
Shri Muktsar Sahib News : ਤਿੰਨ ਸਾਲ ਪਹਿਲਾਂ ਦਰਜ ਹੋਏ ਕੇਸ ਦਾ ਹੋਇਆ ਫੈਸਲਾ, ਤਿੰਨ ਵੱਖ –ਵੱਖ ਧਾਰਾਵਾਂ ਤਹਿਤ ਹੋਈ ਸਜ਼ਾ
Shri Muktsar Sahib News :ਇੱਥੋਂ ਦੇ ਵਧੀਕ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਤਿੰਨ ਨਾਬਾਲਿਗ ਧੀਆਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਮਤਰੇਏ ਪਿਤਾ ਨੂੰ 43 ਸਾਲ ਦੀ ਕੈਦ ਅਤੇ 1 ਲੱਖ 20 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਗਲੇ ਪਿੰਡ ਦੀ ਰਹਿਣ ਵਾਲੀ ਇਕ ਔਰਤ ਮਾਨਸਿਕ ਤੌਰ ’ਤੇ ਠੀਕ ਨਹੀਂ ਸੀ। ਉਸ ਦਾ ਦੂਜੀ ਵਾਰ ਵਿਆਹ ਹੋਇਆ ਸੀ । ਪਹਿਲੇ ਵਿਆਹ ਤੋਂ ਉਸ ਦੀਆਂ ਤਿੰਨ ਧੀਆਂ ਸਨ। 2021 ਵਿਚ ਬਾਲ ਸੁਰੱਖਿਆ ਯੂਨਿਟ ਦੀ ਇਕ ਵਰਕਰ ਨੂੰ ਪਤਾ ਲੱਗਿਆ ਕਿ ਨਾਬਾਲਿਗ ਨਾਲ ਕੋਈ ਧੱਕੇਸ਼ਾਹੀ ਹੋ ਰਹੀ ਹੈ। ਪੜਤਾਲ ਦੌਰਾਨ ਪਾਇਆ ਗਿਆ ਕਿ ਨਾਬਾਲਿਗ ਲੜਕੀਆਂ ਦਾ ਬਾਪ ਹੀ ਉਨ੍ਹਾਂ ਦਾ ਸਰੀਰਕ ਸੋਸ਼ਣ ਕਰਦਾ ਹੈ।
ਇਹ ਵੀ ਪੜੋ: Bollywood News : ਗੁਲਸ਼ਨ ਕੁਮਾਰ ਦੀ ਭਤੀਜੀ ਤੀਸ਼ਾ ਨੇ ਛੋਟੀ ਉਮਰ ’ਚ ਦੁਨੀਆਂ ਨੂੰ ਕਿਹਾ ਅਲਵਿਦਾ
ਸਰਕਾਰੀ ਵੀਕਲ ਸ਼ਿਵਦੇਵ ਸਿੰਘ ਗਿੱਲ ਦੀਆਂ ਦਲੀਲਾਂ ਅਤੇ ਪੇਸ਼ ਸਬੂਤਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਪਿਤਾ ਨੂੰ ਦੋਸ਼ੀ ਕਰਾਰ ਦਿੰਦਿਆਂ ਆਈਪੀਸੀ ਦੀ ਹਜ਼ਾਰ ਧਾਰਾ 354ਏ ਤਹਿਤ 3 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨਾ, ਪੋਸਕੋ ਐਕਟ ਦੀ ਧਾਰਾ 4 ਤਹਿਤ 20 ਸਾਲ ਦੀ ਕੈਦ डे 50 ਰੁਪਏ ਜੁਰਮਾਨਾ ਅਤੇ ਪੋਸਕੋ ਐਕਟ ਦੀ ਧਾਰਾ 6 ਤਹਿਤ 20 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ। ਸ੍ਰੀ ਗਿੱਲ ਨੇ ਦੱਸਿਆ ਕਿ ਇਹ ਸਾਰੀਆਂ ਸਜ਼ਾਵਾਂ ਇਕੱਠੀਆਂ ਹੀ ਚੱਲਣਗੀਆਂ ਜਿਸ ਕਰਕੇ ਦੋਸ਼ੀ ਨੂੰ ਜੇਲ੍ਹ ਵਿਚ 20 ਸਾਲ ਕੱਟਣੇ ਪੈਣਗੇ।
(For more news apart from court sentenced the stepfather who exploited minor daughters to 43 years in jail News in Punjabi, stay tuned to Rozana Spokesman)