ਪੰਜਾਬ 'ਚ ਚੋਣਾਂ ਦੌਰਾਨ ਵੱਖ-ਵੱਖ ਥਾਵਾਂ 'ਤੇ ਵਾਪਰੀਆਂ ਹਿੰਸਕ ਘਟਨਾਵਾਂ
Published : May 19, 2019, 5:31 pm IST
Updated : May 19, 2019, 5:31 pm IST
SHARE ARTICLE
Violent incidents in different parts of Punjab during elections
Violent incidents in different parts of Punjab during elections

ਸ਼ਾਮ 5 ਵਜੇ ਤਕ ਕੁਲ 51.39 ਫ਼ੀਸਦੀ ਵੋਟਿੰਗ ਹੋਈ

ਚੰਡੀਗੜ੍ਹ : ਪੰਜਾਬ 'ਚ ਸ਼ਾਮ 5 ਵਜੇ ਤਕ ਵੋਟਿੰਗ ਹੋ ਚੁੱਕੀ ਹੈ। ਇਸ ਦੌਰਾਨ ਹਾਲੇ ਤਕ ਕੁਲ 51.39 ਫ਼ੀਸਦੀ ਵੋਟਿੰਗ ਹੋਈ। ਵੋਟਾਂ ਪੈਣ ਦਾ ਕੰਮ ਸ਼ਾਮੀਂ 6 ਵਜੇ ਤੱਕ ਜਾਰੀ ਰਹੇਗਾ। 6 ਵਜੇ ਤਕ ਜਿੰਨੇ ਵੀ ਵੋਟਰ ਪੋਲਿੰਗ ਕੇਂਦਰ ਅੰਦਰ ਹੋਣਗੇ, ਉਨ੍ਹਾਂ ਸਾਰੀਆਂ ਤੋਂ ਵੋਟਾਂ ਪਵਾਈਆਂ ਜਾਣਗੀਆਂ। ਇਸ ਦੌਰਾਨ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਹਿੰਸਕ ਘਟਨਾਵਾਂ ਵੇਖਣ ਨੂੰ ਮਿਲੀਆਂ। 

Khardoor SahibKhardoor Sahib

ਖਡੂਰ ਸਾਹਿਬ 'ਚ ਕਾਂਗਰਸੀ ਵਰਕਰ ਦਾ ਕਤਲ :
ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਸਰਲੀ ਵਿਖੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਦਾਤਰ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਉਕਤ ਨੌਜਵਾਨ ਬੰਟੀ ਸਿੰਘ (28) ਪੁੱਤਰ ਚਰਨਜੀਤ ਸਿੰਘ ਆਪਣੇ ਘਰ ਤੋਂ ਵੋਟ ਪਾਉਣ ਜਾ ਰਿਹਾ ਸੀ ਤੇ ਰਸਤੇ ਵਿਚ ਪਿੰਡਾਂ ਦੇ ਕੁਝ ਵਿਅਕਤੀਆਂ ਨੇ ਉਸ 'ਤੇ ਨਾਲ ਹਮਲਾ ਕਰ ਦਿੱਤਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਵੋਟ ਪਾਉਣ ਲਈ ਜਾ ਰਿਹਾ ਸੀ ਤਾਂ ਪਿੰਡ ਦੇ ਹੀ ਲੜਕੇ ਸੁੱਖਾ, ਗੋਰਾ ਤੇ ਸੋਨੀ ਰਸਤੇ ਵਿਚ ਮੇਰੇ ਬੇਟੇ ਬੰਟੀ ਨੂੰ ਮਿਲ ਗਏ। ਉਨ੍ਹਾਂ ਬੰਟੀ ਨੂੰ ਪੁੱਛਿਆ ਕਿ ਵੋਟ ਕਿਸ ਨੂੰ ਪਾਉਣੀ ਹੈ ਤਾਂ ਉਸ ਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਪਾਵਾਂ ਤੁਸੀਂ ਕੀ ਲੈਣਾ। ਇਸ ਨੂੰ ਲੈ ਕੇ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਇਕ ਲੜਕੇ ਨੇ ਦਾਤਰ ਮਾਰ ਕੇ ਬੰਟੀ ਦਾ ਕਤਲ ਕਰ ਦਿੱਤਾ। ਮ੍ਰਿਤਕ ਬੰਟੀ ਵਿਆਹਿਆ ਹੋਇਆ ਸੀ, ਉਸ ਦਾ 2 ਸਾਲ 6 ਮਹੀਨੇ ਦਾ ਇਕ ਪੁੱਤਰ ਵੀ ਸੀ।

 Talwandi SaboTalwandi Sabo

ਤਲਵੰਡੀ ਸਾਬੋ ਵਿਖੇ ਵੋਟਿੰਗ ਦੌਰਾਨ ਫਾਇਰਿੰਗ, ਕੁਰਸੀਆਂ ਵੀ ਚੱਲੀਆਂ :
ਤਲੰਵਡੀ ਸਾਬੋ ਦੇ ਵਾਰਡ ਨੰਬਰ-8 ਵਿਚ ਅੱਜ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ ਕੁਝ ਲੋਕਾਂ ਵਲੋਂ ਇੱਥੇ ਗੋਲੀਬਾਰੀ ਕਰ ਦਿਤੀ ਗਈ। ਜਾਣਕਾਰੀ ਮੁਤਾਬਕ ਲੋਕਾਂ ਵਲੋਂ ਕਾਂਗਰਸੀ ਵਰਕਰਾਂ 'ਤੇ ਫਾਇਰਿੰਗ ਕਰਨ ਅਤੇ ਧੱਕਾਸ਼ਾਹੀ ਕਰਨ ਦੇ ਦੋਸ਼ ਲਗਾਏ ਗਏ ਹਨ, ਜਿਸ ਤੋਂ ਬਾਅਦ ਉੱਥੇ ਕੁਰਸੀਆਂ ਵੀ ਚੱਲੀਆਂ। ਇਸ ਹਮਲੇ 'ਚ ਇਕ ਅਕਾਲੀ ਦਲ ਦਾ ਵਰਕਰ ਕਰਮ ਸਿੰਘ ਜ਼ਖ਼ਮੀ ਹੋ ਗਿਆ। ਫਾਇਰਿੰਗ ਹੋਣ ਮਗਰੋਂ ਭੜਕੇ ਲੋਕਾਂ ਨੇ ਉੱਥੇ ਜੰਮ ਕੇ ਕਾਂਗਰਸ ਵਿਰੁਧ ਨਾਅਰੇਬਾਜ਼ੀ ਕੀਤੀ।

Bathinda votingBathinda voting

ਬਠਿੰਡਾ : ਅਕਾਲੀ ਵਰਕਰ 'ਤੇ ਜਾਨਲੇਵਾ ਹਮਲਾ :
ਪਿੰਡ ਸੈਨੇਵਾਲਾ ਵਿਚ ਕਾਂਗਰਸ ਸਰਪੰਚ ਬੀਰਾ ਸਿੰਘ ਦੇ ਵੱਲੋਂ ਆਪਣੇ ਸਾਥੀਆਂ ਸਮੇਤ ਅਕਾਲੀ ਵਰਕਰ ਪਾਲ ਸਿੰਘ ਉੱਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਹਾਲਤ ਵਿਚ ਪਾਲ ਸਿੰਘ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਕੇਂਦਰੀ ਮੰਤਰੀ ਅਤੇ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਉਸ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ।

LudhianaLudhiana

ਲੁਧਿਆਣਾ : ਆਪਸ 'ਚ ਭਿੜੇ ਕਾਂਗਰਸੀ ਤੇ ਅਕਾਲੀ
ਲੁਧਿਆਣਾ : ਵੋਟਾਂ ਪੈਣ ਦੌਰਾਨ ਸ਼ਹਿਰ ਦੇ 77-78 ਨੰਬਰ ਬੂਥ 'ਤੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਅਕਾਲੀ ਵਰਕਰਾਂ ਨੇ ਕਾਂਗਰਸੀ ਵਰਕਰਾਂ ਅਤੇ ਮੌਜੂਦਾ ਕੌਂਸਲਰ 'ਤੇ ਗੁੰਡਾਗਰਦੀ ਅਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਇਸ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਪੁੱਜੀ ਅਤੇ ਕਿਸੇ ਤਰ੍ਹਾਂ ਹਾਲਾਤ 'ਤੇ ਕਾਬੂ ਪਾਇਆ ਗਿਆ।

SamralaSamrala

ਸਮਰਾਲਾ : ਕਾਂਗਰਸੀਆਂ ਤੇ ਪੀ. ਡੀ. ਏ. ਸਮਰਥਕ 'ਚ ਝੜਪ, 4 ਜ਼ਖ਼ਮੀ
ਸਮਰਾਲਾ : ਸਮਰਾਲਾ ਅਧੀਨ ਪੈਂਦੇ ਪਿੰਡ ਕਲਾਲਮਾਜਰਾ ਦੇ ਪੋਲਿੰਗ ਬੂਥ 'ਤੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਪੀ.ਡੀ.ਏ. ਸਮਰਥਕ ਬਲਜੀਤ ਸਿੰਘ ਅਤੇ ਕਾਂਗਰਸੀਆਂ ਵਿਚਕਾਰ ਝੜਪ ਹੋ ਗਈ। ਇਸ ਦੌਰਾਨ ਦੋਹਾਂ ਧਿਰਾਂ ਦੇ 4 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਪੀ. ਡੀ. ਏ. ਸਮਰਥਕ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਕਾਂਗਰਸੀ ਆਗੂਆਂ ਨੇ ਉਸ 'ਤੇ ਹਮਲਾ ਕੀਤਾ, ਜਦੋਂ ਕਿ ਕਾਂਗਰਸੀ ਆਗੂਆਂ ਮੁਤਾਬਕ ਬਲਜੀਤ ਸਿੰਘ ਨੇ ਉਨ੍ਹਾਂ ਨੂੰ ਪਹਿਲਾਂ ਗਾਲ੍ਹਾਂ ਕੱਢੀਆਂ ਸਨ।

SunamSunam

ਸੁਨਾਮ : ਕਾਂਗਰਸ ਦੇ ਦੋ ਗੁੱਟਾਂ ਵਿਚਕਾਰ ਝੜਪ,  ਤਿੰਨ ਜ਼ਖ਼ਮੀ
ਸੁਨਾਮ ਦੇ ਈਲਵਾਲ ਪਿੰਡ ਵਿਚ ਪੋਲਿੰਗ ਬੂਥ ਉੱਤੇ ਬੈਠੇ ਕੁੱਝ ਕਾਂਗਰਸੀ ਨੌਜਵਾਨਾਂ ਉੱਤੇ ਦੋ ਗੱਡੀਆਂ ਵਿਚ ਆਏ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਵੋਟਿੰਗ ਕੁਝ ਦੇਰ ਲਈ ਵੋਟਿੰਗ ਬੰਦ ਕਰ ਦਿਤੀ ਗਈ ਅਤੇ ਜ਼ਖ਼ਮੀਆਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਦਾ ਦੋਸ਼ ਹੈ ਕਿ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਕਾਂਗਰਸ ਦੇ ਦੂਜੇ ਧੜੇ ਦੇ ਲੋਕ ਸਨ। 

BathindaBathinda

ਬਠਿੰਡਾ : ਪਿੰਡ ਕਾਂਗੜ 'ਚ ਜਮ ਕੇ ਚੱਲੇ ਇੱਟਾਂ-ਰੋੜੇ, ਸਿਕੰਦਰ ਸਿੰਘ ਮਲੂਕਾ ਦੀ ਗੱਡੀ ਭੰਨੀ
ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਂਗੜ ਵਿਚ ਵੀ ਪੋਲਿੰਗ ਬੂਥ  'ਤੇ ਅਕਾਲੀਆਂ ਅਤੇ ਕਾਂਗਰਸੀਆਂ ਵਿਚ ਲੜਾਈ ਦੀ ਘਟਨਾ ਵਾਪਰੀ। ਦੋਵੇਂ ਧਿਰਾਂ ਵਿਚਾਲੇ ਜਮ ਕੇ ਇੱਟਾਂ ਰੋੜੇ ਚੱਲੇ। ਇਸ ਲੜਾਈ ਦੌਰਾਨ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਗੱਡੀ ਵੀ ਨੁਕਸਾਨੀ ਗਈ। ਜ਼ਖ਼ਮੀਆਂ ਨੂੰ ਨੂੰ ਰਾਮਪੁਰਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕਾਂਗੜ ਪਿੰਡ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਪਿੰਡ ਹੈ।

JalandharJalandhar

ਜਲੰਧਰ : ਪਿੰਡ ਲੜੋਈ 'ਚ ਭਿੜੇ ਅਕਾਲੀ-ਕਾਂਗਰਸੀ; ਪੋਲਿੰਗ ਬੂਥ ਦੀ ਭੰਨਤੋੜ
ਜਲੰਧਰ ਦੇ ਪਿੰਡ ਲੜੋਈ ਵਿਚ ਕਾਂਗਰਸੀ ਅਤੇ ਅਕਾਲੀ ਵਰਕਰ ਆਪਸ ਵਿਚ ਭਿੜ ਗਏ। ਅਕਾਲੀ ਵਰਕਰਾਂ ਨੇ ਦੋਸ਼ ਲਗਾਇਆ ਕਾਂਗਰਸੀਆਂ ਨੇ ਉਨ੍ਹਾਂ ਦੇ ਬੂਥ ਦੀ ਭੰਨਤੋੜ ਕੀਤੀ। ਬੂਥ ਦੀ ਭੰਨਤੋੜ ਕੀਤੇ ਜਾਣ ਤੋਂ ਬਾਅਦ ਅਕਾਲੀਆਂ ਵਲੋਂ ਕੀਤੀ ਗਈ ਸ਼ਿਕਾਇਤ 'ਤੇ ਮੌਕੇ 'ਤੇ ਪੁੱਜੀ ਪੁਲਿਸ ਨੇ ਘਟਨਾ ਦੀ ਜਾਣਕਾਰੀ ਲਈ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement