
ਵੋਟਰਾਂ ਦਾ ਢੋਲ ਅਤੇ ਫੁੱਲਾਂ ਦੀ ਵਰਖਾ ਕਰ ਸਵਾਗਤ
ਖੰਨਾ ਪੁਲਿਸ ਜਿਲਾ ਦੇ ਅਧੀਨ ਆਂਉਦੇ ਮਾਛੀਵਾੜਾ ਸ਼ਹਿਰ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੋਣ ਕਮਿਸ਼ਨ ਵਲੋਂ ਮਾਡਰਨ ਪੋਲਿੰਗ ਬੂਥ ਬਣਾਇਆ ਗਿਆ ਜਿੱਥੇ ਆਉਣ ਵਾਲੇ ਵੋਟਰਾਂ ਲਈ ਵਿਆਹ ਵਾਲਾ ਮਾਹੌਲ ਸਿਰਜਿਆ ਗਿਆ। ਪੋਲਿੰਗ ਬੂਥ ਦੇ ਮੇਨ ਗੇਟ ’ਤੇ ਸਜਾਵਟੀ ਗੇਟ ਲਗਾਏ ਗਏ ਜੋ ਕਿਸੇ ਵਿਆਹ ਦੀ ਐਂਟਰੀ ਦਾ ਭੁਲੇਖਾ ਪਾਉਂਦੇ ਸਨ।
Voting
ਵੋਟਰਾਂ ਦਾ ਢੋਲ ਨਾਲ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਨਾਲ ਹੀ ਔਰਤਾਂ ਦੇ ਨਾਲ ਆਉਣ ਵਾਲੇ ਬੱਚਿਆਂ ਦੇ ਮੰਨੋਰੰਜਨ ਲਈ ਜੋਕਰ ਖੜੇ ਕੀਤੇ ਗਏ। ਹੋਰ ਤਾਂ ਹੋਰ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਇਨ੍ਹਾਂ ਮਾਡਰਨ ਪੋਲਿੰਗ ਬੂਥਾਂ ’ਤੇ ਛਬੀਲ ਦਾ ਪ੍ਰਬੰਧ ਵੀ ਕੀਤਾ ਗਿਆ। ਮਾਛੀਵਾੜਾ ਸ਼ਹਿਰੀ ਵੋਟਰਾਂ ਵਿਚ ਵੋਟ ਪਾਉਣ ਦਾ ਰੁਝਾਨ ਘੱਟ ਦਿਖਾਈ ਦਿੱਤਾ..
..ਜਦਕਿ ਇੱਥੇ ਰਹਿੰਦੇ ਪ੍ਰਵਾਸੀ ਮਜ਼ਦੂਰ ਲੰਬੀਆਂ-ਲੰਬੀਆਂ ਕਤਾਰ੍ਹਾਂ ’ਚ ਆਪਣੀ ਵੋਟ ਪਾਉਣ ਦਾ ਇੰਤਜ਼ਾਰ ਕਰਦੇ ਦੇਖੇ ਗਏ। ਮਾਛੀਵਾੜਾ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਬੂਥ ਨੰਬਰ 29 ’ਚ ਕੁੱਝ ਮਿੰਟਾਂ ਲਈ ਪੋਲਿੰਗ ਰੁਕੀ ਕਿਉਂਕਿ ਇੱਥੇ ਵੀ.ਵੀ.ਪੈਡ ਮਸ਼ੀਨ ਖਰਾਬ ਹੋ ਗਈ ਸੀ ਜਿਸ ਨੂੰ ਤੁਰੰਤ ਬਦਲ ਦਿੱਤਾ ਗਿਆ।