
ਲਿਸ ਟੀਮਾਂ ਨੇ 96 ਘੰਟੇ ਵਿਚ ਸੁਲਝਾਇਆ ਮਾਮਲਾ
ਲੁਧਿਆਣਾ: ਥਾਣਾ ਦੁੱਗਰੀ ਦੀ ਪੁਲਿਸ ਪਾਰਟੀ ਨੇ ਪੱਖੋਵਾਲ ਰੋਡ ਸਥਿਤ ਡਾਕਟਰ ਦੇ ਘਰੋਂ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਇਆਂ ਲੁਟੇਰਾ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਵਲੋਂ ਮੁਲਜ਼ਮਾਂ ਕੋਲੋਂ 3 ਕਰੋੜ 51 ਲੱਖ 3 ਹਜ਼ਾਰ 700 ਰੁਪਏ ਦੀ ਨਗਦੀ, 271.35 ਗ੍ਰਾਮ ਸੋਨੇ ਦੇ ਗਹਿਣੇ, 88 ਗ੍ਰਾਮ ਚਾਂਦੀ, ਵਾਰਦਾਤ ਸਮੇ ਵਰਤੀ ਕਾਰ, 12 ਬੋਰ ਦੀ ਦੇਸੀ ਕੱਟਾ ਪਿਸਤੌਲ, 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ: ਪ੍ਰੋ. ਬੀ. ਸੀ. ਵਰਮਾ ਨੂੰ ਸੇਜਲ ਅੱਖਾਂ ਨਾਲ ਦਿਤੀ ਗਈ ਅੰਤਿਮ ਵਿਦਾਇਗੀ
ਇਸ ਸਬੰਧੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੱਖੋਵਾਲ ਰੋਡ ਸ਼ਹੀਦ ਭਗਤ ਸਿੰਘ ਨਗਰ ਨਿਵਾਸੀ ਡਾਕਟਰ ਕਮਲ ਬੱਗਾ ਪਤਨੀ ਡਾ.ਵਾਹਿਗੁਰੂ ਪਾਲ ਸਿੰਘ ਨੇ ਸ਼ਿਕਾਇਤ ਦਿਤੀ ਸੀ ਕਿ ਉਨ੍ਹਾਂ ਦੇ ਘਰ ਵਿਚ ਦਾਖਲ ਹੋਏ 4 ਅਣਪਛਾਤੇ ਲੁਟੇਰੇ ਉਸ ਨੂੰ, ਉਸ ਦੇ ਪਤੀ ਅਤੇ ਨੌਕਰ ਨੂੰ ਬੰਧਕ ਬਣਾ ਕੇ ਕਰੋੜਾਂ ਦੀ ਨਗਦੀ, ਗਹਿਣੇ ਅਤੇ ਕਾਰ ਲੁੱਟ ਕੇ ਫਰਾਰ ਹੋ ਗਏ ਹਨ।
ਇਹ ਵੀ ਪੜ੍ਹੋ: ਮਸਤਾਨੇ ਫਿਲਮ ਦੀ ਸਮੁੱਚੀ ਟੀਮ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਹੋਈ ਨਤਮਸਤਕ
ਇਸ ਦੌਰਾਨ ਮੌਕੇ ’ਤੇ ਥਾਣਾ ਦੁਗਰੀ ਐਸ.ਐਚ.ਓ. ਇੰਸਪੈਕਟਰ ਮਧੂਬਾਲਾ, ਸ਼ਹੀਦ ਭਗਤ ਸਿੰਘ ਚੌਂਕੀ ਇੰਚਾਰਜ ਬਲਬੀਰ ਸਿੰਘ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਅਣਪਛਾਤੇ ਲੁਟੇਰਿਆਂ ਵਿਰੁਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ। ਪੁਲਿਸ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਇਸ ਮਾਮਲੇ ਨੂੰ ਜਲਦ ਸੁਲਝਾਉਣ ਲਈ ਟੀਮਾਂ ਗਠਿਤ ਕੀਤੀਆਂ ਗਈਆਂ। ਪੁਲਿਸ ਟੀਮਾਂ ਨੇ 96 ਘੰਟੇ ਵਿਚ ਮਾਮਲੇ ਨੂੰ ਸੁਲਝਾਉਂਦੇ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਲੁਟੇਰਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਕਰੋੜਾਂ ਦੀ ਨਗਦੀ ਅਤੇ ਗਹਿਣਿਆਂ ਸਣੇ ਕਈ ਚੀਜ਼ਾਂ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ’ਤੇ ਡਿੱਗਿਆ ਚੱਲਦਾ ਪੱਖਾ; ਮੂੰਹ ਅਤੇ ਨੱਕ ’ਤੇ ਲੱਗੀਆਂ ਸੱਟਾਂ
ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਅਤੇ ਇਨ੍ਹਾਂ ਕੋਲੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਥਰੀਕੇ ਦੇ ਭਾਈ ਹਰਨਾਮ ਦਾਸ ਨਗਰ ਨਿਵਾਸੀ ਗੁਰਵਿੰਦਰ ਸਿੰਘ ਉਰਫ ਸੋਨੂ, ਦੁਗਰੀ ਫੇਸ 2 ਨਿਵਾਸੀ ਪਵਨਜੀਤ ਸਿੰਘ ਸ਼ਾਲੂ, ਤਰਨ ਤਾਰਨ ਦੇ ਪਿੰਡ ਕਾਜੀ ਕੋਟ ਨਿਵਾਸੀ ਜਗਪ੍ਰੀਤ ਸਿੰਘ,ਤਰਨ ਤਾਰਨ ਦੇ ਪਿੰਡ ਚੰਡੇਰ ਨਿਵਾਸੀ ਸਾਹਿਲ ਦੀਪ ਸਿੰਘ ਵਜੋਂ ਹੋਈ।