ਸਿਖਿਆ ਬੋਰਡ 'ਚ 400 ਤੋਂ ਵੱਧ ਅਸਾਮੀਆਂ ਨੂੰ ਕੀਤਾ ਖ਼ਤਮ
Published : May 19, 2020, 7:41 am IST
Updated : May 19, 2020, 7:45 am IST
SHARE ARTICLE
File
File

ਬੋਰਡ ਦੀਆਂ ਵੱਖ-ਵੱਖ ਬ੍ਰਾਚਾਂ ਦਾ ਰਲੇਵਾ ਕਰਦਿਆਂ 5 ਬ੍ਰਾਚਾਂ ਬਣਾਈਆਂ

ਐਸ.ਏ.ਐਸ ਨਗਰ- ਪੰਜਾਬ ਸਕੂਲ ਸਿਖਿਆ ਬੋਰਡ ਆਫ਼ ਡਾਇਰੈਕਟਰ ਦੀ ਹੋਈ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਰੀਸਟਰਕਚਰਿੰਗ ਕਮੇਟੀ ਦੀਆਂ ਸਿਫ਼ਾਰਸਾਂ ਪ੍ਰਵਾਨ ਕਰ ਕੇ ਬੋਰਡ ਦੇ ਵੱਖ-ਵੱਖ ਕੇਡਰ ਦੀਆਂ 400 ਤੋਂ ਵਧ ਅਸਾਮੀਆਂ ਖ਼ਤਮ ਕਰਨ ਅਤੇ ਬੋਰਡ ਦੀਆਂ ਵੱਖ ਵੱਖ ਬ੍ਰਾਚਾਂ ਦਾ ਰਲੇਵਾ ਕਰਦਿਆਂ 5 ਬ੍ਰਾਚਾਂ ਬਣਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਵਿਚ ਖ਼ਤਮ ਕੀਤੀਆਂ ਅਸਾਮੀਆਂ ਵਿਚ ਡਿਪਟੀ ਡਾਇਰੈਕਟਰ ਅਕਾਦਮਿਕ ਦੀ ਇਕੋ ਇਕ ਅਸਾਮੀ, ਡਾਇਰੈਕਟਰ ਕੰਪਿਊਟਰ ਇਕੋ ਇਕ ਅਸਾਮੀ ਖ਼ਤਮ ਕਰ ਦਿਤੀ ਗਈ ਹੈ।

Rukhala Convent SchoolFile

ਜ਼ਿਕਰਯੋਗ ਹੈ ਕਿ ਕੰਪਿਊਟਰ ਡਾਇਰੈਕਟਰ ਦੀ ਕੰਟਰੈਕਟ ਆਧਾਰ ਉਤੇ ਭਰਤੀ ਹੋਈ ਹੈ, ਜਿਸ ਦਾ ਅਦਾਲਤ ਵਿਚ ਕੇਸ ਚਲ ਰਿਹਾ। ਇਸੇ ਤਰ੍ਹਾਂ ਜੁਆਇੰਟ ਸਕੱਤਰ ਦੀਆਂ ਪ੍ਰਵਾਨਿਤ 3 ਅਸਾਮੀਆਂ ਵਿਚੋਂ 2 ਖ਼ਾਲੀ ਪਈਆਂ ਅਤੇ ਡਿਪਟੀ ਸਕੱਤਰ ਦੀਆਂ ਪ੍ਰਵਾਨਿਤ 9 ਅਸਾਮੀਆਂ ਵਿਚੋਂ 8 ਖ਼ਤਮ ਕਰ ਦਿਤੀਆਂ ਹਨ। ਡਿਪਟੀ ਡਾਇਰੈਕਟਰ ਪਬਲੀਕੇਸ਼ਨ, ਡਿਪਟੀ ਡਾਇਰੈਕਟਰ ਫੀਲਡ ਪ੍ਰੋਗਰਾਮ, ਡਿਪਟੀ ਡਾਇਰੈਕਟਰ ਪੰਜਾਬੀ ਸੈਲ, ਕਾਰਜਕਾਰੀ ਇੰਜਨੀਅਰ, ਐਕਸ਼ਨ ਆਦਿ ਦੀਆਂ ਪ੍ਰਵਾਨਿਤ ਖ਼ਾਲੀ ਪਈਆਂ ਇਕੋ-ਇਕ ਅਸਾਮੀ ਖ਼ਤਮ ਕਰ ਦਿਤੀ ਗਈ ਹੈ।

SchoolFile

ਸੀਨੀਅਰ ਮੈਨੇਜਰ ਦੀਆਂ 1 ਅਸਾਮੀ, ਜ਼ਿਲ੍ਹਾ ਮੈਨੇਜਰਾਂ ਦੀਆਂ ਪ੍ਰਵਾਨਿਤ 21 ਵਿਚੋਂ 8 ਅਸਾਮੀਆਂ ਖ਼ਤਮ ਕਰ ਦਿਤੀਆਂ, ਸਹਾਇਕ ਸਕਤਰ ਦੀਆਂ 11 ਅਸਾਮੀਆਂ, ਹੈਲਪਰ ਦੀਆਂ 184 ਪਵਾਨਿਤ ਅਸਾਮੀਆਂ ਵਿਚੋਂ 114 ਖ਼ਾਲੀ ਅਸਾਮੀਆਂ ਖ਼ਤਮ, ਡਰਾਈਵਰ ਦੀਆਂ 10 ਖ਼ਾਲੀ ਪਈਆਂ ਅਸਾਮੀਆਂ ਵਿਚੋਂ 8 ਖ਼ਤਮ, ਬਸ ਹੈਲਪਰ ਦੀਆਂ 2 ਅਸਾਮੀਆਂ ਖ਼ਤਮ, ਦਫ਼ਤਰੀ ਕਰਮਚਾਰੀ ਦੀਆਂ ਪ੍ਰਵਾਨਿਤ 32 ਅਸਾਮੀਆਂ ਵਿਚੋਂ 24 ਅਸਾਮੀਆਂ ਖ਼ਤਮ, ਮਸ਼ੀਨਮੈਨ ਦੀਆਂ 5 ਅਸਾਮੀਆਂ ਵਿਚੋਂ 3 ਖ਼ਤਮ, ਸੀਨੀਅਰ ਸਹਾਇਕ ਦੀਆਂ ਕੁਲ ਅਸਾਮੀਆਂ 340 ਹਨ, ਜਿਨ੍ਹਾਂ ਤੇ  408 ਕਰਮਚਾਰੀ ਕੰਮ ਕਰਦੇ ਹਨ, ਜਿਸ ਵਿਚ 68 ਵਾਧੂ ਅਸਾਮੀਆਂ ਤੋਂ ਇਲਾਵਾ 50 ਹੋਰ ਨੂੰ ਅਸਾਮੀਆਂ ਖਤਮ ਕਰਦਿਆਂ ਸੀਨੀਅਰ ਸਹਾਇਕ ਦੀਆਂ ਕੁਲ 118 ਅਸਾਮੀਆਂ ਖ਼ਤਮ ਕਰ ਦਿਤੀਆਂ ਗਈਆਂ ਹਨ।

SchoolFile

ਪਰੂਫ ਰੀਡਰ ਦੀਆਂ ਸਾਰੀਆਂ ਖ਼ਾਲੀ ਪਈਆਂ 7 ਅਸਾਮੀਆਂ ਖ਼ਤਮ, ਸਵੀਪਰ ਕਮ ਚੌਕੀਦਾਰ ਦੀਆਂ 10 ਅਸਾਮੀਆਂ ਵਿਚੋਂ 5 ਭਰੀਆਂ ਹੋਈਆਂ ਹਨ ਤੇ 5 ਖ਼ਾਲੀ ਸਨ, ਇਹ 10 ਦੀਆਂ 10 ਅਸਾਮੀਆਂ ਖ਼ਤਮ ਕਰ ਦਿ.ਤੀਆਂ ਗਈਆਂ ਹਨ। ਕਲਰਕ ਕਮ ਡਾਟਾ ਐਂਟਰੀ ਅਪਰੇਟਰ 425 ਅਸਾਮੀਆਂ ਵਿਚੋਂ 172 ਭਰੀਆਂ ਹੋਈਆਂ ਹਨ ਜਿਸ ਵਿਚੋਂ 253 ਖ਼ਾਲੀ ਸਨ ਜਿਨ੍ਹਾਂ ਵਿਚੋਂ 125 ਅਸਾਮੀਆਂ ਖ਼ਤਮ ਕਰ ਦਿਤੀਆਂ ਗਈਆਂ ਹਨ।

Collector daughters got admission in government schoolFile

ਜੂਨੀਅਰ ਸਕੇਲ ਸਟੈਨੋਗ੍ਰਾਫਰ ਪ੍ਰਵਾਨਿਤ 16 ਖ਼ਾਲੀ ਪਈਆਂ ਅਸਾਮੀਆਂ ਨੂੰ ਖ਼ਤਮ, ਸ਼ਪਰਡੈਂਟ ਦੀਆਂ ਪ੍ਰਵਾਨਿਤ 92 ਅਸਾਮੀਆਂ ਵਿਚੋਂ 14 ਖ਼ਾਲੀ ਪਈਆਂ ਅਸਾਮੀਆਂ ਖ਼ਤਮ,  ਲਾਇਬਰੇਰੀਅਨ ਦੀ ਇਕ ਖ਼ਤਮ, ਜੂਨੀਅਰ ਇੰਜੀਅਨਰ ਦੀਆਂ ਇਕ ਖ਼ਾਲੀ ਪਈ ਅਸਾਮੀ ਖ਼ਤਮ ਕਰ ਦਿਤੀ ਗਈ ਹੈ। ਮਾਲੀ ਦੀਆਂ 6 ਅਸਾਮੀਆਂ ਖ਼ਤਮ, ਪਬਲੀਕੇਸ਼ਨ ਅਫ਼ਸਰ ਦੀਆਂ 2 ਖ਼ਾਲੀ ਪਈਆਂ ਅਸਾਮੀਆਂ ਖ਼ਤਮ, ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਪ੍ਰਵਾਨਿਤ 14 ਅਸਾਮੀਆਂ ਵਿਚੋਂ 9 ਅਸਾਮੀਆਂ ਖ਼ਤਮ, ਸਹਾਇਕ ਪਬਲੀਕੇਸ਼ਨ ਅਫਸਰ, ਜੂਨੀਅਰ ਆਰਟਿਕ ਕਮ ਲੇਆਊਟ ਐਕਸਪਰਟ, ਸਪਰਡੈਂਟ ਗੈਸਟ ਹਾਊਸ ਦੀ ਖ਼ਾਲੀ ਪਈ ਅਸਾਮੀ ਆਦਿ ਦੀ ਇਕ-ਇਕ ਅਸਾਮੀਆਂ ਖ਼ਤਮ ਕਰ ਦਿਤੀਆਂ ਗਈਆਂ ਹਨ। ਪੀਏ ਗ੍ਰੇਡ 1 ਦੀ ਖ਼ਾਲੀ ਪਈ ਅਸਾਮੀ ਖ਼ਤਮ ਕਰ ਦਿਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement