ਅਤਿਵਾਦ ਫੰਡਿੰਗ ਮਾਮਲੇ ’ਚ ਫ਼ਰਾਰ ਅਮਰਬੀਰ ਸਿੰਘ ਦੀ ਜਾਇਦਾਦ ਕੁਰਕ, ਐਸਆਈਏ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਕੀਤੀ ਕਾਰਵਾਈ
Published : Apr 19, 2023, 3:19 pm IST
Updated : Apr 19, 2023, 6:25 pm IST
SHARE ARTICLE
Property of fugitive Amarbir Singh attached in terror funding case
Property of fugitive Amarbir Singh attached in terror funding case

ਇਹ ਕਾਰਵਾਈ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਕੀਤੀ ਗਈ ਹੈ

 

ਅੰਮ੍ਰਿਤਸਰ :  ਜੰਮੂ-ਕਸ਼ਮੀਰ ਵਿਚ ਰਾਜ ਜਾਂਚ ਏਜੰਸੀ (ਐਸਆਈਏ) ਨੇ ਮੰਗਲਵਾਰ ਨੂੰ ਅਤਿਵਾਦ ਫੰਡਿੰਗ ਮਾਮਲੇ ਵਿਚ ਅੰਮ੍ਰਿਤਸਰ ਤੋਂ ਭਗੌੜੇ ਮੁਲਜ਼ਮ ਅਮਰਬੀਰ ਸਿੰਘ ਉਰਫ਼ ਗੋਪੀ ਮਾਹਲ ਦੀ ਜਾਇਦਾਦ ਜ਼ਬਤ ਕਰ ਲਈ ਹੈ। ਐਸਆਈਏ ਵੱਲੋਂ ਜੰਮੂ-ਕਸ਼ਮੀਰ ਤੋਂ ਬਾਹਰ ਕਿਸੇ ਹੋਰ ਸੂਬੇ ਦੇ ਮੁਲਜ਼ਮ ਦੀ ਜਾਇਦਾਦ ਜ਼ਬਤ ਕਰਨ ਦਾ ਇਹ ਪਹਿਲਾ ਮਾਮਲਾ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਕੀਤੀ ਗਈ ਹੈ।

ਇਹ ਵੀ ਪੜ੍ਹੋ: ਅਤੀਕ-ਅਸ਼ਰਫ ਕਤਲ ਕਾਂਡ ਮਾਮਲੇ 'ਚ ਵੱਡੀ ਕਾਰਵਾਈ : 5 ਪੁਲਿਸ ਮੁਲਾਜ਼ਮ ਸਸਪੈਂਡ 

ਪੰਜਾਬ ਪੁਲਿਸ ਨੇ ਇਸ ਵਿਚ ਐਸਆਈਏ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਹੈ। ਇਹ ਮਾਮਲਾ ਸਾਲ 2021 ਵਿਚ ਜੰਮੂ ਦੇ ਬਾਹਰੀ ਖੇਤਰ ਨਗਰੋਟਾ-ਸਿੱਧਾ ਬਾਈਪਾਸ ਇਲਾਕੇ ਵਿਚ ਜੈਸ਼-ਏ-ਮੁਹੰਮਦ ਦੇ ਦੋ ਓਵਰਗਰਾਊਂਡ ਵਰਕਰਾਂ ਨੂੰ 15 ਲੱਖ ਰੁਪਏ ਦੀ ਨਕਦੀ ਅਤੇ ਹੋਰ ਇਤਰਾਜ਼ਯੋਗ ਵਸਤੂਆਂ ਸਮੇਤ ਗ੍ਰਿਫ਼ਤਾਰ ਕਰਨ ਨਾਲ ਸਬੰਧਤ ਹੈ। ਅਮਰਬੀਰ ਸਿੰਘ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA) ਅਤੇ 3/25 ਭਾਰਤੀ ਅਸਲਾ ਐਕਟ, 193, ਅਤੇ 201 ਅਧੀਨ 17, 18, 20, 38, 39 ਅਤੇ 201 ਦੇ ਤਹਿਤ ਦਰਜ ਐਫਆਈਆਰ ਨੰਬਰ 429/21 ਵਿਚ ਲੋੜੀਂਦਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਬੱਸ ਖੱਡ 'ਚ ਡਿੱਗੀ, 2 ਦੀ ਮੌਤ, 6 ਜ਼ਖਮੀ 

ਐੱਸਆਈਏ ਨੇ ਇਸ ਮਾਮਲੇ 'ਚ ਜੰਮੂ ਦੀ ਵਿਸ਼ੇਸ਼ ਅਦਾਲਤ 'ਚ ਚਾਰਜਸ਼ੀਟ ਵੀ ਦਾਖਲ ਕੀਤੀ ਹੈ, ਜਿਸ 'ਤੇ ਸੁਣਵਾਈ ਚੱਲ ਰਹੀ ਹੈ। ਇਸ ਮਾਮਲੇ ਦੀ ਜਾਂਚ 'ਚ ਪਤਾ ਲੱਗਿਆ ਹੈ ਕਿ ਜੈਸ਼ ਦਾ ਅੱਤਵਾਦੀ ਆਸ਼ਿਕ ਅਹਿਮਦ ਨੇਂਗਰੂ ਪਾਕਿਸਤਾਨ 'ਚ ਬੈਠ ਕੇ ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਉਹ ਕਸ਼ਮੀਰ ਵਿਚ ਅੱਤਵਾਦੀ ਅਤੇ ਵੱਖਵਾਦੀ ਗਤੀਵਿਧੀਆਂ ਲਈ ਪੰਜਾਬ ਵਿਚ ਸਰਗਰਮ ਆਪਣੇ ਨੈੱਟਵਰਕ ਰਾਹੀਂ ਕਸ਼ਮੀਰ ਵਿਚ ਪੈਸਾ ਅਤੇ ਹੋਰ ਸਾਮਾਨ ਭੇਜ ਰਿਹਾ ਹੈ।

ਇਹ ਵੀ ਪੜ੍ਹੋ: ਸ਼ਰਧਾ ਵਾਲਕਰ ਹੱਤਿਆ ਕਾਂਡ: ਅਦਾਲਤ ਨੇ ਚੈਨਲਾਂ ਨੂੰ ਚਾਰਜਸ਼ੀਟ ਦੀ ਸਮੱਗਰੀ ਪ੍ਰਸਾਰਿਤ ਕਰਨ ਤੋਂ ਰੋਕਿਆ  

ਨਗਰੋਟਾ-ਸਿੱਧਾ ਬਾਈਪਾਸ 'ਤੇ ਫੜੇ ਗਏ ਦੋ ਓਵਰਗਰਾਊਂਡ ਵਰਕਰ ਪਰਵੇਜ਼ ਅਤੇ ਫਾਰੂਕ ਨੇ ਮੁਜ਼ਮਮਿਲ ਅਤੇ ਆਸ਼ਿਕ ਨੇਂਗਰੂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਪਰਵੇਜ਼ ਅਤੇ ਫਾਰੂਕ ਨਾ ਸਿਰਫ਼ ਸਰਹੱਦ ਪਾਰ ਬੈਠੇ ਆਪਣੇ ਹੈਂਡਲਰਾਂ ਦੇ ਸੰਪਰਕ ਵਿਚ ਸਨ। ਉਹਨਾਂ ਦਾ ਦਾ ਸਬੰਧ ਦੱਖਣੀ ਕਸ਼ਮੀਰ 'ਚ ਸਰਗਰਮ ਜੈਸ਼ ਦੇ ਅੱਤਵਾਦੀਆਂ ਨਾਲ ਵੀ ਸੀ, ਜਿਨ੍ਹਾਂ ਲਈ ਉਹ ਅੰਮ੍ਰਿਤਸਰ ਤੋਂ ਪੈਸੇ ਲੈ ਕੇ ਕਸ਼ਮੀਰ ਜਾ ਰਹੇ ਸੀ।

ਇਹ ਵੀ ਪੜ੍ਹੋ: ਅਮਨ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਚਿਊਟਜ਼ ਦੇ ਕੈਡਿਟਾਂ ਨਾਲ ਮੁਲਾਕਾਤ

ਜਾਂਚ ਵਿਚ ਕਿਹਾ ਗਿਆ ਕਿ ਇਹ ਪੈਸੇ ਅਮਰਬੀਰ ਸਿੰਘ ਉਰਫ ਗੋਪੀ ਨੇ ਉਪਲਬਧ ਕਰਵਾਏ ਸਨ। ਅਮਰਬੀਰ ਸਿੰਘ ਉਰਫ ਗੋਪੀ ਬਾਬਾ ਦਰਸ਼ਨ ਸਿੰਘ ਐਨਕਲੇਵ ਰਾਮ ਤੀਰਥ ਮਹਿਲ ਅੰਮ੍ਰਿਤਸਰ ਵਿਖੇ ਰਹਿੰਦਾ ਹੈ। ਪਰਵੇਜ਼ ਅਤੇ ਫਾਰੂਕ ਨੂੰ ਫੜੇ ਜਾਣ ਤੋਂ ਬਾਅਦ ਤੋਂ ਹੀ ਉਹ ਫਰਾਰ ਹੈ। ਉਸ ਦੇ ਟਿਕਾਣਿਆਂ 'ਤੇ ਕਈ ਵਾਰ ਛਾਪੇਮਾਰੀ ਕੀਤੀ ਗਈ, ਪਰ ਉਸ ਬਾਰੇ ਕੋਈ ਜਣਕਾਰੀ ਨਹੀਂ ਮਿਲਿਆ। ਐਸਆਈਏ ਨੇ ਅਦਾਲਤ ਰਾਹੀਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਅਤੇ ਹੁਣ ਉਸ ਦੀ ਜਾਇਦਾਦ ਕੁਰਕ ਕਰ ਦਿੱਤੀ ਗਈ ਹੈ। ਉਸ ਦੇ ਘਰ ਨੂੰ ਕੁਰਕ ਕਰਨ ਦੀ ਸਾਰੀ ਕਾਰਵਾਈ ਉਸ ਦੀ ਕਲੋਨੀ ਦੇ ਉੱਘੇ ਨਾਗਰਿਕਾਂ ਅਤੇ ਕਾਰਜਕਾਰੀ ਮੈਜਿਸਟਰੇਟ ਦੀ ਹਾਜ਼ਰੀ ਵਿਚ ਪੰਜਾਬ ਪੁਲਿਸ ਦੀ ਮਦਦ ਨਾਲ ਕੀਤੀ ਗਈ ਹੈ |

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement