ਅੰਮ੍ਰਿਤਸਰ ਏਅਰਪੋਰਟ ਤੋਂ 24 ਕੈਰੇਟ ਦੀ ਸ਼ੁੱਧਤਾ ਵਾਲਾ 38 ਲੱਖ ਰੁਪਏ ਦਾ ਸੋਨਾ ਬਰਾਮਦ

By : GAGANDEEP

Published : Jun 19, 2023, 1:39 pm IST
Updated : Jun 19, 2023, 1:39 pm IST
SHARE ARTICLE
photo
photo

ਬਰਾਮਦ ਸੋਨਾ ਦਾ ਵਜ਼ਨ 623 ਗ੍ਰਾਮ

 

ਅੰਮ੍ਰਿਤਸਰ : ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀ ਕੋਲੋਂ 38 ਲੱਖ ਦਾ  24 ਕੈਰੇਟ ਦਾ ਸੋਨਾ ਬਰਾਮਦ ਹੋਇਆ ਹੈ।  ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਫਲਾਈਟ IX192 'ਤੇ ਦੁਬਈ ਤੋਂ ਆ ਰਹੇ ਇਕ ਯਾਤਰੀ ਨੂੰ 18 ਜੂਨ ਦੀ ਸ਼ਾਮ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਕਸਟਮ ਸਟਾਫ ਨੇ ਰੋਕਿਆ। ਉਸ ਦੀ ਨਿੱਜੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਸੋਨੇ ਦੇ ਪੇਸਟ ਨਾਲ ਸਿਲਾਈ ਹੋਈ ਇਕ ਬਨੈਣ ਅਤੇ ਅੰਡਰਵੀਅਰ ਬਰਾਮਦ ਹੋਇਆ।

ਇਹ ਵੀ ਪੜ੍ਹੋ: ਕੀਰਤਪੁਰ-ਮਨਾਲੀ ਹਾਈਵੇਅ ਨੂੰ ਚੌੜਾ ਕਰਨ ਦਾ ਮਾਮਲਾ: NHAI ਨੇ ਕਬਜ਼ਾ ਕਰਨ ਵਾਲਿਆਂ ਨੂੰ ਭੁਗਤਾਨ ਕੀਤੇ 5 ਕਰੋੜ ਰੁਪਏ 

ਉਕਤ ਬਨੈਣ ਅਤੇ ਅੰਡਰਵੀਅਰ 'ਚੋਂ ਬਰਾਮਦ ਹੋਇਆ ਸੋਨਾ 24 ਕੈਰੇਟ ਸ਼ੁੱਧਤਾ ਦਾ ਸੀ, ਜਿਸ ਦਾ ਵਜ਼ਨ 623 ਗ੍ਰਾਮ ਸੀ ਅਤੇ ਇਸ ਦੀ ਬਾਜ਼ਾਰੀ ਕੀਮਤ ਕਰੀਬ 38 ਲੱਖ ਰੁਪਏ ਹੈ।

ਇਹ ਵੀ ਪੜ੍ਹੋ: ਗ੍ਰੀਸ 'ਚ ਪ੍ਰਵਾਸੀ ਕਿਸ਼ਤੀ ਹਾਦਸੇ 'ਚ 300 ਪਾਕਿਸਤਾਨੀ ਨਾਗਰਿਕਾਂ ਦੀ ਹੋਈ ਮੌਤ

ਹਾਲ ਹੀ ਵਿਚ ਇਹ ਦੇਖਿਆ ਗਿਆ ਹੈ ਕਿ ਤਸਕਰਾਂ ਕੋਲ ਪੇਸਟ ਦੇ ਰੂਪ ਵਿਚ ਸੋਨਾ ਲਿਆਉਣ ਅਤੇ ਇਸ ਨੂੰ ਆਪਣੇ ਅੰਡਰਗਾਰਮੈਂਟਸ ਵਿਚ ਸਿਲਾਈ ਕਰਨ ਦਾ ਇਕ ਨਵਾਂ ਹੀ ਤਰੀਕਾ ਹੈ। ਇਸ ਲਈ ਅੰਮ੍ਰਿਤਸਰ ਹਵਾਈ ਅੱਡੇ 'ਤੇ ਕਸਟਮ ਸਟਾਫ਼ ਨੇ ਸ਼ੱਕੀ ਯਾਤਰੀਆਂ ਦੀ ਨਿਯਮਤ ਚੈਕਿੰਗ ਸ਼ੁਰੂ ਕਰ ਦਿਤੀ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement