ਪਠਾਨਕੋਟ ਪੁਲਿਸ ਨੇ ਫਰਜ਼ੀ ਟਰੈਵਲ ਏਜੰਟ ਕੀਤਾ ਕਾਬੂ, 25 ਪਾਸਪੋਰਟ ਸਣੇ ਕਈ ਦਸਤਾਵੇਜ਼ ਬਰਾਮਦ
Published : May 19, 2023, 7:58 pm IST
Updated : May 19, 2023, 7:58 pm IST
SHARE ARTICLE
Pathankot police arrested fake travel agent
Pathankot police arrested fake travel agent

ਇਸ ਏਜੰਟ ਨੇ ਕਈ ਲੋਕਾਂ ਦੇ ਵੀਜ਼ੇ ਲਗਾਏ, ਜੋ ਕਿ ਫ਼ਰਜ਼ੀ ਪਾਏ ਗਏ।

 

ਪਠਾਨਕੋਟ: ਜ਼ਿਲ੍ਹਾ ਪੁਲਿਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਫਰਜ਼ੀ ਟਰੈਵਲ ਏਜੰਟ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਫ਼ਰਜ਼ੀ ਏਜੰਟ ਕੋਲੋਂ 25 ਪਾਸਪੋਰਟ, 6 ਚੈੱਕ ਬੁੱਕ ਅਤੇ ਹੋਰ ਕਈ ਦਸਤਾਵੇਜ਼ ਬਰਾਮਦ ਹੋਏ ਹਨ। ਦਸਿਆ ਜਾ ਰਿਹਾ ਹੈ ਕਿ ਇਸ ਏਜੰਟ ਨੇ ਕਈ ਲੋਕਾਂ ਦੇ ਵੀਜ਼ੇ ਲਗਾਏ, ਜੋ ਕਿ ਫ਼ਰਜ਼ੀ ਪਾਏ ਗਏ। ਮੁਲਜ਼ਮ ਦੀ ਪਛਾਣ ਜਸਬੀਰ ਉਰਫ਼ ਜੱਸੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸਰਕਾਰ ਪੂਰੀ ਤਰਾਂ ਵਚਨਬੱਧ- ਹਰਜੋਤ ਬੈਂਸ

ਪੁਲਿਸ ਨੂੰ ਉਸ ਵਿਰੁਧ ਕਈ ਸ਼ਿਕਾਇਤਾਂ ਮਿਲੀਆਂ ਸਨ, ਜਿਸ ਵਿਚ ਸ਼ਿਕਾਇਤਕਰਤਾਵਾਂ ਨੇ ਕਿਹਾ ਗਿਆ ਕਿ ਏਜੰਟ ਨੇ ਲੋਕਾਂ ਨੂੰ ਅਰਜਨਟੀਨਾ ਦਾ ਵੀਜ਼ਾ ਲਗਾਉਣ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿਚ ਉਸ ਨੇ ਫ਼ੋਨ ਚੁਕਣਾ ਬੰਦ ਕਰ ਦਿਤਾ। ਇਸ ਮਗਰੋਂ ਪੁਲਿਸ ਨੇ ਅੰਬੈਸੀ ਨਾਲ ਸੰਪਰਕ ਕੀਤਾ, ਜਿਸ ਦੌਰਾਨ ਸਾਹਮਣੇ ਆਇਆ ਇਹ ਸਾਰੇ ਵੀਜ਼ੇ ਜਾਅਲੀ ਸਨ। ਇਸ ਮਗਰੋਂ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ: RBI ਦਾ ਵੱਡਾ ਫ਼ੈਸਲਾ: ਬੰਦ ਹੋਣਗੇ 2000 ਰੁਪਏ ਦੇ ਨੋਟ, 30 ਸਤੰਬਰ ਤਕ ਦਿਤਾ ਬਦਲਣ ਦਾ ਸਮਾਂ

ਜਾਣਕਾਰੀ ਦਿੰਦਿਆਂ ਐਸਐਸਪੀ ਪਠਾਨਕੋਟ ਹਰਕਮਲਪ੍ਰੀਤ ਸਿੰਘ ਨੇ ਦਸਿਆ ਕਿ ਫੜੇ ਗਏ ਏਜੰਟ ਕੋਲੋਂ 25 ਪਾਸਪੋਰਟ, 6 ਚੈੱਕ ਬੁੱਕ, ਕਈ ਏਟੀਐਮ ਕਾਰਡ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਪਹਿਲਾਂ ਵੀ ਅਜਿਹੇ ਫਰਜ਼ੀ ਏਜੰਟਾਂ ਨੂੰ ਕਾਬੂ ਕੀਤਾ ਜਾ ਚੁਕਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ।

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement