ਗਮਾਡਾ ਵਲੋਂ ਲਾਏ ਬੂਟੇ ਸਾਂਭ-ਸੰਭਾਲ ਨਾ ਹੋਣ ਕਾਰਨ ਖ਼ਤਮ ਹੋਣ ਕੰਢੇ
Published : Jun 30, 2018, 12:37 pm IST
Updated : Jun 30, 2018, 12:37 pm IST
SHARE ARTICLE
Plants ended in Due to Lack of Maintenence
Plants ended in Due to Lack of Maintenence

ਮੋਹਾਲੀ ਵਿਚ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਨਵੇਂ ਸੈਕਟਰਾਂ ਵਿਚ ਲਗਾਏ ਗਏ ਸੈਂਕੜੇ ਬੂਟੇ ਮਰ ਚੁੱਕੇ ਹਨ ਅਤੇ ਹੋਰ ਬਹੁਤੇ ਮਰਨ...

ਐਸ.ਏ.ਐਸ. ਨਗਰ, ਮੋਹਾਲੀ ਵਿਚ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਨਵੇਂ ਸੈਕਟਰਾਂ ਵਿਚ ਲਗਾਏ ਗਏ ਸੈਂਕੜੇ ਬੂਟੇ ਮਰ ਚੁੱਕੇ ਹਨ ਅਤੇ ਹੋਰ ਬਹੁਤੇ ਮਰਨ ਦੇ ਕੰਢੇ ਹਨ। ਇਸਦੀ ਵਜ੍ਹਾ ਇਨ੍ਹਾਂ ਦੀ ਸਹੀ ਢੰਗ ਨਾਲ ਸਾਂਭ ਸੰਭਾਲ ਨਾ ਹੋਣਾ ਹੈ। ਇਸ ਤੋਂ ਪਹਿਲਾਂ ਵੀ ਗਮਾਡਾ ਵਲੋਂ ਲਗਾਏ ਗਏ 550 ਪਾਮ ਦੇ ਬੂਟੇ ਵੀ ਖਤਮ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਸਿਰਫ ਗਿਣਤੀ ਦੇ ਹੀ ਦਰਖਤ ਬਚੇ ਹਨ ਜਿਨ੍ਹਾਂ ਦੀ ਹਾਲਤ ਖਸਤਾ ਹੈ।

ਮੋਹਾਲੀ ਦੇ ਨਵੇਂ ਸੈਕਟਰਾਂ ਵਿਚ ਸਪੋਕਸਮੈਨ ਦੀ ਟੀਮ ਨੇ ਸਰਵੇ ਕੀਤਾ ਤਾਂ ਪਤਾ ਲੱਗਿਆ ਕਿ ਇੱਥੇ ਵੱਡੀ ਗਿਣਤੀ ਨਵੇਂ ਲਗਾਏ ਗਏ ਬੂਟੇ ਮਰ ਚੁੱਕੇ ਹਨ। ਇਨ੍ਹਾਂ ਬੂਟਿਆਂ ਦੀ ਪੂਰੀ ਕਤਾਰ ਹੀ ਖਤਮ ਹੋ ਚੁੱਕੀ ਹੈ ਜਾਂ ਹੋਣ ਕੰਢੇ ਹੈ। ਹਲਾਤ ਇਹ ਹੋ ਚੁੱਕੇ ਹਨ ਕਿ ਗਮਾਡਾ ਵਲੋਂ ਹੁਣ ਲਗਾਏ ਗਏ ਬੂਟਿਆਂ ਵੱਲ ਕੋਈ ਧਿਆਨ ਹੀ ਨਹੀਂ ਦਿਤਾ ਜਾ ਰਿਹਾ। ਮੋਹਾਲੀ ਦਾ ਵੱਡਾ ਹਿੱਸਾ, ਇਸਦੇ ਦਰਖਤ ਅਤੇ ਇਸਦੇ ਪਾਰਕ ਤਾਂ ਗਮਾਡਾ ਨੇ ਪਹਿਲਾਂ ਹੀ ਨਿਗਮ ਦੇ ਹਵਾਲੇ ਕੀਤੇ ਹੋਏ ਹਨ ਪਰ ਹਾਲੇ ਬਹੁਤ ਵੱਡਾ ਖੇਤਰ, ਜਿਸ ਵਿਚ ਨਵੇਂ ਸੈਕਟਰ 76 ਤੋਂ 80 ਸ਼ਾਮਿਲ ਹਨ, ਵਿਚ ਇਹ ਕੰਮ ਹਾਲੇ ਨਿਗਮ ਦੇ ਹਵਾਲੇ ਕੀਤਾ ਜਾਣਾ ਹੈ।

ਇਹ ਹੈ ਮਾਮਲਾ : ਜਾਣਕਾਰੀ ਅਨੁਸਾਰ ਮੋਹਾਲੀ ਦੇ ਸੈਕਟਰ 76 ਤੋਂ 80 ਵਿਚ ਗਮਾਡਾ ਨੇ 35 ਕੁ ਲੱਖ ਦੀ ਲਾਗਤ ਨਾਲ ਸੜਕਾਂ ਦੇ ਆਲੇ ਦੁਆਲੇ ਅਤੇ ਪਾਰਕਾਂ ਵਿਚ ਬੂਟੇ ਲਗਵਾਏ ਸਨ। ਇਨ੍ਹਾਂ ਬੂਟਿਆਂ ਵਿਚੋਂ ਬਹੁਤਿਆਂ ਦੇ ਦੁਆਲੇ ਟ੍ਰੀ-ਗਾਰਡ ਵੀ ਲਗਵਾਏ ਗਏ ਸਨ ਤਾਂ ਜੋ ਇਨ੍ਹਾਂ ਨੂੰ ਡੰਗਰਾਂ ਤੋਂ ਬਚਾਇਆ ਜਾ ਸਕੇ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਮੌਕੇ 'ਤੇ ਜਾ ਕੇ ਵੇਖਿਆ ਗਿਆ ਤਾਂ ਟ੍ਰੀ-ਗਾਰਡਾਂ ਦੇ ਅੰਦਰ ਵੀ ਵੱਡੀ ਗਿਣਤੀ ਬੂਟੇ ਮਰ ਚੁੱਕੇ ਸਨ ਅਤੇ ਕਈ ਤਾਂ ਟੁੱਟ ਕੇ ਸੁੱਕ ਵੀ ਚੁੱਕੇ ਸਨ। ਇਸੇ ਤਰ੍ਹਾਂ ਪਾਰਕਾਂ ਵਿਚ ਲਗਾਏ ਗਏ ਬੂਟੇ ਵੀ ਦਮ ਤੋੜਨ ਦੀ ਕਗਾਰ 'ਤੇ ਹਨ।

ਫ਼ਰਵਰੀ ਤੋਂ ਨਹੀਂ ਖੁਲ੍ਹੇ ਸਾਂਭ ਸੰਭਾਲ ਦੇ ਟੈਂਡਰ : ਜਾਣਕਾਰੀ ਅਨੁਸਾਰ ਇਨ੍ਹਾਂ ਨਵੇਂ ਸੈਕਟਰਾਂ ਵਿਚ ਬੂਟਿਆਂ ਦੀ ਸਾਂਭ ਸੰਭਾਲ ਲਈ ਫਰਵਰੀ ਵਿਚ ਟੈਂਡਰ ਕੱਢੇ ਗਏ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਠੇਕੇਦਾਰਾਂ ਵਲੋਂ ਭਰੇ ਗਏ ਇਹ ਟੈਂਡਰ 4 ਮਹੀਨੇ ਬੀਤ ਜਾਣ ਦੇ ਬਾਵਜ਼ੂਦ ਵੀ ਖੋਲ੍ਹੇ ਨਹੀਂ ਗਏ ਜਿਸ ਕਾਰਨ ਇਨ੍ਹਾਂ ਲਗਾਏ ਹੋਏ ਬੂਟਿਆਂ ਦਾ ਕੋਈ ਵਾਲੀ ਵਾਰਸ ਹੀ ਨਹੀਂ ਰਿਹਾ। 

ਇਸ ਮਾਮਲੇ ਵਿਚ ਗਮਾਡਾ ਦੇ ਠੇਕੇਦਾਰ ਯੂਨੀਅਨ ਦੇ ਪ੍ਰਧਾਨ ਹਰਸ਼ਦੀਪ ਸਿੰਘ ਸਰਾ ਨੇ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਲੱਖਾਂ ਬੂਟੇ ਮੁਫਤ ਵਿਚ ਵੰਡ ਰਹੀ ਹੈ ਅਤੇ ਦੂਜੇ ਪਾਸੇ ਗਮਾਡਾ ਵਲੋਂ ਲੱਖਾਂ ਰੁਪਏ ਖਰਚ ਕੇ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਇਹ ਪੈਸਾ ਬਰਬਾਦ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਕਿ ਕਿਉਂ ਫਰਵਰੀ ਵਿਚ ਮੰਗੇ ਗਏ ਟੈਂਡਰ ਅੱਜ ਤਕ ਖੋਲ੍ਹੇ ਨਹੀਂ ਗਏ ਅਤੇ ਜਿਹੜੇ ਅਧਿਕਾਰੀ ਇਨ੍ਹਾਂ ਬੂਟਿਆਂ ਦੇ ਮਰਨ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।ਇਸ ਮਾਮਲੇ ਵਿਚ ਗਮਾਡਾ ਦੇ ਮੁੱਖ ਇੰਜੀਨੀਅਰ ਅਤੇ ਮੁੱਖ ਪ੍ਰਸ਼ਾਸ਼ਕ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement