
Ferozepur News : ਕਿਸਾਨ ਦੀ 100 ਏਕੜ ਫ਼ਸਲ ਸੜ ਕੇ ਹੋਈ ਸੁਆਹ, ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ
Ferozepur News in Punjabi : ਫਿਰੋਜ਼ਪੁਰ 'ਚ ਗੁਰੂਹਰਸਹਾਏ ਦੇ ਪਿੰਡ ਹਾਜ਼ੀਵਾਲਾ ’ਚ ਕੁਦਰਤ ਦਾ ਕਹਿਰ ਦੇਖਣ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਾਜ਼ੀਵਾਲਾ ਦੇ ਖੇਤਾਂ ’ਚ ਭਿਆਨਕ ਅੱਗ ਲੱਗ ਗਈ ਹੈ, ਜਿਸ ਦੇ ਚੱਲਦਿਆਂ ਕਈ ਕਿਲ੍ਹੇ ਨਾੜ ਸੜ ਕੇ ਸਵਾਹ ਹੋ ਗਈ ਹੈ।
ਅੱਗ ਇੰਨੀ ਭਿਆਨਕ ਸੀ ਕਿ ਇਸ ਦੇ ਨਾਲ ਉੱਠਣ ਵਾਲੇ ਧੂੰਏ ਦੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਅੱਗ ਫੈਲਦੀ ਫੈਲਦੀ ਰੇਲਵੇ ਲਾਈਨ ਦੇ ਕੋਲ ਪਹੁੰਚ ਗਈ, ਜਿਸ ਕਾਰਨ ਰੇਲ ਗੱਡੀ ’ਚ ਸਵਾਰ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਗੁਰੂ ਹਰ ਸਹਾਏ ਰੇਲਵੇ ਸਟੇਸ਼ਨ ’ਤੇ 2:30 ਵਜੇ ਪਹੁੰਚਣ ਵਾਲੀ ਗੱਡੀ ਨੂੰ ਝੋਕ ਟਹਿਲ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ ’ਤੇ ਰੋਕ ਲਿਆ ਗਿਆ। ਮੌਕੇ ’ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਸੀ ਪ੍ਰੰਤੂ ਲੋਕਾਂ ਵਲੋਂ ਅੱਗ ’ਤੇ ਕਾਬੂ ਪਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ।
(For more news apart from Fire breaks out in fields in Hajiwala village of Guru Har Sahai News in Punjabi, stay tuned to Rozana Spokesman)