
ਇਸ ਦੌਰਾਨ ਨੌਜਵਾਨ ਦਾ ਹੱਥ ਗਰਿੱਲ ਤੋਂ ਤਿਲਕ ਗਿਆ ਅਤੇ ਉਹ ਛੱਤ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ।
ਪਠਾਨਕੋਟ: ਪਠਾਨਕੋਟ ਦੇ ਮੁਹੱਲਾ ਗਾਂਧੀ ਨਗਰ 'ਚ ਅਪਣੇ ਘਰ ਦੀ ਛੱਤ 'ਤੇ ਗਏ 35 ਸਾਲਾ ਪੁਨੀਤ 'ਤੇ ਬਾਂਦਰਾਂ ਦੇ ਇਕ ਸਮੂਹ ਨੇ ਹਮਲਾ ਕਰ ਦਿਤਾ। ਇਸ ਦੌਰਾਨ ਅਪਣੀ ਜਾਨ ਬਚਾਉਣ ਲਈ ਨੌਜਵਾਨ ਛੱਤ ਦੀ ਗਰਿੱਲ ਨਾਲ ਲਟਕ ਗਿਆ ਪਰ ਫਿਰ ਵੀ ਬਾਂਦਰਾਂ ਨੇ ਪਿੱਛਾ ਨਹੀਂ ਛੱਡਿਆ। ਇਸ ਦੌਰਾਨ ਨੌਜਵਾਨ ਦਾ ਹੱਥ ਗਰਿੱਲ ਤੋਂ ਤਿਲਕ ਗਿਆ ਅਤੇ ਉਹ ਛੱਤ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ।
ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪੁਨੀਤ ਇਕ ਪ੍ਰਾਈਵੇਟ ਸਕੂਲ ਵਿਚ ਨੌਕਰੀ ਕਰਦਾ ਸੀ। ਦੂਜੇ ਪਾਸੇ ਡਾਕਟਰ ਨੇ ਦਸਿਆ ਕਿ ਨੌਜਵਾਨ ਦੀ ਮੌਤ ਛਾਤੀ ਦੀਆਂ ਪਸਲੀਆਂ ਟੁੱਟਣ ਕਾਰਨ ਹੋਈ ਹੈ।