
ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਦੀ ਮੌਜੂਦਗੀ ਵਿਚ ਕੈਪਟਨ ਤੇ ਉਨ੍ਹਾਂ ਦੇ ਸਾਥੀ ਭਾਜਪਾ ਦੀ ਮੈਂਬਰਸ਼ਿਪ ਲੈਣਗੇ।
ਚੰਡੀਗੜ੍ਹ (ਭੁੱਲਰ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੇ ਸਾਥੀਆਂ ਸਣੇ ਦਿੱਲੀ ਪਹੁੰਚ ਗਏ ਹਨ। ਉਹ ਅੱਜ ਪੰਜਾਬ ਲੋਕ ਕਾਂਗਰਸ ਭੰਗ ਕਰ ਕੇ ਭਾਜਪਾ ਵਿਚ ਸ਼ਾਮਲ ਹੋਣਗੇ। ਭਾਵੇਂ ਪ੍ਰਨੀਤ ਕੌਰ ਹਾਲੇ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ ਪਰ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਤੇ ਧੀ ਜੈ ਇੰਦਰ ਕੌਰ ਨਾਲ ਸ਼ਾਮਲ ਹੋਣਗੇ। ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ 3 ਸਾਬਕਾ ਮੰਤਰੀ ਅਤੇ 6 ਸਾਬਕਾ ਕਾਂਗਰਸ ਵਿਧਾਇਕ ਵੀ ਭਾਜਪਾ ਵਿਚ ਕੈਪਟਨ ਨਾਲ ਹੀ ਸ਼ਾਮਲ ਹੋ ਰਹੇ ਹਨ। ਕੈਪਟਨ ਨਾਲ ਉਨ੍ਹਾਂ ਦੇ ਖ਼ਾਸ ਨਜ਼ਦੀਕੀ ਕੈਪਟਨ ਅਮਰਦੀਪ ਸਿੰਘ, ਕਮਲਜੀਤ ਸੈਣੀ ਤੇ ਐਮ ਪੀ ਸਿੰਘ ਵੀ ਦਿੱਲੀ ਪਹੁੰਚੇ ਹਨ । ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਦੀ ਮੌਜੂਦਗੀ ਵਿਚ ਕੈਪਟਨ ਤੇ ਉਨ੍ਹਾਂ ਦੇ ਸਾਥੀ ਭਾਜਪਾ ਦੀ ਮੈਂਬਰਸ਼ਿਪ ਲੈਣਗੇ।