
Baljinder Jindu ਦਾ ਜਵਾਬ ਸੁਣ ਕੇ ਸਵਾਲ ਕਰਨ ਵਾਲੇ ਵੀ ਰਹਿ ਗਏ ਸੁੰਨ
ਲੁਧਿਆਣਾ: ਪਿਛਲੇ ਦਿਨੀਂ ਲੁਧਿਆਣਾ 'ਚ ਸਸਤੀਆਂ ਦਵਾਈਆਂ ਦਾ ਇਕ ਮੋਦੀਖਾਨਾ ਬਲਜਿੰਦਰ ਸਿੰਘ ਜਿੰਦੂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ 'ਚ ਮੋਦੀਖਾਨੇ ਦੀ ਇਕ ਲਹਿਰ ਚੱਲ ਪਈ ਅਤੇ ਕਈ ਮੋਦੀਖਾਨੇ ਦਵਾਈਆਂ ਅਤੇ ਘਰੇਲੂ ਸਾਮਾਨ ਦੇ ਖੁੱਲ੍ਹੇ। ਪਰ ਹੁਣ ਕਈ ਲੋਕ ਬਲਜਿੰਦਰ ਸਿੰਘ ਜਿੰਦੂ ਨੂੰ ਸਵਾਲ ਕਰਦੇ ਹਨ ਕਿ ਕੀ ਉਹ ਰਾਜਨੀਤੀ ਵਿਚ ਆਉਣਗੇ?
Baljinder Jindu
ਇਸ ਤੇ ਉਹਨਾਂ ਨੇ ਲਾਈਵ ਹੋ ਕੇ ਲੋਕਾਂ ਨੂੰ ਜਵਾਬ ਦਿੱਤਾ ਹੈ। ਬਲਜਿੰਦਰ ਸਿੰਘ ਨੇ ਦਸਿਆ ਕਿ ਕਈ ਲੋਕ ਸੋਚਦੇ ਹਨ ਕਿ ਉਹ ਪੱਕੇ ਤੌਰ ਤੇ ਹੀ ਰਾਜਨੀਤੀ ਵਿਚ ਜਾਣਗੇ, ਹੁਣ ਉਹਨਾਂ ਨੇ ਲੋਕਾਂ ਤੋਂ ਜਵਾਬ ਮੰਗਿਆ ਹੈ ਕਿ ਉਹ ਉਹਨਾਂ ਨੂੰ ਅਜਿਹਾ ਕੁੱਝ ਦਸਣ ਜਿਸ ਨਾਲ ਲੋਕਾਂ ਨੂੰ ਯਕੀਨ ਹੋ ਜਾਵੇ ਕਿ ਉਹ ਰਾਜਨੀਤੀ ਵਿਚ ਨਹੀਂ ਜਾਣਗੇ। ਜਿਹੜੇ ਲੋਕਾਂ ਨੂੰ ਅਸੀਂ ਰਾਜਨੀਤੀ ਲਈ ਚੁਣਦੇ ਹਾਂ ਕੀ ਉਹ ਬੰਦੇ ਚੰਗੇ ਕੰਮ ਕਰ ਰਹੇ ਹਨ?
Guru Nanak Modikhana
ਜਿਹੜੇ ਲੋਕ ਸਮਾਜ ਸੇਵਾ ਕਰਦੇ ਹਨ ਤੇ ਜੇ ਉਹ ਚੋਣਾਂ ਵਿਚ ਖੜ ਗਏ ਤਾਂ ਉਹਨਾਂ ਨੂੰ 5 ਹਜ਼ਾਰ ਤੋਂ ਵਧ ਵੋਟ ਨਹੀਂ ਪੈਣੀ ਕਿਉਂ ਕਿ ਲੋਕ ਸਮਾਜ ਸੇਵੀ ਦੇ ਰੂਪ ਵਿਚ ਤਾਂ ਨਾਲ ਖੜਦੇ ਹਨ ਪਰ ਜਦੋਂ ਉਹੀ ਵਿਅਕਤੀ ਰਾਜਨੀਤੀ ਵਿਚ ਚਲਾ ਜਾਂਦਾ ਹੈ ਤਾਂ ਉਹ ਇਕੱਲਾ ਰਹਿ ਜਾਂਦਾ ਹੈ।
Guru Nanak Modikhana
ਜਦੋਂ ਵਿਅਕਤੀ ਰਾਜਨੀਤੀ ਵਿਚ ਜਾਂਦਾ ਹੈ ਤਾਂ ਉਸ ਕੋਲ ਤਾਕਤ ਤਾਂ ਆ ਜਾਂਦੀ ਹੈ ਕਿ ਉਹ ਹੁਣ ਸਮਾਜ ਨੂੰ ਸੁਧਾਰ ਸਕਦਾ ਹੈ ਪਰ ਉਸ ਨਾਲ ਬੰਦਸ਼ਾਂ ਵੀ ਆ ਜਾਂਦੀਆਂ ਹਨ ਜੋ ਕਿ ਅਪਣੇ ਅਨੁਸਾਰ ਕੰਮ ਕਰਵਾਉਂਦੀਆਂ ਨਾ ਕਿ ਮਰਜ਼ੀ ਅਨੁਸਾਰ। ਅਜਿਹਾ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਸਿਸਟਮ ਜਿਸ ਵਿਚ ਲੋਕ ਸਿਰਫ ਅਪਣੇ ਫ਼ਾਇਦੇ ਲਈ ਲੋਕਾਂ ਨੂੰ ਗੰਮਰਾਹ ਕਰਦੇ ਹਨ।
Guru Nanak Modikhana
ਵਿਦੇਸ਼ਾਂ ਦੇ ਲੋਕ ਵਿਅਕਤੀ ਦੇ ਕੰਮ ਦੇਖ ਕੇ ਵੋਟਾਂ ਪਾਉਂਦੇ ਹਨ ਤੇ ਭਾਰਤ ਵਿਚ ਅਪਣੇ ਨਿਜੀ ਸੁਆਰਥ ਲਈ। ਇਨਸਾਨ ਕੋਈ ਵੀ ਕੰਮ ਕਰ ਲਵੇ ਉਸ ਦੇ ਵਿਰੋਧ ਕਰਨ ਵਾਲਿਆਂ ਦੀ ਲੰਬੀ ਲਾਈਨ ਲੱਗ ਜਾਂਦੀ ਹੈ ਤੇ ਵਿਅਕਤੀ ਦਾ ਆਤਮ ਵਿਸ਼ਵਾਸ ਵੀ ਟੁੱਟ ਜਾਂਦਾ ਤੇ ਉਹ ਸਮਾਜ ਦੀ ਸੇਵਾ ਕਰਨੀ ਵੀ ਛੱਡ ਦਿੰਦਾ ਹੈ।
Harpreet Singh
ਇਸ ਦੇ ਨਾਲ ਹੀ ਉਹਨਾਂ ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਿਹਾ ਕਿ ਉਹ ਬਹੁਤ ਹੀ ਸੂਝਵਾਨ ਵਿਅਕਤੀ ਹਨ ਤੇ ਉਹ ਅਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਹਨ ਕਿ ਸਿੱਖ ਪੰਥ ਵਿਚ ਕੋਈ ਵੀ ਕਮੀ ਨਾ ਰਹੇ ਤੇ ਸੱਚ ਸਭ ਦੇ ਸਾਹਮਣੇ ਹੋਵੇ ਪਰ ਉਹਨਾਂ ਨੂੰ ਮਜ਼ਬੂਰੀਆਂ ਨੇ ਦਬਿਆ ਹੋਇਆ ਹੈ ਇਸ ਲਈ ਉਹ ਖੁੱਲ੍ਹ ਕੇ ਅਪਣੀ ਗੱਲ ਨਹੀਂ ਰੱਖ ਸਕਦੇ। ਉਹਨਾਂ ਦਾ ਇਹੀ ਮੰਨਣਾ ਹੈ ਕਿ ਜੇ ਕਿਸੇ ਨੇ ਸੇਵਾ ਕਰਨੀ ਹੀ ਹੈ ਤਾਂ ਉਹ ਲੀਡਰੀ ਤੋਂ ਬਗੈਰ ਵੀ ਕਰ ਸਕਦਾ ਹੈ ਤੇ ਲੋਕਾਂ ਦਾ ਭਲਾ ਕਰ ਸਕਦਾ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਚੰਗਾ ਵਿਅਕਤੀ ਹੈ ਜੋ ਕਿ ਵਿਧਾਨ ਸਭਾ ਵਿਚ ਅਪਣੀ ਆਵਾਜ਼ ਚੁੱਕ ਸਕਦਾ ਹੈ ਉਸ ਨੂੰ ਪ੍ਰੋਤਸਾਹਿਤ ਕਰੋ ਕਿ ਉਹ ਵਿਧਾਨ ਸਭਾ ਵਿਚ ਜਾ ਕੇ ਲੋਕਾਂ ਦੇ ਹੱਕ ਦੀ ਗੱਲ ਕਰੇ। ਅੱਜ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਸਿਰਫ 60 ਵਿਅਕਤੀ ਇਮਾਨਦਾਰ ਲੈ ਆਓ। ਜਿਸ ਦਿਨ ਵਿਧਾਨ ਸਭਾ ਵਿਚ ਇਮਾਨਦਾਰ 60 ਵਿਅਕਤੀ ਬੈਠ ਗਏ ਤਾਂ ਪੰਜਾਬ ਦੀ ਨੁਹਾਰ ਹੀ ਬਦਲ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।