਰਥੀਆਂ ਨੂੰ ਕ੍ਰੇਡਿਟ ਕਾਰਡ ਅਤੇ ਓਬੀਸੀ ਵਿਚ ਕਈਂ ਸਮੂਹਾਂ ਨੂੰ ਸ਼ਾਮਲ ਕਰਨ ਦੇ ਲਈ ਇਕ ਟੀਮ ਦਾ ਗਠਨ ਕਰਨ ਦਾ ਵਾਅਦਾ ਕੀਤਾ ਹੈ। ਤ੍ਰਿਣਮੂਲ ਕਾਂਗਰਸ ਸ਼ਾਸਨ ਦੇ ਦੌਰਾਨ ਗਰੀਬੀ 40 ਫੀਸਦੀ ਤੱਕ ਘਟਣ ਦਾ ਦਾਅਵਾ ਕਰਦੇ ਹੋਏ ਮਨੋਰਥ ਪੱਤਰ ਵਿਚ ਕਿਸਾਨਾਂ ਨੂੰ ਸਹਾਇਤਾ 6000 ਰੁਪਏ ਤੋਂ ਵਧਾ ਕੇ 10000 ਰੁਪਏ ਤੱਕ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ।
Amit Shah
ਮਮਤਾ ਨੇ ਕਿਹਾ ਕਿ ਪਹਿਲੀ ਵਾਰ, ਬੰਗਾਲ ਵਿਚ ਹਰ ਪਰਿਵਾਰ ਨੂੰ ਘੱਟੋ ਘੱਟ ਆਮਦਨ ਪ੍ਰਾਪਤ ਹੋਵੇਗੀ, 1.6 ਕਰੋੜ ਆਮ ਪਰਿਵਾਰਾਂ ਨੂੰ 500 ਰੁਪਏ ਪ੍ਰਤੀ ਮਹੀਨਾ, ਜਦਕਿ ਐਸਸੀ/ਐਸਟੀ ਪਰਿਵਾਰਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲੇਗਾ। ਇਹ ਰਕਮ ਸਿੱਧੇ ਪਰਿਵਾਰ ਦੀ ਮਹਿਲਾ ਮੁਖੀ ਦੇ ਬੈਂਕ ਖਾਤੇ ਵਿਚ ਭੇਜੇ ਜਾਣਗੇ।