ਇੰਫ਼ਾਲ ਤੋਂ 43 ਕਿਲੋ ਸੋਨਾ ਬਰਾਮਦ, ਦੋ ਤਸਕਰ ਗ੍ਰਿਫ਼ਤਾਰ
Published : Jun 19, 2021, 2:57 am IST
Updated : Jun 19, 2021, 2:57 am IST
SHARE ARTICLE
image
image

ਇੰਫ਼ਾਲ ਤੋਂ 43 ਕਿਲੋ ਸੋਨਾ ਬਰਾਮਦ, ਦੋ ਤਸਕਰ ਗ੍ਰਿਫ਼ਤਾਰ

ਨਵੀਂ ਦਿੱਲੀ, 18 ਜੂਨ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਇਕ ਵੱਡਾ ਅਭਿਆਨ ਚਲਾਉਂਦੇ ਹੋਏ 21 ਕਰੋੜ ਰੁਪਏ ਦਾ 43 ਕਿਲੋ ਸੋਨਾ ਬਰਾਮਦ ਕੀਤਾ ਹੈ। ਡੀਆਰਆਈ ਅਧਿਕਾਰੀਆਂ ਦੇ ਅਨੁਸਾਰ, 16 ਜੂਨ ਨੂੰ ਇੱਕ ਸੂਚਨਾ ਮਿਲਣ ਤੋਂ ਬਾਅਦ ਇੰਫਾਲ ਵਿੱਚ ਇੱਕ ਵਾਹਨ ਨੂੰ ਰੋਕਿਆ ਗਿਆ ਅਤੇ ਵਾਹਨ ਵਿਚ ਬੈਠੇ ਦੋ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ 260 ਸੋਨੇ ਦੇ ਬਿਸਕੁਟ ਬਰਾਮਦ ਕੀਤਾ ਗਏ, ਜਿਨ੍ਹਾਂ ਦਾ ਭਾਰ 43 ਕਿੱਲੋ ਤੋਂ ਵੀ ਜ਼ਿਆਦਾ ਸੀ।
ਇਹ ਵਿਦੇਸ਼ੀ ਸੋਨੇ ਦੇ ਬਿਸਕੁਟ 3 ਥਾਵਾਂ ’ਤੇ ਵਿਸ਼ੇਸ਼ ਗੁਫਾ ਬਣਾ ਕੇ ਕਾਰ ਵਿਚ ਛੁਪਾਏ ਗਏ ਸਨ, ਇਨ੍ਹਾਂ ਨੂੰ ਕੱਢਣ ਲਈ ਲਗਭਗ 18 ਘੰਟੇ ਦਾ ਸਮਾਂ ਲੱਗਿਆ, ਦੋਸ਼ੀ ਪਹਿਲਾਂ ਵੀ ਇਸ ਵਾਹਨ ਦੀ ਵਰਤੋਂ ਤਸਕਰੀ ਲਈ ਇਸਤੇਮਾਲ ਕਰਦੇ ਸਨ। ਡੀਆਰਆਈ ਅਧਿਕਾਰੀਆਂ ਅਨੁਸਾਰ, ਤਾਲਾਬੰਦੀ ਤੋਂ ਬਾਅਦ ਵੀ ਸੋਨੇ ਦੀ ਤਸਕਰੀ ਜਾਰੀ ਹੈ, ਪਿਛਲੇ 3 ਮਹੀਨਿਆਂ ਵਿੱਚ ਗੁਹਾਟੀ ਜ਼ੋਨਲ ਯੂਨਿਟ ਮਿਆਂਮਾਰ ਸੈਕਟਰ ਤੋਂ 67 ਕਿਲੋ ਸੋਨਾ ਬਰਾਮਦ ਹੋਇਆ ਹੈ, ਜਿਸ ਦੀ ਕੀਮਤ 33 ਕਰੋੜ ਹੈ। ਜਿਸ ਵਿਚ 55 ਕਿਲੋ ਸੋਨਾ ਸਿਰਫ਼ ਜੂਨ ਮਹੀਨੇ ਵਿਚ ਫੜਿਆ ਗਿਆ, ਇਹ ਸੋਨੇ ਦੀ ਤਸਕਰੀ ਭਾਰਤ-ਮਿਆਂਮਾਰ ਸਰਹੱਦ ਤੋਂ ਹੋ ਰਹੀ ਹੈ। 
ਤਸਕਰਾਂ ਨੇ ਬਿਸਕੁਟ ਨੂੰ ਲੁਕਾਉਣ ਲਈ ਵੱਖ-ਵੱਖ ਤਰ੍ਹਾਂ ਦੀ 3 ਕੈਵਿਟੀ ਕਾਰ ਵਿਚ ਬਣਵਾਈ ਸੀ। ਡੀ.ਆਰ.ਆਈ. ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿਸ ਦਾ ਸੋਨਾ ਹੈ ਅਤੇ ਕਿੱਥੇ ਡਿਲੀਵਰ ਕਰਨ ਦੀ ਯੋਜਨਾ ਸੀ।
 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement