
ਪਟਿਆਲਾ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਲ 'ਚ ਕਿਸਾਨਾਂ ਦੇ ਰਾਖੇ ਹਨ ਜਿਨ੍ਹਾਂ ਨੇ ਸੂਬੇ ਦੇ ਕਿਸਾਨਾਂ ਨੂੰ..
ਪਟਿਆਲਾ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਲ 'ਚ ਕਿਸਾਨਾਂ ਦੇ ਰਾਖੇ ਹਨ ਜਿਨ੍ਹਾਂ ਨੇ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤੇ ਕਣਕ ਦਾ ਨਾੜ ਸਾੜੇ ਜਾਣ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਕਰੀਬ 685 ਕਰੋੜ ਰੁਪਏ ਮੁਹਈਆ ਕਰਵਾਉਣ ਲਈ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾਇਆ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਅਪਣਾ ਨੁਕਸਾਨ ਕਰ ਕੇ ਵੀ ਦੇਸ਼ ਦੇ ਅਨਾਜ ਭੰਡਾਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ, ਇਸ ਲਈ ਇਹ ਰਾਸ਼ੀ ਪੰਜਾਬ ਨੂੰ ਮਿਲਣ 'ਤੇ ਕਿਸਾਨਾਂ ਦੀ ਮਦਦ ਹੋਵੇਗੀ ਤੇ ਇਸ ਸਮੱਸਿਆ 'ਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਜਾ ਸਕੇਗਾ। ਬ੍ਰਹਮ ਮਹਿੰਦਰਾ ਅੱਜ ਇਥੇ ਉਦਯੋਗ ਜਗਤ ਦੀ ਸੰਸਥਾ ਐਸੋਚਮ ਵਲੋਂ ਕੰਪਨੀ ਰੇਕਕਿਟ ਬੇਂਕਕਿਸਰ ਅਤੇ ਪੰਜਾਬ ਸਰਕਾਰ ਨਾਲ ਮਿਲ ਕੇ ਸੂਬੇ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜੇ ਜਾਣ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਲ ਭਰ ਚੱਲਣ ਵਾਲੀ ਮੁਹਿਮ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ।
Brahm Mohindera
ਬ੍ਰਹਮ ਮਹਿੰਦਰਾ ਨੇ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ''ਇਹ ਗੰਭੀਰ ਵਿਸ਼ਾ ਹੈ ਕਿਉਂਕਿ ਪ੍ਰਦੂਸ਼ਣ ਨੂੰ ਪੈਦਾ ਵੀ ਅਸੀਂ ਕੀਤਾ ਹੈ ਅਤੇ ਇਸ ਦਾ ਹੱਲ ਵੀ ਸਾਨੂੰ ਹੀ ਲਭÎਣਾ ਪੈਣਾ ਹੈ ਜਿਸ ਕਰ ਕੇ ਪੰਜਾਬ ਸਰਕਾਰ ਇਸ ਨੂੰ ਘੱਟ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।''
ਬ੍ਰਹਮ ਮਹਿੰਦਰਾ ਨੇ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਕਰ ਕੇ ਮਨੁੱਖ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਜਿਸ ਦਿਨ ਪਰਾਲੀ ਸੜਨੀ ਬੰਦ ਹੋ ਗਈ, ਉਸ ਦਿਨ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਅੱਧੀ ਰਹਿ ਜਾਵੇਗੀ। ਇਸ ਮੁਹਿੰਮ ਦੌਰਾਨ ਜ਼ਿਲੇ ਦੇ 95 ਪਿੰਡਾਂ ਵਿਚ 2,11,000 ਲੋਕਾਂ ਅਤੇ 42,200 ਪਰਵਾਰਾਂ ਤਕ ਪਹੁੰਚ ਕੀਤੀ ਜਾਵੇਗੀ। ਇਸ ਮੌਕੇ ਡਾ. ਕੇ ਡੀ ਗੁਪਤਾ, ਰਵੀ ਭਟਨਾਗਰ, ਗੌਰਵ ਜੈਨ, ਡਾ. ਚਰਨਜੀਤ ਸਿੰਘ ਨਾਭਾ, ਡਾ. ਵਿਸ਼ਾਲ ਚੋਪੜਾ, ਡਾ. ਪੀ.ਐਸ. ਜਸਵਾਲ, ਡਾ. ਜੀਆਈ.ਐਸ. ਸੰਧੂ, ਡਾ. ਬੀ.ਐਸ. ਸਿੱਧੂ, ਡਾ. ਬੀ.ਐਸ. ਬਰਾੜ ਵੀ ਮੌਜੂਦ ਸਨ।