ਲੁਧਿਆਣਾ 'ਚ ਜ਼ਿਲ੍ਹਾ ਪਧਰੀ ਅੰਡਰ-21 ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼
Published : Sep 19, 2022, 12:24 am IST
Updated : Sep 19, 2022, 12:24 am IST
SHARE ARTICLE
image
image

ਲੁਧਿਆਣਾ 'ਚ ਜ਼ਿਲ੍ਹਾ ਪਧਰੀ ਅੰਡਰ-21 ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼

ਲੁਧਿਆਣਾ, 18 ਸਤੰਬਰ (ਆਰ.ਪੀ. ਸਿੰਘ): ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਅੰਡਰ-21 ਲੜਕੇ/ਲੜਕੀਆਂ ਦੇ ਮੁਕਾਬਲਿਆਂ ਦਾ ਲੁਧਿਆਣਾ ਵਿੱਚ ਸ਼ਾਨਦਾਰ ਆਗਾਜ਼ ਹੋਇਆ¢ ਅੰਡਰ-21 ਲੜਕੇ/ਲੜਕੀਆਂਦੇ ਮੁਕਾਬਲੇ 18 ਤੋਂ 20 ਸਤੰਬਰ ਤੱਕ ਕਰਵਾਏ ਜਾਣੇ ਹਨ¢ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਖੇਡਾਂ ਵਤਨ ਪੰਜਾਬ ਦੀਆਂ-2022 ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਸੀ ਜਿਸ ਨਾਲ ਸਾਰਾ ਪੰਜਾਬ ਖੇਡਾਂ ਦੇ ਰੰਗ ਵਿੱਚ ਰੰਗਿਆ ਗਿਆ ਹੈ¢ 
ਉਨ੍ਹਾ ਦੱਸਿਆ ਕਿ ਮੁੱਖ ਮੰਤਰੀ ਮਾਨ ਦੀ ਸੋਚ ਹੈ ਕਿ ਕਿਸੇ ਵੇਲੇ ਖੇਡਾਂ ਵਿੱਚ ਪਹਿਲੇ ਨੰਬਰ 'ਤੇ ਰਹੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਇਆ ਜਾਵੇ ਅਤੇ ਆਪਣੇ ਇਸੇ ਉਦੇਸ਼ ਨੂੰ ਲੈ ਕੇ ਉਨ੍ਹਾਂ ਇਹ ਮਹਾਂਕੁੰਭ ਉਲੀਕਿਆ ਹੈ | ਉਨ੍ਹਾਂ ਦੱਸਿਆ ਕਿ ਇਹ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 12 ਤੋਂ 22 ਸਤੰਬਰ ਤੱਕ ਕਰਵਾਏ ਜਾਣੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂ, 10 ਅਕਤੂਬਰ ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਆਪਣੇ ਜੌਹਰ ਵਿਖਾਉਣਗੇ¢ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਅੱਜ ਦੇ ਖੇਡ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਹੈਂਡਬਾਲ ਲੜਕੇ ਦੇ ਮੁਕਾਬਲਿਆਂ ਵਿੱਚ ਬੀ.ਵੀ.ਐਮ. ਸਕੂਲ ਨੇ ਰਾਮਗੜ੍ਹੀਆ ਕੋ-ਐਜੂਕੇਸ਼ਨ ਸਕੂਲ ਨੂੰ 12-0 ਨਾਲ ਕਰਾਰੀ ਹਾਰ ਦਿੱਤੀ ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਬੀ.ਵੀ.ਐਮ. ਸਕੂਲ, ਕਿਚਲੂ ਨਗਰ ਦੀ ਟੀਮ ਨੇ ਆਈ.ਪੀ.ਐਸ. ਦੀ ਟੀਮ ਨੂੰ 7-0 ਦੇ ਫਰਕ ਨਾਲ ਹਰਾਇਆ¢ 
ਹਾਕੀ ਲੜਕੇ 'ਚ ਪਿੰਡ ਅਕਾਲਗੜ੍ਹ ਦੀ ਟੀਮ ਨੇ ਡੀ.ਏ.ਵੀ. ਪਖੋਵਾਲ ਦੀ ਟੀਮ ਨੂੰ 4-0 ਨਾਲ ਹਰਾਇਆ ਜਦਕਿ ਲੜਕੀਆਂ 'ਚ ਹਾਕੀ ਅਕੈਡਮੀ ਦੀ ਟੀਮ ਜੇਤੂ ਰਹੀ¢ ਬਾਸਕਟਬਾਲ 'ਚ ਲੜਕੀਆਂ ਦੀ ਟੀਮ 'ਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਗੁਰੂ ਨਾਨਕ ਪਬਲਿਕ ਸੀ.ਸੈ. ਸਕੂਲ ਬੁੱਢੇਵਾਲ ਦੀ ਟੀਮ ਨੂੰ 6-2 ਦੇ ਫਰਕ ਨਾਲ ਹਰਾਇਆ¢ ਇਸ ਤੋਂ ਇਲਾਵਾ ਤੈਰਾਕੀ, 50 ਬਟਰਫਲਾਈ ਸਟ੍ਰੋਕ ਲੜਕੇ 'ਚ ਇਸ਼ਾਨ ਪਵਾਰ ਅਤੇ ਲੜਕੀਆਂ 'ਚ ਕਿ੍ਤੀ ਅਰੋੜਾ ਨੇ ਪਹਿਲਾ ਸਥਾਨ ਹਾਸਲ ਕੀਤਾ¢ 
50 ਬਰੈਸਟ ਸਟ੍ਰੋਕ ਲੜਕੇ 'ਚ ਇਸ਼ਾਨ ਬਹਿਲ, 100 ਮੀਟਰ ਬੈਕ ਸਟ੍ਰੋਕ 'ਚ ਸਰਗੁਣਜੋਤ ਸਿੰਘ, 200 ਮੀਟਰ ਬ੍ਰੈਸਟ ਸਟ੍ਰੋਕ 'ਚ ਇਸ਼ਾਨ ਬਹਿਲ, 200 ਮੀਟਰ ਫਰੀ ਸਟਾਈਲ 'ਚ ਵਿਕਰਮਾਦਿੱਤਿਆ ਨੇ ਪਹਿਲਾ ਸਥਾਨ ਹਾਸਲ ਕੀਤਾ¢ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਐਥਲੈਟਿਕਸ, ਈਵੈਂਟ-100 ਮੀਟਰ ਲੜਕੇ ਗੁਰਕਮਲ ਸਿੰਘ ਰਾਏ, ਲੜਕੀਆਂ ਕਾਵਿਆ ਸੂਦ, 400 ਮੀਟਰ ਲੜਕੇ 'ਚ ਇੰਦਰਪ੍ਰੀਤ ਸਿੰਘ, ਲੜਕੀਆਂ 'ਚ ਈਸ਼ਾ ਸਹੋਤਾ, 1500 ਮੀਟਰ ਲੜਕੇ 'ਚ ਆਰਿਸ਼, ਲੜਕੀਆਂ 'ਚ ਪਵਨਪ੍ਰੀਤ ਮੋਰਿਆ ਨੇ ਬਾਜੀ ਮਾਰੀ¢ ਈਵੈਂਟ ਡਿਸਕਸ ਥ੍ਰੋਅ 'ਚ ਕ੍ਰਮਵਾਰ ਜਗਸੀਰ ਸਿੰਘ ਅਤੇ ਮੁਸਕਾਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ |

SHARE ARTICLE

ਏਜੰਸੀ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement