
ਇਸ ਮੌਕੇ ਉਸ ਨੂੰ ਚੋਣ ਅਫ਼ਸਰ ਵੱਲੋਂ ਪਹਿਲੀ ਵਾਰ ਵੋਟ ਪਾਉਣ ਲਈ ਪ੍ਰਸ਼ੰਸਾ ਪੱਤਰ ਵੀ ਜਾਰੀ ਕੀਤਾ ਗਿਆ
ਬਠਿੰਡਾ- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੋਕ ਸਭਾ ਸੀਟ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਧੀ ਗੁਰਲੀਨ ਬਾਦਲ ਨੇ ਪਹਿਲੀ ਵਾਰ ਆਪਣੀ ਵੋਟ ਪਾਈ। ਉਹ ਵੋਟ ਪਾਉਣ ਲਈ ਆਪਣੇ ਪਿਤਾ ਸੁਖਬੀਰ ਬਾਦਲ ਅਤੇ ਮਾਤਾ ਹਰਸਿਮਰਤ ਬਾਦਲ ਨਾਲ ਆਪਣੇ ਪਿੰਡ ਬਾਦਲ ਵਿਖੇ ਬੂਥ ਉਤੇ ਪਹੁੰਚੇ। ਬੂਥ ਉਤੇ ਪਹੁੰਚ ਕੇ ਉਸਨੇ ਪਹਿਲੀ ਵਾਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਦਿਆਂ ਵੋਟ ਪਾਈ।
Gurleen Kaur Badal
ਇਸ ਮੌਕੇ ਉਸ ਨੂੰ ਚੋਣ ਅਫ਼ਸਰ ਵੱਲੋਂ ਪਹਿਲੀ ਵਾਰ ਵੋਟ ਪਾਉਣ ਲਈ ਪ੍ਰਸ਼ੰਸਾ ਪੱਤਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੀ ਵੋਟ ਪਾਉਣ ਉਤੇ ਖੁਸ਼ੀ ਪ੍ਰਗਟਾਈ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੀ ਵੋਟ ਪਾਈ।
ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣ 2019 ਵਿਚ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹੈ ਅਤੇ ਉਨ੍ਹਾਂ ਦੇ ਖਿਲਾਫ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਦਾਨ ਵਿਚ ਖੜ੍ਹੇ ਹਨ। ਹਰਸਿਮਰਤ ਬਾਦਲ 2009 ਤੋਂ ਇਸ ਸੰਸਦੀ ਖੇਤਰ ਤੋਂ ਲਗਾਤਾਰ ਸਾਂਸਦ ਹਨ। ਭਾਰਤ ਦੀ ਪ੍ਰਸਿੱਧ ਔਰਤ ਸਿਆਸਤਦਾਨਾਂ ਵਿਚੋਂ ਇੱਕ ਹਰਸਿਮਰਤ ਬਾਦਲ ਮੋਦੀ ਸਰਕਾਰ ਵਿਚ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਵੀ ਰਹਿ ਚੁੱਕੀ ਹੈ।