
ਇਕ ਬਜ਼ੁਰਗ ਭਾਗੋ ਕੌਰ ਪੇਕਾ ਪਿੰਡ ਮਲੂਕਾ ਤੇ ਸਹੁਰਾ ਪਿੰਡ...
ਫਰੀਦਕੋਟ: 1947 ਦੀ ਵੰਡ ਬਹੁਤ ਹੀ ਮੰਦਭਾਗੀ ਘਟਨਾ ਸੀ ਜਿਸ ਨਾਲ ਲੋਕਾਂ ਦੇ ਘਰ ਉੱਜੜ ਗਏ ਸਨ। ਇਕ ਪਾਸੇ ਭਾਰਤ ਅਤੇ ਦੂਜੇ ਪਾਸੇ ਪਾਕਿਸਤਾਨ ਦੀ ਵੰਡ ਹੋਣਾ ਜੋ ਕਿ ਸਿੱਧ ਕਰਦੀ ਹੈ ਕਿ ਇਹ ਵੰਡ ਧਰਮਾਂ ਦੇ ਨਾਂ ਤੇ ਹੋਈ ਹੈ। ਉਸ ਸਮੇਂ ਹਰ ਇਕ ਵਿਅਕਤੀ ਤੇ ਤਸ਼ੱਦਦ ਢਾਹਿਆ ਗਿਆ, ਨਾ ਹੀ ਕੋਈ ਛੋਟਾ ਬਖ਼ਸ਼ਿਆ ਗਿਆ ਤੇ ਨਾ ਹੀ ਕੋਈ ਵੱਡਾ।
Bhago Kaur
ਇਕ ਬਜ਼ੁਰਗ ਭਾਗੋ ਕੌਰ ਪੇਕਾ ਪਿੰਡ ਮਲੂਕਾ ਤੇ ਸਹੁਰਾ ਪਿੰਡ ਬੁਰਜ਼ ਹਰੀਕਾ ਜ਼ਿਲ੍ਹਾ ਫਰੀਦਕੋਟ ਦੇ ਵਿਚ ਮੌਜੂਦ ਹੈ ਜਿਸ ਦੀਆਂ ਅੱਖਾਂ ਸਾਹਮਣੇ ਉਸ ਦੇ 80 ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਮਾਂਵਾਂ ਨੇ ਅਪਣੇ ਜਿਗਰ ਦੇ ਟੋਟਿਆਂ ਨੂੰ ਛੱਪੜਾਂ ਵਿਚ ਡਬੋ-ਡਬੋ ਕੇ ਮਾਰਿਆ ਸੀ। ਇਸ ਸਬੰਧੀ ਭਾਗੋ ਕੌਰ ਨਾਲ ਸਪੋਕਸਮੈਨ ਟੀਮ ਵੱਲੋਂ ਗੱਲਬਾਤ ਕੀਤੀ ਗਈ।
Bhago Kaur
ਮਾਤਾ ਭਾਗੋ ਕੌਰ ਨੇ ਦਸਿਆ ਕਿ ਜਿਸ ਦਿਨ ਬਕਰੀਦ ਸੀ ਉਸ ਦਿਨ ਉਹਨਾਂ ਨੇ ਈਦ ਪੜ੍ਹੀ। ਉਸ ਸਮੇਂ ਟੋਲੀਆਂ ਦੀਆਂ ਟੋਲੀਆਂ ਹੀ ਘਰਾਂ ਤੇ ਟੁੱਟ ਪਈਆਂ ਤੇ ਘਰਾਂ ਵਿਚੋਂ ਬੱਚੇ, ਬਜ਼ੁਰਗ ਕੱਢ-ਕੱਢ ਕੇ ਉਹਨਾਂ ਦੇ ਟੋਟੇ-ਟੋਟੇ ਕਰ ਦਿੱਤੇ। ਉਹਨਾਂ ਦੇ ਘਰ ਦੇ 80 ਮੈਂਬਰਾਂ ਨੂੰ ਉਹਨਾਂ ਦੀਆਂ ਅੱਖਾਂ ਸਾਹਮਣੇ ਵੱਢ ਦਿੱਤਾ ਗਿਆ ਤੇ ਉਹਨਾਂ ਵਿਚੋਂ ਉਹ ਆਪ, ਉਸ ਦਾ ਭਰਾ ਤੇ ਉਸ ਦਾ ਪਿਤਾ ਹੀ ਬਚੇ ਸਨ।
Bhago Kaur
ਉਸ ਤੋਂ ਬਾਅਦ ਉਹਨਾਂ ਨੇ ਅਪਣੇ ਪਿਤਾ ਨਾਲ ਮਿਲ ਕੇ ਦੁਬਾਰਾ ਘਰ ਵਸਾਉਣ ਬਾਰੇ ਸੋਚਿਆ ਤੇ ਉਹਨਾਂ ਨੇ ਦਿਨ-ਰਾਤ ਮਿਹਨਤ ਕੀਤੀ। ਲੋਕਾਂ ਦੇ ਘਰਾਂ ਦਾ ਗੋਹਾ ਚੁੱਕਿਆ, ਚਰਖਾ ਕੱਤਿਆ, ਕਢਾਈਆਂ ਕੱਢ ਕੇ ਕਮਾਈ ਕੀਤੀ। ਜਦ ਕਦੇ ਵੀ ਉਹ ਇਕੱਲੇ ਹੁੰਦੇ ਹਨ ਤਾਂ ਅਪਣੇ ਮੈਂਬਰਾਂ ਨੂੰ ਯਾਦ ਕਰ ਕੇ ਰੋ ਪੈਂਦੇ ਹਨ ਤੇ ਇਕੱਲੇ ਇਕੱਲੇ ਮੈਂਬਰ ਬਾਰੇ ਸੋਚਦਿਆਂ ਦੀ ਰਾਤ ਲੰਘ ਜਾਂਦੀ ਹੈ।
Bhago Kaur
ਦਸ ਦਈਏ ਕਿ ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।