ਡਾਕਟਰ ਨਾ ਹੋਣ ਕਾਰਨ ਸਿਵਲ ਹਸਪਤਾਲ ਨੂੰ ਲਾਇਆ ਤਾਲਾ ਤੇ ਦਿਤਾ ਧਰਨਾ
Published : Jun 19, 2018, 4:01 am IST
Updated : Jun 19, 2018, 4:01 am IST
SHARE ARTICLE
People Protesting outside Hospital
People Protesting outside Hospital

ਸਥਾਨਕ ਸਹਿਰ ਦੇ ਸਿਵਲ ਹਸਪਤਾਲ ਅੰਦਰ ਕਾਫੀ ਲੰਮੇ ਸਮੇ ਤੋਂ ਕੋਈ ਵੀ ਡਾਕਟਰ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੁੰ ਬੜੀਆਂ ਹੀ ਮੁਸ਼ਿਕਲਾਂ......

ਮੌੜ ਮੰਡੀ : ਸਥਾਨਕ ਸਹਿਰ ਦੇ ਸਿਵਲ ਹਸਪਤਾਲ ਅੰਦਰ ਕਾਫੀ ਲੰਮੇ ਸਮੇ ਤੋਂ ਕੋਈ ਵੀ ਡਾਕਟਰ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੁੰ ਬੜੀਆਂ ਹੀ ਮੁਸ਼ਿਕਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ ਤੇ ਇਲਾਕੇ ਦੇ ਆਮ ਗਰੀਬ ਲੋਕਾਂ ਨੂੰ ਇਸ ਸਹਿਰ ਦੇ ਕੁੱਝ ਪ੍ਰਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਦਾ ਹੈ । ਪੰਜਾਬ ਸਰਕਾਰ ਨੂੰ ਕਈ ਸਮਜਾਸੇਵੀ ਸੰਸਥਾਵਾਂ ਨੇ ਲਿਖਤੀ ਬੇਨਤੀਆ ਵੀ ਕੀਤੀਆਂ ਪਰ ਸਰਕਾਰਾਂ ਵੱਲੋਂ ਮੌੜ ਵਾਸੀਆਂ ਨੂੰ ਸਿਰਫ ਲਾਰੇ ਹੀ ਮਿਲੇ ਜਿਸ ਤੋ ਅੱਕੇ ਲੋਕਾਂ ਨੇ ਅੱਜ ਇਕੱਠੇ ਹੋਕੇ ਸਿਵਲ ਹਸਪਤਾਲ ਮੌੜ ਅੱਗੇ ਵੱਡਾ ਧਰਨਾ ਲਗਾ ਦਿੱਤਾ ਇਸ ਧਰਨੇ ਵਿੱਚ ਮਰੀਜਾ ਨੂੰ ਵੀ ਲਿਆਦਾ ਗਿਆ।

ਹਲਕਾ ਮੋੜ ਦੇ ਆਮ ਗਰੀਬ ਮਜਦੂਰ ਭਿਆਨਕ ਬਿਮਾਰੀਆਂ ਤੋ ਪੀੜਤ ਲੋਕਾਂ ਦਾ ਸਹਾਰਾ ਬਣੇ ਬਾਬਾ ਦਵਿੰਦਰ ਸਿੰਘ ਬੁੱਢਾ ਦਲ ਕੁੱਤੀਵਾਲ ਕਲਾਂ ਜਿਨਾ ਨੇ ਹੋਰ ਧਾਰਮਿਕ ਜਥੇਬੰਦੀਆਂ, ਸਮਾਜ ਸੇਵੀ ਸੰਸ਼ਥਾਵਾਂ, ਕਲੱਬਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬੀੜਾ ਚੱਕਿਆ ਕਿ ਕਾਫੀ ਲੰਮੇ ਸਮੇ ਤੋਂ ਮੌੜ ਹਸਪਤਾਲ ਵਿੱਚ ਕੋਈ ਵੀ ਡਾਕਟਰ ਨਾ ਹੋਣ ਕਾਰਨ  ਸਹਿਯੋਗੀਆਂ ਨਾਲ ਮੌੜ ਸਿਵਲ ਹਸਪਤਾਲ ਵਿਖੇ ਅਣਮਿਥੇ ਸਮੇ ਲਈ ਧਰਨਾ ਲਗਾ ਦਿੱਤਾ ਤੇ ਐਲਾਨ ਕਰ ਦਿੱਤਾ ਕਿ ਜਿੰਨਾ ਸਮਾਂ ਇਥੇ ਡਾਕਟਰਾਂ ਨਹੀ ਆਉਦੇ ਉਨਾ ਸਮਾਂ ਧਰਨਾ ਜਾਰੀ ਰੱਖਿਆ ਜਾਵੇਗਾ ।

ਬਾਬਾ ਦਵਿੰਦਰ ਸਿੰਘ ਬੁੱਢਾ ਦਲ  ਵੱਡੀ ਗਿਣਤੀ ਵਿੱਚ ਇਕੱਠੇ ਹੋਏ ਇਨਸਾਫ ਪਸੰਦ ਲੋਕਾਂ ਨੂੰ ਸਬੋਧਨ ਕਰਦੇ ਹੋਏ ਦੱਸਿਆ  ਕਿ  ਡਾਕਟਰਾਂ ਦਾ ਨਾ ਹੋਣਾ ਇਲਕੇ ਦੇ ਕਰੀਬ 60 ਪਿੰਡਾਂ ਦੇ ਆਮ ਲੋਕਾਂ ਨੁੰ ਵੱਡੀ ਪ੍ਰੇਸ਼ਾਨੀ ਦਾ ਸਹਮਣਾਂ ਕਰਦੇ ਹੋਏ ਇਥੋਂ ਦੇ ਮਹਿੰਗੀਆਂ ਫੀਸਾਂ ਵਾਲੇ ਕੁੱਝ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਹੋਣਾਂ ਪੈ ਰਿਹਾ ਹੈ।

ਉਨਾ ਕਿਹਾ ਕਿ ਵੱਖ ਵੱਖ ਪਿੰਡਾਂ ਵਿੱਚ ਕਈ ਭਿਆਨਕ ਬਿਮਾਰੀਆ ਨਾਲ ਜੂਝ ਰਹੇ ਉਨਾਂ ਮਰੀਜਾ ਨੁੰ ਵੀ ਲੋਕਾਂ ਦੀ ਮਦਦ ਨਾਲ ਇਸ ਧਰਨੇ ਵਿੱਚ ਲਿਆਦਾ ਗਿਆ ਹੈ ਤਾਂ ਜੋ ਪ੍ਰਸ਼ਾਸ਼ਨ ਨੂੰ ਪਤਾ ਲੱਗ ਸਕੇ ਕਿ ਹਸਪਤਾਲ ਵਿੱਚ ਡਾਕਟਰ ਨਾ ਹੋਣ ਕਾਰਨ ਮਰੀਜਾਂ ਨੂੰ ਕਿੰਨੇ ਦੁੱਖਾਂ ਦਾ ਸਾਹਮਣਾਂ ਕਰਨਾ ਪੈਰਿਹਾ ਹੈ। ਉਨਾ ਕਿਹਾ ਜਿਨਾ ਚਿਰ ਪ੍ਰਸ਼ਾਸ਼ਨ ਵੱਲੋਂ ਇਸ ਹਸਪਤਾਲ ਅੰਦਰ ਪੱਕੇ ਤੌਰ ਤੇ ਡਾਕਟਰਾਂ ਨੂੰ ਤੈਨਾਤ ਨਹੀ ਕੀਤਾ ਜਾਵੇਗਾ ਤੇ ਮਰੀਜਾ ਦੇ ਇਲਾਜ ਦਾ ਕੋਈ ਹੱਲ ਨਾਹੀ ਹੁੰਦਾ।

ਉਨਾ ਚਿਰ ਉਹ ਸਾਥੀਆਂ ਸਮਤੇ ਆਪਣਾਂ ਸੰਘਰਸ਼ ਨੂੰ ਜਾਰੀ ਰੱਖਣਗੇ ਇਸ ਧਰਨੇ ਵਿੱਚ ਬਿਮਾਰੀਆਂ ਤੋ ਪੀੜਤ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਕਰਵਾਉਣ ਤੋ ਅਸਮਰਥ ਬਲਵੀਰ ਕੌਰ, ਅਵਤਾਰ ਕੌਰ, ਅਨੂਪ ਕੁਮਾਰ, ਜਗਸੀਰ ਸਿੰਘ, ਭੋਲਾ ਸਿੰਘ ਤੇ ਇਕਬਾਲ ਸਿੰਘ ਸੰਸ਼ਥਾਵਾਂ ਵੱਲੋਂ ਇਸ ਧਰਨੇ ਵਿੱਚ ਲਿਆਦਾ ਗਿਆ । ਧਰਨੇ ਤੇ ਬੈਠੀਆ ਜਥੇਬੰਦੀਆ ਨਾਲ ਐਸ,ਡੀ.ਐਮ ਬਲਵਿੰਦਰ ਸਿੰਘ ਨੇ ਇੱਕ ਮੀਟਿੰਗ ਕੀਤੀ ਜੋ ਕਿ ਬੇਸਿੱਟਾ ਨਿਕਲੀ। ਧਰਨਾ ਚਲਦੇ ਦੋਰਾਣ  ਸਮਾਜ ਸੇਵੀ ਸੰਸਥਾਵਾਂ, ਨਹਿੰਗ ਜਥੇਬੰਦੀਆਂ ਤੇ ਇਲਾਕੇ ਦੇ ਲੋਕਾਂ ਨੇ ਹਸਪਤਾਲ ਨੂੰ ਜਿੰਦਾ ਲਗਾ ਦਿੱਤਾ ।

ਜਿੰਦਾ ਲਗਾਉਣ ਵੇਲੇ ਹਸਪਤਾਲ ਅੰਦਰ 14 ਦੇ ਕਰੀਬ ਹਸਪਤਾਲ ਦੇ ਮੁਲਾਜਮ ਸਨ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਇਸ ਧਰਨੇ ਨੂੰ ਵਿਧਾਇਕ ਜਗਦੇਵ ਸਿੰਘ ਕਮਾਲੂ, ਬਾਬਾ ਹਰਦੀਪ ਸਿੰਘ ਮਹਿਰਾਜ, ਲੱਖਾ ਸਿਧਾਣਾਂ, ਪ੍ਰਧਾਨ ਰੇਸ਼ਮ ਸਿੰਘ ਕੁੱਤੀਵਾਲ, ਤਰਸੇਮ ਸੇਮਾ ਸਹਾਰਾ ਕਲੱਬ, ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਅਸੋਕ ਵਕੀਲ, ਹਰਜਿੰਦਰ ਸਿੰਘ ਕੱਪੀ, ਹਰਬੰਸ ਸਿੰਘ ਨੰਬਰਦਾਰ, ਸੁਖਵੀਰ ਸਿੰਘ ਮਾਈਸਰਖਾਨਾਂ, ਜਗਦੀਸ਼ ਰਾਏ  ਸ਼ਰਮਾਂ, ਦਾਰਾ ਸਿੰਘ ਮਾਈਸਰਖਾਨਾ, ਸੁਰਜੀਤ ਸੰਦੋਹਾ ਤੇ ਹੋਰ ਬਹੁਤ ਸਾਰੀਆ ਜਥੇਬੰਦੀਆ, ਸਮਾਜਸੇਵੀ ਸੰਸਥਾਵਾਂ ਤੇ ਇਲਾਕਾ ਨਿਵਾਸੀ ਹਾਜਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement