
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਕਰਫ਼ਿਊ/ਲੌਕਡਾਊਨ ਦੇ ਸਮੇਂ ਦੌਰਾਨ ਵੀ ਮਨਰੇਗਾ ਸਕੀਮ ਦਾ ਪ੍ਰਭਾਵੀ ਲਾਹਾ ਲੈਂਦਿਆਂ
ਚੰਡੀਗੜ੍ਹ, 18 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਕਰਫ਼ਿਊ/ਲੌਕਡਾਊਨ ਦੇ ਸਮੇਂ ਦੌਰਾਨ ਵੀ ਮਨਰੇਗਾ ਸਕੀਮ ਦਾ ਪ੍ਰਭਾਵੀ ਲਾਹਾ ਲੈਂਦਿਆਂ ਪਿੰਡਾਂ ਵਿਚ ਵੱਡੀ ਪੱਧਰ 'ਤੇ ਮਜ਼ਦੂਰਾਂ ਦੀ ਸ਼ਮੂਲੀਅਤ ਵਾਲੇ ਕੰਮਾਂ ਨੂੰ ਅਮਲੀਜਾਮਾ ਪਹਿਨਾਇਆ। ਇਥੇ ਹੀ ਬੱਸ ਨਹੀਂ, ਸੂਬਾ ਮਨਰੇਗਾ ਤਹਿਤ ਹੋਰ ਵਾਧੂ ਫ਼ੰਡਾਂ ਦੀ ਵਰਤੋਂ ਕਰਨ ਲਈ ਤਿਆਰ ਹੈ ਜਿਸ ਨਾਲ ਰੋਜ਼ੀ-ਰੋਟੀ ਅਤੇ ਵਸੀਲਿਆਂ ਦੀ ਸਿਰਜਣਾ ਨਾਲ ਪੇਂਡੂ ਗ਼ਰੀਬਾਂ ਨੂੰ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਇਸ ਸਾਲ ਵਿਸ਼ੇਸ਼ ਮੁਹਿੰਮਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਕਰਫ਼ਿਊ/ਲੌਕਡਾਊਨ ਦੇ ਸਮੇਂ ਦੌਰਾਨ ਵੀ ਮਨਰੇਗਾ ਸਕੀਮ ਦਾ ਪ੍ਰਭਾਵੀ ਲਾਹਾ ਲੈਂਦਿਆਂ ਚਲਾਉਣ ਦੀ ਯੋਜਨਾ ਬਣਾਈ ਹੈ ਤਾਂ ਕਿ ਹੋਰ ਵਰਕਰਾਂ ਦੇ ਨਾਂ ਦਰਜ ਕਰਨ ਅਤੇ ਨਵੇਂ ਜੌਬ ਕਾਰਡ ਬਣਾ ਕੇ ਹੋਰ ਪਰਵਾਰਾਂ ਨੂੰ ਇਸ ਪ੍ਰੋਗਰਾਮ ਦੇ ਘੇਰੇ ਹੇਠ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਕੋਵਿਡ-19 ਦੀ ਮਹਾਮਾਰੀ ਨਾਲ ਸੰਕਟ ਵਿਚ ਡੁੱਬੀ ਪੇਂਡੂ ਵਸੋਂ ਲਈ ਟਿਕਾਊ ਹੱਲ ਦੀ ਸਿਰਜਣਾ ਕਰਨਾ ਹੈ।
ਲੌਕਡਾਊਨ ਦੌਰਾਨ ਕੀਤੇ ਕਾਰਜਾਂ ਵਿਚ ਪ੍ਰਤੀ ਪਿੰਡ ਦੋ ਵਿਅਕਤੀਆਂ ਨੂੰ 'ਵਣ ਮਿੱਤਰ' ਦੇ ਤੌਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਦੀ ਯਾਦ ਵਿਚ ਜੰਗਲਾਤ ਵਿਭਾਗ ਵਲੋਂ ਹਰੇਕ ਪਿੰਡ ਵਿਚ ਲਾਏ 550 ਬੂਟਿਆਂ ਦਾ ਪਾਲਣ-ਪੋਸ਼ਣ ਕਰਨ 'ਤੇ ਲਾਇਆ ਗਿਆ। ਇਸੇ ਤਰ੍ਹਾਂ ਸੂਬਾ ਸਰਕਾਰ ਨੇ 12 ਮਈ ਨੂੰ ਪਿੰਡਾਂ ਦੇ ਛਪੜਾਂ ਦੀ ਸਫ਼ਾਈ ਅਤੇ ਕਾਇਆ ਕਲਪ ਕਰਨ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ 15000 ਤੋਂ ਛਪੜਾਂ ਨੂੰ ਮੁਹਿੰਮ ਹੇਠ ਲਿਆਂਦਾ ਜਾਵੇਗਾ। ਇਸ ਨਾਲ ਨਾ ਸਿਰਫ ਪੇਂਡੂ ਲੋਕਾਂ ਦੇ ਸੰਕਟ ਨੂੰ ਘਟਾਉਣ ਵਿੱਚ ਸਗੋਂ ਪਿੰਡਾਂ ਵਿੱਚ ਸਾਫ-ਸਫਾਈ ਵਧਣ ਨਾਲ ਕੋਵਿਡ-19 ਨੂੰ ਕਾਬੂ ਕਰਨ ਵੀ ਮਦਦ ਮਿਲੇਗੀ।