
ਦਰਅਸਲ ਜਿੰਦਲ ਦੀ ਤਮੰਨਾ ਸੀ ਕਿ ਉਸ ਕੋਲ ਵੀ ਇਕ ਗੱਡੀ...
ਹੁਸ਼ਿਆਰਪੁਰ: ਕਹਿੰਦੇ ਨੇ ਕਿ ਜੇ ਹੌਂਸਲੇ ਬੁਲੰਦ ਹੋਣ ਤਾਂ ਕੁੱਝ ਵੀ ਕਰਨਾ ਨਾਮੁਮਕਿਨ ਨਹੀਂ ਹੈ ਤੇ ਇਹ ਸਭ ਕੁੱਝ ਕਰ ਦਿਖਾਇਆ ਹੈ ਹੁਸ਼ਿਆਰਪੁਰ ਦੇ ਸ਼ਖ਼ਸ ਜਿੰਦਲ ਨੇ ਜਿਸ ਦੀ ਗੱਡੀ ਬਜ਼ਾਰਾਂ ਵਿਚ ਘੁੰਮਦੀ ਨਜ਼ਰ ਆ ਰਹੀ ਹੈ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਛੋਟੀ ਜਿਹੀ ਗੱਡੀ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।
Small Car
ਦਰਅਸਲ ਜਿੰਦਲ ਦੀ ਤਮੰਨਾ ਸੀ ਕਿ ਉਸ ਕੋਲ ਵੀ ਇਕ ਗੱਡੀ ਹੋਵੇ ਤੇ ਨਾਲ ਹੀ ਲੋਕਾਂ ਵਿਚ ਉਸ ਦਾ ਨਾਮ ਵੀ ਹੋਣਾ ਚਾਹੀਦਾ ਹੈ। ਬਸ ਇਸੇ ਤਮੰਨਾ ਦੇ ਚਲਦਿਆਂ ਜਿੰਦਲ ਨੇ ਸਕੂਟਰੀ ਤੋਂ ਗੱਡੀ ਤਿਆਰ ਕਰ ਲਈ। ਕੁੱਝ ਕੁ ਸਮਾਨ ਕਬਾੜ ਵਿਚੋਂ ਲਿਆ ਗਿਆ ਤੇ ਕੁੱਝ ਕੁ ਖਰੀਦਿਆ ਗਿਆ। ਹੌਂਸਲਿਆਂ ਨਾਲ ਬਣੀ ਹੋਈ ਇਹ ਛੋਟੀ ਜਿਹੀ ਗੱਡੀ ਬਜ਼ਾਰ ਵਿਚ ਹਰ ਇਕ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।
Jindal
ਉਹਨਾਂ ਦਸਿਆ ਕਿ ਉਹਨਾਂ ਨੇ ਦਿਲੀ ਤਮੰਨਾ ਸੀ ਕਿ ਉਹਨਾਂ ਕੋਲ ਅਜਿਹੀ ਗੱਡੀ ਹੋਵੇ ਜਿਸ ਨਾਲ ਉਹਨਾਂ ਦੀ ਚਾਰੇ ਪਾਸੇ ਚਰਚਾ ਵੀ ਹੋਵੇ। ਫਿਰ ਉਹਨਾਂ ਨੇ ਕਬਾੜ ਦਾ ਸਮਾਨ ਇਕੱਠਾ ਕੀਤਾ ਤੇ ਇਕ ਹੌਂਡਾ ਵੀ ਖਰੀਦਿਆ। ਵੈਲਡਿੰਗ ਦੀ ਸਹਾਇਤਾ ਨਾਲ ਇਸ ਨੂੰ ਤਿਆਰ ਕੀਤਾ ਗਿਆ।
Small Car
ਸਮਾਨ ਇਕੱਠਾ ਕਰਨ ਲਈ ਉਹਨਾਂ ਨੂੰ 10 ਦਿਨ ਲੱਗੇ ਸਨ ਤੇ 1 ਹਫ਼ਤੇ ਦੇ ਅੰਦਰ ਗੱਡੀ ਤਿਆਰ ਕੀਤੀ ਗਈ ਹੈ। ਗੱਡੀ ਦਾ ਅਗਲਾ ਹਿੱਸਾ ਮਰੂਤੀ ਕਾਰ ਦਾ ਲਿਆ ਗਿਆ ਹੈ ਤੇ ਇਸ ਦੇ ਟੈਰ ਸਕੂਟਰ ਦੇ ਲਗਾਏ ਗਏ ਹਨ। ਇਕ ਲੀਟਰ ਨਾਲ 30 ਕਿਲੋਮੀਟਰ ਦੀ ਦੂਰੀ ਤੈਅ ਹੋ ਜਾਂਦੀ ਹੈ।
Small Car
ਇਸ ਗੱਡੀ ਦਾ ਸ਼ੀਸ਼ਾ ਸਰਹੰਦ ਤੋਂ ਲਿਆਂਦਾ ਗਿਆ ਹੈ। ਇਸ ਗੱਡੀ ਤੇ ਲਗਭਗ 30 ਹਜ਼ਾਰ ਖਰਚ ਆ ਗਿਆ ਹੈ। ਜਿੰਦਲ ਦਾ ਕਹਿਣਾ ਹੈ ਕਿ ਰੱਬ ਨੇ ਉਸ ਨੂੰ ਕਲਾ ਦਿੱਤੀ ਹੋਈ ਹੈ ਜਿਸ ਦੇ ਰਾਂਹੀ ਉਹ ਅਪਣਾ ਸੁਪਨਾ ਪੂਰਾ ਕਰ ਸਕਿਆ ਹੈ। ਭਾਂਵੇ ਰੱਬ ਨੇ ਉਸ ਨੂੰ ਇਕ ਵੱਡੀ ਗੱਡੀ ਨਹੀਂ ਦਿੱਤੀ ਪਰ ਕਲਾ ਅਤੇ ਅਪਣੇ ਹੌਂਸਲਿਆਂ ਨਾਲ ਜਿੰਦਲ ਨੇ ਅਪਣਾ ਅਤੇ ਅਪਣੇ ਪਰਿਵਾਰ ਦਾ ਸੁਪਨਾ ਪੂਰਾ ਕਰ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।