ਅਦਾਕਾਰ ਕੈਲੀ ਰੀਪਾ ਅਤੇ ਮਾਰਕ ਕੌਂਸਲੋਸ ਨੇ ਕਾਲਜ ਵਿਦਿਆਰਥੀਆਂ ਨੂੰ ਦਿਤੀ ਸਕਾਲਰਸ਼ਿਪ
Published : Sep 19, 2020, 1:36 am IST
Updated : Sep 19, 2020, 1:36 am IST
SHARE ARTICLE
image
image

ਅਦਾਕਾਰ ਕੈਲੀ ਰੀਪਾ ਅਤੇ ਮਾਰਕ ਕੌਂਸਲੋਸ ਨੇ ਕਾਲਜ ਵਿਦਿਆਰਥੀਆਂ ਨੂੰ ਦਿਤੀ ਸਕਾਲਰਸ਼ਿਪ

ਨਿਊਯਾਰਕ, 18 ਸਤੰਬਰ (ਸੁਰਿੰਦਰ ਗਿੱਲ) : ਕੈਲੀ ਰੀਪਾ ਅਤੇ ਮਾਰਕ ਬਹੁਤ ਸਾਰੇ ਕਾਲਜ ਵਿਦਿਆਰਥੀਆਂ ਨੂੰ ਸਹਾਇਤਾ ਦੇ ਰਹੇ ਹਨ। ਇਸ ਜੋੜੇ ਨੇ ਨਿਊਯਾਰਕ ਸਿਟੀ ਦੇ ਵਿਨ ਸਕਾਲਰਸ਼ਿਪ ਫ਼ੰਡ ਨਾਲ ਮਿਲ ਕੇ 20 ਬੇਘਰ ਵਿਦਿਆਰਥੀਆਂ ਨੂੰ ਕਾਲਜ ਸਕਾਲਰਸ਼ਿਪ ਪ੍ਰਦਾਨ ਕੀਤੇ ਹਨ, ਤਾਂ ਜੋ ਉਹ ਅਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ। ਹਰੇਕ ਵਿਦਿਆਰਥੀ ਨੂੰ ਇਕ ਲੈਪਟਾਪ ਅਤੇ ਲਗਭਗ 2,000 ਡਾਲਰ ਦਿਤੇ ਜਾ ਰਹੇ ਹਨ। ਕਿਉਂਕਿ ਮਹਾਂਮਾਰੀ ਦੌਰਾਨ ਬਹੁਤ ਸਾਰੀਆਂ ਕਲਾਸਾਂ ਆਨਲਾਈਨ ਆ ਗਈਆਂ ਹਨ। ਜਿਸ ਕਰ ਕੇ ਵਿਦਿਆਰਥੀ ਸਮੱਗਰੀ ਲੈਣ 'ਚ ਅਸਮਰੱਥ ਸਨ।
ਬਹੁਤੇ ਵਿਦਿਆਰਥੀਆਂ ਕੋਲ ਕੰਪਿਊਟਰ ਨਾ ਹੋਣ ਕਰ ਕੇ ਆਨਲਾਈਨ ਕਲਾਸਾਂ ਲੈਣ ਤੋਂ ਅਸਮਰਥ ਸਨ। ਇਸ ਜੋੜੇ ਨੇ ਲੋੜਵੰਦਾਂ ਦੀ ਸਹਾਇਤਾ ਕਰ ਕੇ ਕਾਫ਼ੀ ਨਾਮ ਕਮਾਇਆ ਹੈ। ਮਾਰਕ ਅਤੇ ਉਸ ਦੀ ਪਤਨੀ ਇਨ੍ਹਾਂ ਵਿਦਿਆਰਥੀਆਂ ਦੀ ਛੋਟੇ ਜਿਹੇ ਪ੍ਰੋਜੈਕਟ ਨਾਲ ਸਹਾਇਤਾ ਕਰ ਕੇ ਬਹੁਤ ਉਤਸ਼ਾਹਿਤ ਮਹਿਸੂਸ ਕਰ ਰਹੇ ਹਨ। ਸਪੋਕਸਮੈਨ ਪੱਤਰਕਾਰ ਨੇ ਕਿਹਾ ਕਿ ਕਾਲਜ ਦੀ ਸ਼ੁਰੂਆਤ ਬਹੁਤ ਸਾਰੇ ਲੋਕਾਂ ਲਈ ਇਕ ਮਹੱਤਵਪੂਰਣ ਪਲ ਹੈ। ਮਾਈਕਲ ਜੋਨਸ, ਜੋ ਪੋਰਟਲੈਂਡ ਸਟੇਟ ਯੂਨੀਵਰਸਿਟੀ ਵਿਚ ਪੜ੍ਹ ਰਿਹਾ ਹੈ। ਉਸਨੇ ਕਿਹਾ ਕਿ ਇਸ ਜੋੜੇ ਦੀ ਸਹਾਇਤਾ ਸਾਡੇ ਭਵਿੱਖ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਅਸੀਂ ਅਪਨੀ ਪੜ੍ਹਾਈ ਜਾਰੀ ਰੱਖ ਸਕਦੇ ਹਨ। ਪਿਛਲੇ ਸਾਲ ਵੀ ਇਸ ਜੋੜੇ ਨੇ ਵਿਨ ਨੂੰ ਆਈਪੈਡ, ਲੈਪਟਾਪ ਅਤੇ ਹੋਰ ਤਕਨਾਲੋਜੀ ਖਰੀਦਣ ਵਿਚ ਸਹਾਇਤਾ ਲਈ 500,000 ਡਾਲਰ ਦਾਨ ਵੀ ਕੀਤੇ ਸਨ।imageimage

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement