
ਪੁਲਿਸ ਨੇ ਜਿੰਮ ਮਾਲਕ ਮੁਕੇਸ਼ ਰਾਵਤ ਖ਼ਿਲਾਫ਼ ਮਾਮਲਾ ਦਰਜ ਕਰਕੇ ਕੀਤਾ ਕਾਬੂ
ਮੁਹਾਲੀ: ਜਗਤਪੁਰਾ ਦੇ ਇਕ ਜਿੰਮ ਵਿਚ ਬਿਜਲੀ ਦਾ ਕਰੰਟ ਲੱਗਣ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਮਲ ਸਿੰਘ ਵਾਸੀ ਫੇਜ਼-11 ਵਜੋਂ ਹੋਈ ਹੈ। ਸ਼ਿਕਾਇਤ ’ਤੇ ਥਾਣਾ ਸੋਹਾਣਾ ਪੁਲਿਸ ਨੇ ਜਿੰਮ ਮਾਲਕ ਮੁਕੇਸ਼ ਰਾਵਤ ਵਾਸੀ ਜ਼ੀਰਕਪੁਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਬਾਅਦ 'ਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਚਰਨਜੀਤ ਕੌਰ ਵਾਸੀ ਫੇਜ਼-11 ਨੇ ਦੱਸਿਆ ਕਿ ਉਹ ਕੋਠੀਆਂ ਦੀ ਸਫ਼ਾਈ ਕਰਨ ਦਾ ਕੰਮ ਕਰਦੀ ਹੈ।
ਇਹੀ ਵੀ ਪੜ੍ਹੋ: ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਬਣਾਇਆ ਵਿਸ਼ਵ ਰਿਕਾਰਡ, ਇਕ ਘੰਟੇ ਵਿਚ ਲਗਾਈਆਂ 1,34,823 ਕਿੱਕਾਂ
ਉਸ ਦਾ ਵੱਡਾ ਲੜਕਾ ਕਮਲ ਸਿੰਘ ਰੋਜ਼ ਸ਼ਾਮ ਨੂੰ ਜਗਤਪੁਰਾ ਵਿਚ ਜਿੰਮ ਜਾਂਦਾ ਸੀ। 16 ਸਤੰਬਰ ਨੂੰ ਰੋਜ਼ਾਨਾ ਦੀ ਤਰ੍ਹਾਂ ਉਹ ਘਰੋਂ ਜਗਤਪੁਰਾ ਜਿੰਮ ਗਿਆ ਸੀ। ਇਸ ਦੌਰਾਨ ਰਾਤ ਕਰੀਬ 8 ਵਜੇ ਉਸ ਨੂੰ ਕਮਲ ਦੇ ਦੋਸਤ ਦਾ ਫੋਨ ਆਇਆ, ਜਿਸ ਨੇ ਉਸ ਨੂੰ ਦੱਸਿਆ ਕਿ ਕਮਲ ਨੂੰ ਜਿੰਮ ਵਿਚ ਕਰੰਟ ਲੱਗ ਗਿਆ ਹੈ। ਉਹ ਉਸ ਨੂੰ ਜੀਐਮਸੀਐਚ-32 ਲੈ ਕੇ ਜਾ ਰਿਹਾ ਹੈ। ਜਦੋਂ ਉਹ ਹਸਪਤਾਲ ਪਹੁੰਚੀ ਤਾਂ ਪਤਾ ਲੱਗਾ ਕਿ ਕਮਲ ਦੀ ਮੌਤ ਹੋ ਚੁੱਕੀ ਹੈ। ਜਦੋਂ ਉਸ ਨੇ ਆਪਣੇ ਤੌਰ ’ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਹਾਦਸਾ ਜਿੰਮ ਮਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਟੀ ਵਿਚ ਸਿੱਖ ਵਿਚਾਰਧਾਰਾ ਉਤੇ ਹਮਲੇ ਕਰਨ ਵਾਲਾ ਕਾਮਰੇਡ ਪ੍ਰੋਫ਼ੈਸਰ ਤੇ ਇਕ ਵਿਦਿਆਰਥਣ ਦੀ ਮੌਤ
ਮ੍ਰਿਤਕ ਦੀ ਭੈਣ ਕਿਰਨ ਨੇ ਜੀਐਮਸੀਐਚ-32 ਹਸਪਤਾਲ ਦੇ ਡਾਕਟਰਾਂ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਕਮਲ ਜ਼ਿੰਦਾ ਸੀ। ਉਸਦੀਆਂ ਅੱਖਾਂ ਵਿਚੋਂ ਹੰਝੂ ਆ ਰਹੇ ਸਨ। ਡਾਕਟਰਾਂ ਨੇ ਉਸ ਦੀ ਜਾਂਚ ਵੀ ਨਹੀਂ ਕੀਤੀ ਅਤੇ ਸਿਰਫ਼ ਉਸ ਵੱਲ ਦੇਖਿਆ ਅਤੇ ਸੌਰੀ ਬੋਲ ਦਿਤਾ। ਜੇਕਰ ਕੋਸ਼ਿਸ਼ ਕੀਤੀ ਜਾਂਦੀ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਇਸ ਦੇ ਨਾਲ ਹੀ ਜਿੰਮ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਮਲ ਜਿੰਮ ਖਤਮ ਕਰਦੇ ਹੀ ਬਾਹਰ ਗੈਲਰੀ 'ਚ ਜਾਂਦਾ ਸੀ । ਉਸ ਦਿਨ ਬਹੁਤ ਮੀਂਹ ਵੀ ਬਹੁਤ ਪਿਆ ਤੇ ਗੈਲਰੀ ਵਿਚ ਪਾਣੀ ਭਰ ਗਿਆ ਸੀ ਅਤੇ ਉਹ ਖ਼ੁਦ ਪਸੀਨੇ ਨਾਲ ਭਿਜਿਆ ਹੋਇਆ ਸੀ ਜਿਵੇਂ ਹੀ ਉਸ ਨੇ ਗਰਿੱਲ ਨੂੰ ਛੂਹਿਆ ਤਾਂ ਉਸ ਨੂੰ ਜ਼ੋਰਦਾਰ ਝਟਕਾ ਲੱਗਾ।