
16540 ਨਸ਼ੀਲੀਆਂ ਗੋਲੀਆਂ ਸਮੇਤ ਦੋ ਔਰਤਾਂ ਸਣੇ ਤਿੰਨ ਕਾਬੂ
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਕਰੀਬ 16 ਹਜ਼ਾਰ ਨਸ਼ੀਲੀਆ ਗੋਲੀਆਂ ਅਤੇ ਕਰੀਬ 300 ਗ੍ਰਾਮ ਹੈਰੋਇਨ ਸਮੇਤ ਦੋ ਔਰਤਾਂ ਸਮੇਤ 7 ’ਤੇ ਮਾਮਲਾ ਦਰਜ ਕੀਤਾ ਹੈ।
Sri Muktsar Sahib Police
ਜ਼ਿਲ੍ਹਾ ਪੁਲਿਸ ਮੁਖੀ ਡੀ ਸੁਡਰਵਿਜੀ ਨੇ ਨਸ਼ੇ ਸਮੇਤ ਕਾਬੂ ਵਿਅਕਤੀਆਂ ਸਬੰਧੀ ਦਰਜ ਦੋ ਮਾਮਲਿਆਂ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਆਈ ਲਵਮੀਤ ਕੌਰ ਮੁੱਖ ਅਫਸਰ ਥਾਣਾ ਕੋਟਭਾਈ ਅਤੇ ਪੁਲਿਸ ਪਾਰਟੀ ਥਾਣਾ ਕੋਟਭਾਈ ਨੇ ਮਿਤੀ 17 ਮਾਰਚ ਨੂੰ ਗੁਪਤਸਰ ਚੌਕ ਛੱਤੇਆਣਾ ਵਿਖੇ ਤਿੰਨ ਸ਼ੱਕੀ ਵਿਅਕਤੀਆਂ ਕ੍ਰਿਸ਼ਨ ਸਿੰਘ ਪਾਸੋਂ 20 ਗ੍ਰਾਮ ਹੈਰੋਇਨ, ਰਣਜੀਤ ਸਿੰਘ ਪਾਸੋਂ 20 ਗ੍ਰਾਮ ਹੈਰੋਇਨ, ਮਾਨ ਸਿੰਘ ਪੁੱਤਰ ਗੁਰਮੇਲ ਸਿੰਘ ਪਾਸੋਂ 10 ਗ੍ਰਾਮ ਹੈਰੋਇਨ (ਕੁੱਲ 50 ਗ੍ਰਾਮ ਹੈਰੋਇਨ) ਸਮੇਤ ਇਕ ਮੋਟਰਸਾਇਕਲ ਬਰਾਮਦ ਕੀਤਾ। ਇਹਨਾਂ ਤਿਨੋਂ ਸਾਹਿਬ ਚੰਦ ਪਿੰਡ ਦੇ ਰਹਿਣ ਵਾਲੇ ਹਨ।
Sri Muktsar Sahib Police
ਉਹਨਾਂ ਦੱਸਿਆ ਕਿ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਹਨਾਂ ਵਿਅਕਤੀਆਂ ਦੱਸਿਆ ਕਿ ਉਹ ਮਨਦੀਪ ਸਿੰਘ ਵਾਸੀ ਘੱਗਾ ਕੋਲੋਂ ਹੈਰੋਇਨ ਲੈ ਕੇ ਆਏ ਸਨ। ਜਦੋਂ ਪੁਲਿਸ ਨੇ ਮਨਦੀਪ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਦੇ ਘਰੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੂੰ ਮਨਦੀਪ ਸਿੰਘ ਅਪਣੇ ਘਰ ਨਹੀ ਮਿਲਿਆ। ਪੁਲਿਸ ਵੱਲੋਂ ਮਨਦੀਪ ਸਿੰਘ ਦੀ ਤਲਾਸ਼ ਜਾਰੀ ਹੈ।
Sri Muktsar Sahib Police
ਇਕ ਹੋਰ ਮਾਮਲੇ ਵਿਚ ਥਾਣਾ ਸਦਰ ਮਲੋਟ ਦੀ ਪੁਲਿਸ ਪਾਰਟੀ ਨੇ ਨਸ਼ਾ ਵੇਚਣ ਵਾਲੇ 1 ਵਿਅਕਤੀ ਅਤੇ 2 ਔਰਤਾਂ ਨੂੰ ਕਾਬੂ ਕੀਤਾ ਹੈ। ਇਹਨਾਂ ਕੋਲੋਂ 16540 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹਨਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।