ਕਮਿਸ਼ਨ ਅਧਿਕਾਰੀ ਨੇ ਦਲਿਤ ਪਰਿਵਾਰ ਦੇ ਕੀਤੇ ਬਿਆਨ ਦਰਜ
ਮਲੋਟ- ਅਕਸਰ ਹੀ ਜਰਨਲ ਤੇ ਐਸ ਸੀ ਵਰਗ ਦਾ ਲੜਾਈ ਝਗੜਾ ਵੇਖਣ ਨੂੰ ਮਿਲਦਾ ਹੈ ਅਜਿਹਾ ਹੀ ਇੱਕ ਮਾਮਲਾ ਮਲੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਮੀਨੀ ਵਿਵਾਦ ਦਾ ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਦਲਿਤ ਪਰਿਵਾਰ ਨੇ ਇਨਸਾਫ ਨਾ ਮਿਲਣ ਤੇ ਹੁਣ ਐਸ ਸੀ ਕਮਿਸ਼ਨ ਦਾ ਰੁਖ ਕੀਤਾ ਹੈ। ਦਰਅਸਲ ਮਲੋਟ ਦੇ ਪਿੰਡ ਇਨਾਖੇੜਾ ਦੇ ਜਗਮੀਤ ਸਿੰਘ ਜੋ ਕਿ ਦਲਿਤ ਪਰਿਵਾਰ ਨਾਲ ਸੰਬੰਧਿਤ ਹੈ ਉਸਨੇ ਖੇਤੀਬਾੜੀ ਕਰਨ ਲਈ 4ਏਕੜ ਜ਼ਮੀਨ ਖਰੀਦੀ ਸੀ ਪਰੰਤੂ ਉਸਦਾ ਗੁਆਂਢੀ ਜੋ ਕਿ ਜ਼ਿਮੀਦਾਰ ਵਰਗ ਨਾਲ ਸੰਬੰਧਿਤ ਹੈ
ਤੇ ਉਹ ਇਹਨਾ ਨੂੰ ਇਸ ਜ਼ਮੀਨ ‘ਤੇ ਖੇਤੀਬਾੜੀ ਕਰਨ ਤੋਂ ਰੋਕਦਾ ਸੀ ਦੋਹਾਂ ਧਿਰਾਂ ਵਿਚਕਾਰ ਕਈ ਵਾਰ ਲੜਾਈ ਝਗੜੇ ਵੀ ਹੋਏ ਏਥੋ ਤੱਕ ਕਿ ਗੋਲੀਆਂ ਵੀ ਚਲੀਆਂ ਅਤੇ ਗੱਲ ਪੁਲਿਸ ਥਾਣੇ ਤੱਕ ਵੀ ਪਹੁੰਚੀ ਪਰੰਤੂ ਪਰਿਵਾਰ ਨੂੰ ਇਨਸਾਫ਼ ਤਾਂ ਵੀ ਨਾ ਮਿਲਿਆ ਜਿਸ ਤੋਂ ਬਾਅਦ ਪਰਿਵਾਰ ਨੇ ਐਸ ਸੀ ਕਮਿਸ਼ਨ ਦਾ ਰੁਖ ਕੀਤਾ। ਐਸ ਸੀ ਕਮਿਸ਼ਨ ਨੇ ਵੀ ਇਸ ਮਾਮਲੇ ਨੂੰ ਸੰਜੀਦਗੀ ਨਾਲ ਲਿਆ ਤੇ ਅੱਜ ਐਸ ਸੀ ਕਮਿਸ਼ਨ ਦੇ ਮੈਂਬਰ ਕਰਨਵੀਰ ਸਿੰਘ ਇਨਦੋਰ ਮਲੋਟ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਸਾਰਾ ਮਾਮਲਾ ਜਾਣਿਆ ਤੇ ਨਾਲ ਹੀ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਨ ਤੇ ਪੁਲਿਸ ਨੂੰ ਐਸ ਸੀ ਐਕਟ ਨਾ ਲਗਾਉਣ ਦੇ ਦੋਸ਼ ਵਿੱਚ 24 ਸਤੰਬਰ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ।
ਐਸ ਸੀ ਕਮਿਸ਼ਨ ਦੇ ਮੈਂਬਰ ਨੇ ਦਾਅਵਾ ਕੀਤਾ ਹੈ ਕਿ ਐੇਸ ਸੀ ਕਮਿਸ਼ਨ ਹਮੇਸ਼ਾ ਹੀ ਐਸ ਸੀ ਵਰਗ ਦੇ ਨਾਲ ਹੈ। ਦੂਜੇ ਪਾਸੇ ਜਦੋਂ ਇਸ ਕੇਸ ਦੀ ਤਫਤੀਸ਼ ਕਰ ਰਹੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਜਰਨੈਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਦੋਹਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ ਸਨ ਤੇ ਅੱਜ ਐਸ ਸੀ ਕਮਿਸ਼ਨ ਵੱਲੋਂ ਇਸ ਮਾਮਲੇ ਵਿਚ ਐਸ ਸੀ ਅੇਕਟ ਦੇ ਜੁਰਮ ਵਿਚ ਵਾਧਾ ਕਰਕੇ ੨੫ ਤਾਰੀਕ ਨੂੰ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ 24 ਤਾਰੀਕ ਨੂੰ ਪੁਲਿਸ ਅਧਿਕਾਰੀ ਕੀ ਰਿਪੋਰਟ ਪੇਸ਼ ਕਰਦੇ ਹਨ ਤੇ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।