
ਵਿਆਹ ਤੋਂ ਪਹਿਲਾਂ ਮਰਸੀਡੀਜ਼ ਅਤੇ 5 ਕਰੋੜ ਰੁਪਏ ਮੰਗਣ ਦੇ ਇਲਜ਼ਾਮ
ਅੰਮ੍ਰਿਤਸਰ: ਰਿਹਾਇਸ਼ੀ ਕਾਲੋਨੀ ਹੋਲੀ ਸਿਟੀ ਦੇ ਕਾਲੋਨਾਈਜ਼ਰ ਦੇ ਭਾਈਵਾਲ ਗੁਰਮੇਹਰ ਸਿੰਘ ਅਤੇ ਉਸ ਦੇ ਲੜਕੇ ਹਰਕਰਨ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਰਕਰਨ ਸਿੰਘ ’ਤੇ ਲੜਕੀ ਨਾਲ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਬਲਾਤਕਾਰ ਕਰਨ ਦੇ ਇਲਜ਼ਾਮ ਹਨ। ਪੀੜਤ ਲੜਕੀ ਦਾ ਕਹਿਣਾ ਹੈ ਕਿ ਬਿਨਾਂ ਦਹੇਜ ਵਿਆਹ ਪੱਕਾ ਹੋਣ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਕੋਲੋਂ ਮਰਸੀਡੀਜ਼ ਅਤੇ 5 ਕਰੋੜ ਰੁਪਏ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਭਲਕੇ ਕਰਨਗੇ CM ਦੀ ਯੋਗਸ਼ਾਲਾ ਫੇਜ਼-2 ਦੀ ਸ਼ੁਰੂਆਤ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਨੇ ਥਾਣਾ ਸਰਾਭਾ ਨਗਰ ਵਿਚ ਹੋਲੀ ਸਿਟੀ ਕਾਲੋਨੀ ਦੇ ਭਾਈਵਾਲ ਗੁਰਮੇਹਰ ਸਿੰਘ ਦੇ ਲੜਕੇ ਹਰਕਰਨ ਸਿੰਘ ਅਤੇ ਗੁਰਮੇਹਰ ਸਿੰਘ, ਉਸ ਦੀ ਪਤਨੀ ਸੁਖਰਾਜ ਕੌਰ, ਲੜਕੀ ਗੁਰਸਿਮਰਨ ਕੌਰ ਅਤੇ ਜਵਾਈ ਦਿਲਸ਼ੇਰ ਸਿੰਘ ਵਿਰੁਧ ਧਾਰਾ 376,420,406,506,120-ਬੀ ਆਈ.ਪੀ.ਸੀ.ਐਕਟ ਤਹਿਤ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪੁਲਿਸ ਪਾਰਟੀ ਨੇ ਹੋਲੀ ਸਿਟੀ ਵਿਚ ਸਥਿਤ ਇਨ੍ਹਾਂ ਦੇ ਘਰ ਛਾਪਾ ਮਾਰ ਕੇ ਗੁਰਮੇਹਰ ਸਿੰਘ ਅਤੇ ਉਸ ਦੇ ਲੜਕੇ ਹਰਕਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਮਗਰੋਂ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬਠਿੰਡਾ 'ਚ ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਲੜਕੀ ਨੇ ਦਸਿਆ ਕਿ 24 ਜੂਨ 2022 ਨੂੰ ਉਸ ਦੀ ਮੰਗਣੀ ਗੁਰਮੇਹਰ ਸਿੰਘ ਦੇ ਲੜਕੇ ਹਰਕਰਨ ਸਿੰਘ ਨਾਲ ਹੋਈ ਸੀ। ਵਿਆਹ ਸਬੰਧੀ ਪ੍ਰਵਾਰਕ ਮੈਬਰਾਂ ਵਿਚਕਾਰ ਗੱਲ ਹੋਈ ਸੀ ਕਿ ਵਿਆਹ ਵਿਚ ਕੋਈ ਦਾਜ ਨਹੀਂ ਲਿਆ ਜਾਵੇਗਾ ਅਤੇ ਮਿਤੀ 14 ਜੁਲਾਈ 2022 ਨੂੰ ਦੇਖ ਦਿਖਾਈ ਹੋਈ ਸੀ, ਜਿਸ ਤੋਂ ਬਾਅਦ ਹਰਕਰਨ ਸਿੰਘ ਨੇ ਉਸ ਨੂੰ ਫੋਨ ਕਰਕੇ ਰੈਸਟੋਰੈਂਟ ਬਲਾਸੇ ਪੱਖੋਵਾਲ ਰੋਡ ਬੁਲਾਇਆ ਅਤੇ ਗਲਤ ਤਰੀਕੇ ਨਾਲ ਛੂਹਿਆ।
ਇਹ ਵੀ ਪੜ੍ਹੋ: ਬਿਜਲੀ ਚੋਰੀ ਦੇ ਮਾਮਲੇ ਵਿਚ ਵਿਅਕਤੀ ਨੂੰ ਇਕ ਸਾਲ ਦੀ ਕੈਦ
ਲੜਕੀ ਨੇ ਦਸਿਆ, “ਉਕਤ ਦੋਸ਼ੀਆਂ ਨੇ ਮੇਰੇ ਭਰਾ ਤੋਂ ਹਿਆਤ ਹੋਟਲ ਵਿਚ 3 ਕਮਰੇ ਬੁੱਕ ਕਰਵਾਏ ਤੇ ਦੋਸ਼ੀ ਹਰਕਰਨ ਸਿੰਘ ਨੇ ਮੈਨੂੰ ਅਪਣੇ ਕਮਰੇ ਵਿਚ ਧੋਖੇ ਨਾਲ ਬੁਲਾ ਕੇ ਮੇਰੇ ਨਾਲ ਜ਼ਬਰ ਜਨਾਹ ਕੀਤਾ। ਦੋਸ਼ੀਆਂ ਨੇ ਵਿਆਹ ਤੋਂ ਪਹਿਲਾਂ ਕੁੱਝ ਕੀਮਤੀ ਗਹਿਣੇ ਅਤੇ ਵੱਖ ਵੱਖ ਤਰੀਕਾਂ ਨੂੰ ਲੱਖਾ ਰੁਪਏ ਸ਼ਾਪਿੰਗ ਵਾਸਤੇ ਲਏ ਸਨ ਅਤੇ ਫਿਰ ਮਰਸੀਡੀਜ਼ ਗੱਡੀ ਅਤੇ 5 ਕਰੋੜ ਰੁਪਏ ਕੈਸ਼ ਦੀ ਵਿਆਹ ਤੋਂ ਪਹਿਲਾਂ ਹੋਰ ਮੰਗ ਕੀਤੀ ਪਰ ਜਦੋਂ ਦੋਸ਼ੀਆਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਨ੍ਹਾਂ ਨੇ ਸਾਡੇ ਤੋਂ ਰਿਸ਼ਤਾ ਤੋੜ ਲਿਆ ਤੇ ਸਾਡੀ ਰਕਮ ਅਤੇ ਕੀਮਤੀ ਗਹਿਣੇ ਦੇਣ ਤੋਂ ਮੁੱਕਰ ਗਏ ਤੇ ਸਾਡੇ ਨਾਲ ਧੋਖਾਧੜੀ ਕੀਤੀ”। ਇਸ ਮਗਰੋਂ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਅਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਵਲੋਂ ਅੱਜ ਗੁਰਮੇਹਰ ਸਿੰਘ ਦੇ ਹੋਲੀ ਸਿਟੀ ਕਾਲੋਨੀ ਵਿਖੇ ਸਥਿਤ ਘਰ ਨੂੰ ਘੇਰਾ ਪਾ ਕੇ ਦੋਵਾਂ ਪਿਓ ਪੁੱਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।