Goldy PP ਨੇ Fortuner ਗੱਡੀ ਨੂੰ ਲੈ ਕੀਤੇ ਵੱਡੇ ਖੁਲਾਸੇ, ਇੱਕ ਇੱਕ ਗੱਲ ਦਾ ਦਿੱਤਾ ਜਵਾਬ
Published : Jul 29, 2020, 5:22 pm IST
Updated : Jul 29, 2020, 5:22 pm IST
SHARE ARTICLE
Social Media Goldy PP Police Man Punjab Police India NGO SamajSevi Sanstha
Social Media Goldy PP Police Man Punjab Police India NGO SamajSevi Sanstha

ਲੋਕਾਂ ਦਾ ਕੰਮ ਤਾਂ ਸਿਰਫ ਬੋਲਣਾ

ਚੰਡੀਗੜ੍ਹ: ਹਾਲ ਹੀ ’ਚ ਛਿੜੇ ਮੁੱਦੇ ਨੂੰ ਲੈ ਕੇ ਗੋਲਡੀ PP ਨੇ ਲਾਈਵ ਹੋ ਕੇ ਕਈ ਵੱਡੇ ਖੁਲਾਸੇ ਕੀਤੇ ਹਨ। ਕਾਫੀ ਦਿਨ ਪਹਿਲਾਂ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਆਦਮੀ ਪੁਲਿਸ ਮਹਿਕਮੇ ਦੇ ਜਾਬਾਜ਼ ਪੁਲਿਸ ਅਧਕਾਰੀਆਂ ਤੇ ਇਲਜ਼ਾਮ ਲਗਾ ਰਿਹਾ ਸੀ ਕਿ ਇਹ NRI ਵੀਰਾਂ ਦੇ ਪੈਸੇ ਖਾਂਦੇ ਹਨ।

PP GoldyPP Goldy

ਉਹਨਾਂ ਇਹ ਵੀ ਇਲਜ਼ਾਮ ਲਗਾਏ ਸਨ ਕਿ ਗੋਲਡੀ ਨੇ NRI ਵੀਰਾਂ ਦੇ ਪੈਸਿਆਂ ਨਾਲ ਇਕ ਨਵੀਂ ਗੱਡੀ ਵੀ ਲੈ ਲਈ ਹੈ ਜਿਸ ਤੇ ਅੱਜ ਗੋਲਡੀ ਨੇ ਲਾਇਵ ਹੋ ਕੇ ਸਾਰੀਆਂ ਗੱਲਾਂ ਦੇ ਜੁਆਬ ਦਿੱਤੇ। ਗੋਲਡੀ ਦਾ ਕਹਿਣਾ ਹੈ ਕਿ ਕਿਸੇ ਨੂੰ ਕੁੱਝ ਵੀ ਕਹਿਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਤੇ ਉਸ ਬਾਰੇ ਜਾਣ ਲੈਣਾ ਚਾਹੀਦਾ ਹੈ।

PP GoldyPP Goldy

ਉਹਨਾਂ ਨੇ ਅਪਣੇ ਫੋਨ ਵਿਚ ਉਸ ਵਿਅਕਤੀ ਦੀ ਗੱਡੀ ਵੀ ਦਿਖਾਈ ਜਿਸ ਨੂੰ ਲੈ ਕੇ ਇੰਨੀਆਂ ਗੱਲਾਂ ਬਣਾਈਆਂ ਗਈਆਂ ਸਨ। ਗੋਲਡੀ ਨੇ ਬੇਨਤੀ ਕੀਤੀ ਕਿ ਉਹਨਾਂ ਨੂੰ ਅਜਿਹੇ ਮਸਲਿਆਂ ਵਿਚ ਨਾ ਉਲਝਾਇਆ ਜਾਵੇ। ਇਹ ਨਾ ਹੋਵੇ ਕਿ ਉਹ ਘਰ ਵਿਚ ਬੰਦ ਹੋ ਜਾਣ।

PP GoldyPP Goldy

ਪਰ ਇਸ ਨਾਲ ਉਹਨਾਂ ਦਾ ਕੁੱਝ ਨਹੀਂ ਜਾਣਾ ਤੇ ਗਰੀਬ ਲੋਕਾਂ ਦਾ ਕੁੱਝ ਨਹੀਂ ਰਹਿਣਾ। ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਸੇਵਾ ਕਰਨ ਦਿੱਤੀ ਜਾਵੇ। ਪੈਸਿਆਂ ਦੇ ਹਿਸਾਬ-ਕਿਤਾਬ ਨੂੰ ਲੈ ਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਜਿੱਥੇ ਵੀ ਬੁਲਾਇਆ ਜਾਵੇਗਾ ਉਹ ਜਾਣ ਲਈ ਤਿਆਰ ਹਨ ਤੇ ਉਹ ਇਕ ਇਕ ਰੁਪਏ ਦਾ ਹਿਸਾਬ ਦੇਣਗੇ ਤੇ ਇਸ ਦਾ ਰਿਕਾਰਡ ਵੀ ਉਹਨਾਂ ਕੋਲ ਲਿਖਿਆ ਪਿਆ ਹੈ।

Fortuner CarFortuner Car

ਜਿਹੜੇ ਉਹਨਾਂ ਦੀ ਸਪੋਟ ਕਰਦੇ ਹਨ ਉਹਨਾਂ ਦਾ ਗੋਲਡੀ ਨੇ ਦਿਲੋਂ ਧੰਨਵਾਦ ਕੀਤਾ ਤੇ ਜਿਹੜੇ ਇਲਜ਼ਾਮ ਲਗਾਉਂਦੇ ਹਨ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਅਜਿਹਾ ਨਾ ਕਰਨ ਨਹੀਂ ਤਾਂ ਗਰੀਬ ਪਰਿਵਾਰਾਂ ਨੇ ਰੁਲ ਜਾਣਾ ਹੈ। ਉਹਨਾਂ ਦੀ ਸਾਰ ਕੋਈ ਵਿਰਲਾ ਹੀ ਲੈਂਦਾ ਹੈ ਇਸ ਲਈ ਜੇ ਕੋਈ ਸੇਵਾ ਕਰਦਾ ਹੈ ਤਾਂ ਉਸ ਤੇ ਇਲਜ਼ਾਮ ਲਗਾਉਣ ਦੀ ਬਜਾਏ ਉਸ ਦਾ ਸਾਥ ਦਿਓ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement