ਸਰਕਾਰ ਨੇ ਖ਼ਾਲਿਸਤਾਨ ਐਤਕੀਂ ਦਿਤਾ ਤਾਂ ਜ਼ਰੂਰ ਲਵਾਂਗੇ,1947 ਵਾਲੀ ਗਲਤੀ ਨਹੀਂ ਕਰਨੀ :ਕੰਵਰਪਾਲ ਸਿੰਘ
Published : Jun 8, 2020, 7:39 am IST
Updated : Jun 8, 2020, 7:39 am IST
SHARE ARTICLE
Bhai Kanwarpal Singh
Bhai Kanwarpal Singh

ਦਲ ਖਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਾਲਿਸਤਾਨ ਪੱਖੀ ਬਿਆਨ 'ਤੇ ਅਪਣੀ ਪ੍ਰਤੀਕਿਰਿਆ ਦੇਂÎਦਿਆਂ ਕਿਹਾ

ਅੰਮ੍ਰਿਤਸਰ  : ਦਲ ਖਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਾਲਿਸਤਾਨ ਪੱਖੀ ਬਿਆਨ 'ਤੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਉਹ ਬਿਆਨ ਚੇਤੇ ਆ ਗਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ “ਅਸੀਂ ਨਾ ਖਾਲਿਸਤਾਨ ਦੇ ਹਮਾਇਤੀ ਹਾਂ ਤੇ ਨਾ ਵਿਰੋਧੀ ਹਾਂ।

Jarnail Singh BhindranwaleJarnail Singh Bhindranwale

ਦਲ ਖ਼ਾਲਸਾ ਦੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਜੇ ਸਰਕਾਰ ਨੇ ਖ਼ਾਲਿਸਤਾਨ ਐਤਕੀਂ ਦੇ ਦਿਤਾ ਤਾਂ ਜ਼ਰੂਰ ਲੈ ਲਵਾਂਗੇ, 1947 ਵਾਲੀ ਗ਼ਲਤੀ ਨਹੀਂ ਕਰਨੀ। ਹਰਪਾਲ ਸਿੰਘ ਚੀਮਾ ਦੀ ਅਗਵਾਈ  ਹੇਠ ਘਲੂਘਾਰੇ ਦੇ ਸ਼ਹੀਦਾਂ ਨਮਿਤ ਸਰਧਾਂਜਲੀ ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਪਹੁੰਚੇ ਕੰਵਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਕ ਹਿੱਸਾ ਜੂਨ '84 ਦੇ ਘੱਲੂਘਾਰੇ ਤੋਂ ਬਾਅਦ ਪਹਿਲਾਂ ਹੀ 5 ਜੂਨ ਨੂੰ 'ਖ਼ਾਲਿਸਤਾਨ ਦਿਵਸ' ਦੇ ਤੌਰ 'ਤੇ ਮਨਾਉਂਦਾ ਆ ਰਿਹਾ ਹੈ

Giani harpreet singhGiani harpreet singh

ਅਤੇ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਸੋਚ 'ਤੇ ਅਪਣੀ ਮੋਹਰ ਲਾ ਕੇ ਸ਼ੁਭ ਕਾਰਜ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਤ ਜੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਵਿਚ ਇਕ ਵੱਡਾ ਫ਼ਰਕ ਇਹ ਹੈ ਕਿ ਸੰਤਾਂ ਨੇ ਉਸ ਕੌਮੀ ਨਿਸ਼ਾਨੇ ਤੇ ਸੁਪਨੇ ਨੂੰ ਹਾਸਲ ਕਰਨ ਲਈ ਅਮਲੀ ਤੌਰ 'ਤੇ ਸੰਘਰਸ਼ ਕੀਤਾ, ਕੌਮ ਦੀ ਸਹੀ ਅਰਥਾਂ ਵਿਚ ਅਗਵਾਈ ਕੀਤੀ ਅਤੇ ਸ਼ਹਾਦਤ ਤਕ ਦੇ ਦਿਤੀ।

KhalistanKhalistan

ਭਾਈ ਕੰਵਰਪਾਲ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਸਬੰਧੀ ਕਾਰਜਸ਼ੀਲ ਹੋਣ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਮੌਜੂਦ ਸਨ। ਆਗੂਆਂ ਨੇ ਕਿਹਾ ਕੌਮੀ ਨਿਸ਼ਾਨੇ ਨੂੰ ਸਰ ਕਰਨ ਲਈ ਸੰਘਰਸ਼ ਕਰਨਾ ਹੀ ਸ਼ਹੀਦਾਂ ਨੂੰ ਸਚੀ ਸ਼ਰਧਾਂਜਲੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਹੁਣ ਇਸ ਬਿਆਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਖ਼ਾਲਿਸਤਾਨੀ ਸੰਘਰਸ਼ 'ਚ ਆਈ ਖੜੋਤ ਨੂੰ ਤੋੜਨ ਲਈ ਅਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ ਤਾਂ ਕੌਮ ਉਨ੍ਹਾਂ ਦਾ ਸਾਥ ਦੇਵੇਗੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement