'ਆਈ-ਹਰਿਆਲੀ' ਐਪ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ: ਧਰਮਸੋਤ
Published : Aug 19, 2018, 3:50 pm IST
Updated : Aug 19, 2018, 3:50 pm IST
SHARE ARTICLE
Sadhu Singh Dharamsot
Sadhu Singh Dharamsot

 ਬੂਟੇ ਹਾਸਲ ਕਰਨ ਲਈ ਹੁਣ ਤੱਕ 3 ਲੱਖ 25 ਹਜ਼ਾਰ ਆਡਰ ਹੋਏ ਬੁੱਕ

ਚੰਡੀਗੜ, 19 ਅਗਸਤ: ਪੰਜਾਬ ਪਹਿਲਾ ਸੂਬਾ ਹੈ ਜਿਸ ਨੇ ਆਪਣੇ ਨਾਗਰਿਕਾਂ ਨੂੰ ਆਪਣੀ ਪਸੰਦ ਦੇ ਬੂਟੇ ਮੁਫ਼ਤ ਹਾਸਲ ਕਰਨ ਲਈ ਐਂਡਰਾਇਡ ਮੋਬਾਈਲ ਐਪ 'ਆਈ ਹਰਿਆਲੀ' ਸ਼ੁਰੂ ਕੀਤੀ ਹੈ, ਜੋ ਸਫ਼ਲਤਾਪੂਰਬਕ ਨਿਰੰਤਰ ਆਪਣਾ ਕਾਰਜ ਕਰ ਰਹੀ ਹੈ।ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ 'ਆਈ-ਹਰਿਆਲੀ' ਐਪ ਰਾਹੀਂ ਬੂਟੇ ਹਾਸਲ ਕਰਨ ਲਈ ਹੁਣ ਤੱਕ ਸੂਬੇ ਦੇ 3 ਲੱਖ 25 ਹਜ਼ਾਰ ਆਡਰ ਆਨ ਲਾਈਨ ਬੁੱਕ ਹੋ ਚੁੱਕੇ ਹਨ .

'I-Hariyali' App 'I-Hariyali' Appਜਦ ਕਿ 3 ਲੱਖ ਤੋਂ ਵੱਧ ਨਾਗਰਿਕ ਆਪਣੇ ਐਂਡਰਾਇਡ ਫੋਨਾਂ ਰਾਹੀਂ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ। ਉਨ•ਾਂ ਦੱਸਿਆ ਕਿ ਇਹ ਐਪ ਰਾਹੀਂ ਹੁਣ ਤੱਕ 13 ਲੱਖ ਬੂਟੇ ਸਬੰਧਤਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ•ਾਂ ਦੱਸਿਆ ਕਿ ਹੁਣ ਤੱਕ 'ਘਰ-ਘਰ ਹਰਿਆਲੀ' ਮੁਹਿੰਮ ਅਤੇ 'ਆਈ ਹਰਿਆਲੀ' ਐਪ ਰਾਹੀਂ ਕੁੱਲ ਮਿਲਾ ਕੇ 32 ਲੱਖ ਤੋਂ ਵੱਧ ਬੂਟੇ ਸੂਬੇ ਦੇ ਲੋਕਾਂ ਨੂੰ ਮੁਫ਼ਤ ਸਪਲਾਈ ਕੀਤੇ ਜਾ ਚੁੱਕੇ ਹਨ।ਜੰਗਲਾਤ ਮੰਤਰੀ ਨੇ ਦੱਸਿਆ ਕਿ ਐਪਲ ਆਈ ਫੋਨ ਵਰਤ ਰਹੇ ਸੂਬੇ ਦੇ ਨਾਗਰਿਕਾਂ ਲਈ 'ਆਈ.ਓ.ਐਸ. ਐਪ' ਸਬੰਧੀ ਸਮੁੱਚੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਜਲਦ ਹੀ 'ਆਈ.ਓ.ਐਸ. ਐਪ' ਲਾਂਚ ਕਰ ਦਿੱਤੀ ਜਾਵੇਗੀ।

Punjab GovtPunjab Govtਉਨ•ਾਂ ਦੱਸਿਆ ਕਿ 'ਆਈ.ਓ.ਐਸ. ਐਪ' ਜਾਰੀ ਹੋਣ ਮਗਰੋਂ ਐਪਲ ਫੋਨ ਵਰਤ ਰਹੇ ਨਾਗਰਿਕ ਵੀ 'ਆਈ ਹਰਿਆਲੀ' ਐਪ ਡਾਊਨਲੋਡ ਕਰਕੇ ਆਪਣੀ ਪਸੰਦ ਦੇ ਬੂਟੇ ਬੁੱਕ ਕਰ ਸਕਣਗੇ ਅਤੇ ਹਰਿਆਲੀ ਵਧਾਉਣ 'ਚ ਆਪਣਾ ਯੋਗਦਾਨ ਪਾ ਸਕਣਗੇ।ਸ. ਧਰਮਸੋਤ ਨੇ ਬੂਟੇ ਵੰਡਣ ਤੇ ਬੂਟੇ ਹਾਸਲ ਕਰਨ ਦੇ ਨਾਲ-ਨਾਲ ਬੂਟਿਆਂ ਦੀ ਸੰਭਾਲ ਕਰਨ 'ਤੇ ਵੀ ਜ਼ੋਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਮ ਦਿਨ ਜਾਂ ਹੋਰ ਅਹਿਮ ਮੌਕਿਆਂ ਉਤੇ ਬੂਟੇ ਲਾਉਣ ਤੇ ਵੰਡਣ ਨੂੰ ਤਰਜੀਹ ਦੇਣ।

'I-Hariyali' App 'I-Hariyali' App ਸ. ਧਰਮਸੋਤ ਨੇ ਦੱਸਿਆ ਕਿ ਫਾਰੈਸਟ ਸਰਵੇ ਆਫ ਇੰਡੀਆ-2017 ਦੀ ਰਿਪੋਰਟ ਅਨੁਸਾਰ ਪੰਜਾਬ 'ਚ ਵਣਾਂ ਅਤੇ ਵਣਾਂ ਤੋਂ ਬਾਹਰ ਰੁੱਖਾਂ ਹੇਠ 35, 583 ਏਕੜ ਦੇ ਰਕਬੇ ਦਾ ਵਾਧਾ ਦਰਜ ਕੀਤਾ ਗਿਆ ਹੈ ਜੋਕਿ ਖ਼ੁਸ਼ੀ ਵਾਲੀ ਗੱਲ ਹੈ। ਉਨ•ਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਲੋਕਾਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕਰਨ ਹਿੱਤ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਤੱਕ ਪਹੁੰਚ ਜਾ ਰਹੀ ਹੈ। ਉਨ•ਾਂ ਨੇ ਆਮ ਲੋਕਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਈਕੋ ਤੇ ਯੂਥ ਕਲੱਬਾਂ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਮਨੁੱਖਤਾ ਦੇ ਭਲਾਈ ਵਾਲੇ ਇਸ ਕਾਰਜ 'ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਨੰ:ਪੀ.ਆਰ.18/

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement