ਜ਼ਮੀਨੀ ਵਿਵਾਦ ਦੇ ਚਲਦਿਆਂ ਕਾਂਗਰਸੀ ਸਰਪੰਚ ਦੇ ਪਤੀ ਨੇ ਵਿਰੋਧੀ ਧਿਰ ਨੂੰ ਪਰਵਾਰ ਸਮੇਤ ਕੁੱਟਿਆ
Published : Jun 28, 2019, 6:08 pm IST
Updated : Jun 28, 2019, 6:08 pm IST
SHARE ARTICLE
Crime
Crime

ਇੱਥੋਂ ਦੇ ਸ਼੍ਰੀ ਹਰਗੋਬਿੰਦਪੁਰਾ ਦੇ ਪਿੰਡ ਸੁੱਖਾ ਚਿੜਾ ਦੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ...

ਗੁਰਦਾਸਪੁਰ : ਇੱਥੋਂ ਦੇ ਸ਼੍ਰੀ ਹਰਗੋਬਿੰਦਪੁਰਾ ਦੇ ਪਿੰਡ ਸੁੱਖਾ ਚਿੜਾ ਦੀ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਵੱਲੋਂ ਗੁੰਡਾਗਰਦੀ ਦਿਖਾਉਂਦਿਆਂ ਕਥਿਤ ਤੌਰ 'ਤੇ ਬਜ਼ੁਰਗ ਵਿਅਕਤੀ ਦੀ ਜ਼ਮੀਨ 'ਤੇ ਕਬਜ਼ਾ ਕਰਨ ਤੇ ਬਿਰਧ ਦੀ ਪਰਿਵਾਰ ਸਮੇਤ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਆਪਣੇ ਇਸ ਬਹਾਦਰੀ ਭਰੇ ਕਾਰਨਾਮੇ 'ਤੇ ਇੰਨਾ ਫਖ਼ਰ ਮਹਿਸੂਸ ਕਰ ਰਹੇ ਸਨ ਕਿ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਆਪ ਹੀ ਸਾਂਝੀ ਕਰ ਦਿੱਤੀ, ਜੋ ਵਾਇਰਲ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਤਜਿੰਦਰਪਾਲ ਸਿੰਘ ਨਾਂ ਦੇ ਬਿਰਧ ਕਿਸਾਨ ਦੀ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ। ਅਦਾਲਤ ਤੋਂ ਇਸ ਜ਼ਮੀਨ 'ਤੇ ਸਟੇਅ ਵੀ ਮਿਲੀ ਹੋਈ ਹੈ।

CrimeCrime

ਇੱਥੋਂ ਦੀ ਕਾਂਗਰਸੀ ਸਰਪੰਚ ਦੇ ਪਤੀ ਅਜੀਤ ਸਿੰਘ ਨੇ ਆਪਣੇ ਦਰਜਨਾਂ ਹਥਿਆਰਬੰਦ ਸਾਥੀਆਂ ਨਾਲ ਕਥਿਤ ਤੌਰ 'ਤੇ ਕਿਸਾਨ, ਉਸ ਦੇ ਪੁੱਤਰ ਆਦਿੱਤਿਆਵੀਰ ਤੇ ਭੈਣ ਨਾਲ ਕੁੱਟਮਾਰ ਕੀਤੀ। ਕਿਸਾਨ ਦਾ ਇਲਜ਼ਾਮ ਹੈ ਕਿ ਅਜੀਤ ਸਿੰਘ ਨੇ ਟਰੈਕਟਰ ਰਾਹੀਂ ਜ਼ਬਰਦਸਤੀ ਜ਼ਮੀਨ ਵੀ ਵਾਹੀ ਹੈ। ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਗਈ।

Crime Crime

ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਵਿਵਾਦਤ ਜ਼ਮੀਨ 'ਤੇ ਹਾਈਕੋਰਟ ਨੇ ਰੋਕ ਲਾਈ ਹੋਈ ਸੀ ਪਰ ਇੱਕ ਧਿਰ ਅਜੀਤ ਸਿੰਘ ਨੇ ਜ਼ਬਰਦਸਤੀ ਕਬਜ਼ਾ ਕੀਤਾ। ਉਨ੍ਹਾਂ ਕਿਹਾ ਕਿ ਘਟਨਾ ਦੀ ਵੀਡੀਓ ਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement