
'ਜੇ ਟੈਂਡਰ ਸਿਸਟਮ ਹੋਇਆਂ ਤਾਂ ਇਹ ਘੁੰਮ-ਘੁੰਮਾ ਕੇ ਉਹੀ ਪ੍ਰਵਾਰ ਕੋਲ ਚਲਾ ਜਾਵੇਗਾ'
ਮੁਹਾਲੀ : ( ਗਗਨਦੀਪ ਕੌਰਨਵਜੋਤ ਸਿੰਘ ਧਾਲੀਵਾਲ) ਗੁਰਬਾਣੀ ਪ੍ਰਸਾਰਣ ਦੇ ਮੁੱਦੇ 'ਤੇ ਬੋਲਦਿਆਂ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਵਲੋਂ ਹੀ ਬਣਾਈ ਗਈ ਹੈ। ਇਸ ਵਿਚ ਸਰਕਾਰ ਦੀ ਦਖ਼ਲ ਅੰਦਾਜ਼ੀ ਹਮੇਸ਼ਾ ਬਣੀ ਰਹਿਣੀ ਹੈ। ਗੁਰਬਾਣੀ ਦੇ ਪ੍ਰਸਾਰਣ 'ਤੇ ਸਿੱਖ ਜਥੇਬੰਦੀਆਂ ਦੀ ਮੰਗ ਸੀ ਕਿ ਗੁਰਬਾਣੀ ਦਾ ਅਧਿਕਾਰ ਇਕੱਲਾ ਇਕ ਪ੍ਰਵਾਰ ਕੋਲ ਨਹੀਂ ਰਹਿਣਾ ਚਾਹੀਦਾ।
ਇਹ ਵੀ ਪੜ੍ਹੋ: ਦੋਸਤਾਂ ਨਾਲ ਨਹਿਰ ’ਚੋਂ ਮੱਛੀਆਂ ਫੜਨ ਗਿਆ ਨੌਜਵਾਨ ਡੁੱਬਿਆ, ਮੌਤ
ਇਹ ਸਾਰਿਆਂ ਲਈ ਮੁਫ਼ਤ ਹੋਣਾ ਚਾਹੀਦਾ। ਦਾਦੂਵਾਲ ਨੇ ਕਿਹਾ ਕਿ ਜੇ ਟੈਂਡਰ ਸਿਸਟਮ ਹੋਇਆਂ ਤਾਂ ਇਹ ਘੁੰਮ-ਘੁੰਮਾ ਕੇ ਉਹੀ ਪ੍ਰਵਾਰ ਕੋਲ ਚਲਾ ਜਾਵੇਗਾ ਕਿਉਂਕਿ ਟੈਂਡਰ ਮਹਿੰਗਾ ਹੀ ਇੰਨਾ ਹੋਵੇਗਾ ਕਿ ਕਿਸੇ ਹੋਰ ਦੀ ਇਸ ਨੂੰ ਖਰੀਦਣ ਦੀ ਪਹੁੰਚ ਹੀ ਨਹੀਂ ਹੋਣੀ ਤੇ ਉਹੀ ਪ੍ਰਵਾਰ ਨੇ ਅਪਣੇ ਕੋਲੋਂ ਪੈਸੇ ਲਗਾ ਕੇ ਇਸ ਨੂੰ ਖਰੀਦ ਲੈਣਾ। ਪੰਜਾਬ ਸਰਕਾਰ ਅਪਣਾ ਐਕਟ ਬਣਾ ਸਕਦੀ ਹੈ।
ਇਹ ਵੀ ਪੜ੍ਹੋ: PM ਮੋਦੀ ਨੇ 'ਮਨ ਕੀ ਬਾਤ' 'ਚ ਮਿਆਵਾਕੀ ਦੀ ਤਕਨੀਕ ਦਾ ਕੀਤਾ ਜ਼ਿਕਰ, ਜਾਣੋ ਕੀ ਹੈ ਖਾਸ ਗੱਲ
ਹਰਿਆਣਾ ਨੇ ਵੀ ਅਪਣੀ ਵੱਖਰੀ ਕਮੇਟੀ ਬਣਾਈ ਹੈ, ਜਿਸ ਨੂੰ ਸੁਪਰੀਮ ਕੋਰਟ ਨੇ ਵੀ ਕਾਨੂੰਨੀ ਮਾਨਤਾ ਦੇ ਦਿਤੀ ਹੈ। ਦਾਦੂਵਾਲ ਨੇ ਕਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਹਰ ਘਰ ਵਿਚ ਫਰੀ ਹੋਣਾ ਚਾਹੀਦਾ ਹੈ। ਗੁਰਬਾਣੀ 'ਤੇ ਇਕ ਨਿੱਜੀ ਚੈਨਲ ਤੇ ਪ੍ਰਵਾਰ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ। ਇਸ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਗਲਤ ਗੱਲ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਨੀ ਚਾਹੀਦੀ ਹੈ।