
Bhawanigarh Poultry Farm News: 2000-2500 ਦੇ ਕਰੀਬ ਮੁਰਗੀਆਂ ਵੀ ਮਰੀਆਂ
Majha Bhawanigarh Poultry farm News in punjabi : ਬੀਤੇ ਦਿਨ ਪੰਜਾਬ ਵਿਚ ਆਏ ਮੀਂਹ, ਹਨ੍ਹੇਰੀ ਕਾਰਨ ਵੱਖ-ਵੱਖ ਹਲਕਿਆਂ ਵਿਚ ਜਿਥੇ ਫ਼ਸਲਾਂ ਦੇ ਨੁਕਸਾਨ ਦੀਆਂ ਖ਼ਬਰਾਂ ਹਨ, ਉਥੇ ਹੀ ਕਈ ਥਾਵਾਂ 'ਤੇ ਘਰਾਂ ਦੇ ਡਿੱਗਣ ਜਾਂ ਸ਼ੈੱਡਾਂ ਦੇ ਉੱਡ ਜਾਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ।
ਕਈ ਥਾਵਾਂ 'ਤੇ ਮੋਬਾਈਲ ਟਾਵਰਾਂ ਦੇ ਡਿੱਗਣ ਨਾਲ ਵੀ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਭਵਾਨੀਗੜ੍ਹ ਵਿਚ ਇਕ ਮੋਬਾਈਲ ਟਾਵਰ ਡਿੱਗਣ ਕਾਰਨ ਕਈ ਘਰਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਸੇ ਤਰ੍ਹਾਂ ਭਵਾਨੀਗੜ੍ਹ ਦੇ ਨੇੜਲੇ ਪਿੰਡ ਗੁਰਦਾਸਪੁਰਾ ਵਿਚ ਪਸ਼ੂਆਂ ਦੇ ਵਾੜੇ ਦਾ ਸ਼ੈੱਡ ਡਿੱਗਣ ਕਾਰਨ ਜਿਥੇ ਕਈ ਪਸ਼ੂ ਜ਼ਖ਼ਮੀ ਹੋ ਗਏ, ਉਥੇ ਹੀ ਪਸ਼ੂ ਪਾਲਕਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਵੀ ਹੋ ਗਿਆ।
ਇਸ ਦੇ ਨਾਲ ਹੀ ਭਵਾਨੀਗੜ੍ਹ ਦੇ ਪਿੰਡ ਮਾਝਾ ਵਿਖੇ ਬੀਤੇ ਦਿਨ ਆਏ ਤੂਫ਼ਾਨ ਨਾਲ ਭਾਰੀ ਨੁਕਸਾਨ ਹੋ ਗਿਆ। ਤੂਫ਼ਾਨ ਕਾਰਨ ਇਕ ਪੋਲਟਰੀ ਫ਼ਾਰਮ ਬਿਲਕੁਲ ਤਹਿਸ ਨਹਿਸ ਹੋ ਗਿਆ। ਮਾੜੀ ਗੱਲ ਇਹ ਹੋਈ ਕਿ ਪੋਲਟਰੀ ਫ਼ਾਰਮ ਵਿਚ ਬੈਠੇ 65 ਸਾਲਾ ਬਜ਼ੁਰਗ ਦੀ ਦੱਬਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਪੋਲਟਰੀ ਫ਼ਾਰਮ ਵਿਚ ਰੱਖੀਆਂ 2000-2500 ਦੇ ਕਰੀਬ ਮੁਰਗੀਆਂ ਵੀ ਮਰ ਗਈਆਂ।