ਕਿਰਾਏ ’ਤੇ ਕਮਰਾ ਦੇਣ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਵਿਅਕਤੀ ਕਾਬੂ, 4 ਮੋਬਾਈਲ ਫੋਨ ਅਤੇ ਇਕ ਕਾਰ ਬਰਾਮਦ
Published : Jul 19, 2023, 6:07 pm IST
Updated : Jul 19, 2023, 6:07 pm IST
SHARE ARTICLE
Paramjeet Singh
Paramjeet Singh

ਮੁਲਜ਼ਮ ਵਿਰੁਧ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ 8138 ਸ਼ਿਕਾਇਤਾਂ ਦਰਜ

 

ਐਸ.ਏ.ਐਸ. ਨਗਰ: ਪੰਜਾਬ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਖਰੜ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦਸਿਆ ਕਿ ਇਹ ਵਿਅਕਤੀ ਭੋਲ਼ੇ-ਭਾਲੇ ਲੋਕਾਂ ਨੂੰ ਕਿਰਾਏ ’ਤੇ ਕਮਰਾ ਦੇਣ ਦੇ ਬਹਾਨੇ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਇਸ ਦੇ ਚਲਦਿਆਂ ਮੁੱਕਦਮਾ ਨੰਬਰ 103 ਮਿਤੀ 13-07-2023 ਅ/ਧ 420 ਆਈ.ਪੀ.ਸੀ ਥਾਣਾ ਬਲੌਂਗੀ ਬਰਖਿਲਾਫ਼ ਪਰਮਜੀਤ ਸਿੰਘ ਵਾਸੀ ਅਮਾਇਰਾ ਗਰੀਨ, ਖਾਨਪੁਰ ਰੋਡ, ਖਰੜ ਦਰਜ ਰਜਿਸਟਰ ਕੀਤਾ ਗਿਆ।

ਇਹ ਵੀ ਪੜ੍ਹੋ: ਓਪੀ ਸੋਨੀ ਨੂੰ ਅਦਾਲਤ ਵਲੋਂ ਨਹੀਂ ਮਿਲੀ ਰਾਹਤ, ਨਿਆਂਇਕ ਹਿਰਾਸਤ ਵਿਚ ਭੇਜਿਆ 

ਪੁਲਿਸ ਨੇ ਦਸਿਆ ਕਿ ਮੁਲਜ਼ਮ ਵਿਰੁਧ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ 8138 ਸ਼ਿਕਾਇਤਾਂ ਦਰਜ ਹਨ। ਇਸ ਤੋਂ ਇਲਾਵਾ 1930 ਪੋਰਟਲ ’ਤੇ 8111 ਸ਼ਿਕਾਇਤਾਂ ਦਰਜ ਹਨ। ਮੁਹਾਲੀ ਵਿਚ ਕਰੀਬ 30 ਸ਼ਿਕਾਇਤਾਂ ਦਰਜ ਹਨ। ਪੁਲਿਸ ਨੇ ਦਸਿਆ ਕਿ ਮੁਲਜ਼ਮ ਦੇ ਬੈਂਕ ਖਾਤਿਆਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਦੇ ਕਰੀਬ 10 ਬੈਂਕ ਖਾਤੇ ਹਨ, ਜਿਨ੍ਹਾਂ ਵਿਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਇਸ ਤੋਂ ਇਲਾਵਾ ਇਸ ਦੇ 3 ਬੈਂਕ ਖਾਤੇ ਵੱਖ-ਵੱਖ ਸੂਬਿਆਂ ਦੇ ਸਾਈਬਰ ਸੈਲਜ਼ ਵਲੋਂ ਫਰੀਜ਼ ਕੀਤੇ ਗਏ ਹਨ।

ਇਹ ਵੀ ਪੜ੍ਹੋ: ਦਿੱਲੀ ਤੋਂ ਸ਼ਰਮਨਾਕ ਖ਼ਬਰ: ਜੋੜੇ ਨੇ 10 ਸਾਲਾ ਮਾਸੂਮ 'ਤੇ ਘਰ ਦਾ ਕੰਮ ਕਰਨ ਲਈ ਢਾਹਿਆ ਤਸ਼ੱਦਦ

ਐਸ.ਐਸ.ਪੀ ਸੰਦੀਪ ਗਰਗ ਨੇ ਬਿਆਨ ਜਾਰੀ ਕਰਦਿਆਂ ਦਸਿਆ ਕਿ ਥਾਣਾ ਬਲੌਂਗੀ ਵਿਖੇ ਦਰਜ ਮਾਮਲੇ ਵਿਚ ਸ਼ਿਕਾਇਤਕਰਤਾ ਨੇ ਦਸਿਆ ਕਿ ਉਕਤ ਮੁਲਜ਼ਮ ਵਲੋਂ OLX ’ਤੇ ਕਮਰਾ ਕਿਰਾਏ ’ਤੇ ਲੈਣ ਲਈ ਇਸ਼ਤਿਹਾਰ ਦਿਤਾ ਹੋਇਆ ਸੀ। ਜਦੋਂ ਉਸ ਨੇ ਉਥੇ ਦਿਤੇ ਮੋਬਾਈਲ ਨੰਬਰ 9501751420  ’ਤੇ ਸੰਪਰਕ ਕੀਤਾ ਤਾਂ ਮੁਲਜ਼ਮ ਨੇ ਕਮਰੇ ਦਾ ਕਿਰਾਇਆ 15000 ਰੁਪਏ ਦਸਦਿਆਂ ਰਕਮ ਗੂਗਲ ਪੇਅ ਰਾਹੀਂ ਭੇਜਣ ਲਈ ਕਿਹਾ। ਇਸ ਦੌਰਾਨ ਸ਼ਿਕਾਇਤਕਰਤਾ ਨੇ 15,000 ਰੁਪਏ ਉਸ ਦੇ ਗੂਗਲ ਪੇ ਖਾਤੇ ਵਿਚ ਪਾ ਦਿਤੇ ਪਰ ਜਦੋਂ ਕਮਰੇ ਬਾਰੇ ਪੁਛਿਆ ਤਾਂ ਉਹ ਫਿਰ ਟਾਲਮਟੋਲ ਕਰਨ ਲੱਗ ਗਿਆ ਅਤੇ ਬਾਅਦ ਵਿਚ ਫੋਨ ਚੁੱਕਣਾ ਬੰਦ ਕਰ ਦਿਤਾ।

ਇਹ ਵੀ ਪੜ੍ਹੋ: ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮਿਲੇਗੀ ਨਵੀਂ ਵਰਦੀ : ਹਰਜੋਤ ਬੈਂਸ

ਮੁਲਜ਼ਮ ਕੋਲੋਂ ਚਾਰ ਮੋਬਾਈਲ ਫੋਨ ਅਤੇ ਇਕ ਵਰਨਾ ਕਾਰ ਬਰਾਮਦ ਹੋਈ ਹੈ। ਪੁਛਗਿਛ ਦੌਰਾਨ ਖ਼ੁਲਾਸਾ ਹੋਇਆ ਕਿ ਪਰਮਜੀਤ ਸਿੰਘ ਪਹਿਲਾਂ ਮਕਾਨ ਕਿਰਾਏ ’ਤੇ ਲੈਣ ਦੇ ਬਹਾਨੇ ਅਲੱਗ- ਅਲੱਗ ਫਲੈਟ/ਮਕਾਨ ਦੇਖਦਾ ਸੀ, ਜਿਸ ਦੀਆ ਫੋਟੋਆਂ ਖਿੱਚ ਕੇ ਉਨ੍ਹਾਂ ਨੂੰ OLX ਅਤੇ ਹੋਰ ਸੋਸ਼ਲ ਮੀਡੀਆ ’ਤੇ ਐਡ ਪਾ ਦਿੰਦਾ ਸੀ। ਇਸ ਸਬੰਧੀ ਪੁਲਿਸ ਵਲੋਂ ਪੰਜਾਬ ਅਤੇ ਹੋਰ ਸੂਬਿਆਂ ਦੇ ਪੁਲਿਸ ਸਟੇਸ਼ਨਾਂ ਅਤੇ ਸਾਈਬਰ ਸੈਲਜ਼ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement