
ਬਟਾਲਾ ‘ਚ ਅਠਵਾਲ ਨਹਿਰ ਦੇ ਕੋਲ ਵੀਰਵਾਰ ਸ਼ਾਮ ਨੂੰ ਬੱਸ ਦਾ ਇੰਤਜ਼ਾਰ ‘ਚ ਖੜ੍ਹੇ ਪਰਿਵਾਰ ਨੂੰ ਬੇਕਾਬੂ ਕੈਂਟਰ ਨੇ ਕੁਚਲ ਦਿਤਾ ਹੈ..
ਬਟਾਲਾ (ਸ.ਸ.ਸ) : ਬਟਾਲਾ ‘ਚ ਅਠਵਾਲ ਨਹਿਰ ਦੇ ਕੋਲ ਵੀਰਵਾਰ ਸ਼ਾਮ ਨੂੰ ਬੱਸ ਦੇ ਇੰਤਜ਼ਾਰ ‘ਚ ਖੜ੍ਹੇ ਪਰਿਵਾਰ ਨੂੰ ਬੇਕਾਬੂ ਕੈਂਟਰ ਨੇ ਕੁਚਲ ਦਿਤਾ ਹੈ। ਇਸ ਹਾਦਸੇ ਵਿਚ ਔਰਤ, ਉਸ ਦੇ ਇਕ ਬੇਟੇ ਅਤੇ ਮਾਸੀ ਦੇ ਭਰਾ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਪਤਿ ਅਤੇ ਦੋ ਬੱਚਿਆਂ ਦੀ ਹਾਲਤ ਗੰਭੀਰ ਹੈ। ਪਤਾ ਚਲਿਆ ਹੈ ਕਿ ਭਰਾ ਦੇ ਵਿਆਹ ਵਿਚ ਪਰਿਵਾਰ ਸਮੇਤ ਆਈ ਔਰਤ ਵਾਪਸ ਪਰਤ ਰਹੀ ਸੀ। ਮਾਸੀ ਦੇ ਭਰਾ ਨੇ ਉਹਨਾਂ ਨੂੰ ਛੱਡਣ ਲਈ ਆਇਆ ਸੀ। ਇਸ ਅਧੀਨ ਹਾਦਸਾ ਹੋ ਗਿਆ। ਥਾਣਾ ਘੁਮਾਣ ਦੇ ਐਸਐਚਓ ਲਲਿਤ ਕੁਮਾਰ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਦੋਨਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਅੱਗੇ ਵਧਾ ਦਿੱਤੀ ਹੈ।
Truck
ਮਿਲੀ ਜਾਣਕਾਰੀ ਦੇ ਅਨੁਸਾਰ ਮਨੋਹਰਪੁਰਾ ਨਿਵਾਸੀ ਬਿਕਰਮਜੀਤ ਸਿੰਘ ਪੁੱਤਰ ਪੁੱਤਰ ਮੱਟੂ ਦਾ 11 ਨਵੰਬਰ ਨੂੰ ਵਿਆਹ ਹੋਣਾ ਤੈਅ ਹੋਇਆ ਸੀ। ਵੀਰਵਾਰ ਨੂੰ ਉਸ ਦਾ ਵਿਆਹ ਸੀ ਅਤੇ ਇਸ ਵਿਚ ਉਸਦੀ ਵਿਆਹੀ ਹੋਈ ਭੈਣ ਬਿੰਦਰ ਕੌਰ ਅਪਣੇ ਪਤੀ ਜੌਗਿੰਦਰ ਸਿੰਘ ਅਤੇ ਤਿੰਨ ਬੱਚਿਆਂ ਦੇ ਨਾਲ ਆਈ ਹੋਈ ਸੀ। ਪ੍ਰੋਗਰਾਮ ਖ਼ਤਮ ਹੋਣ ਬਾਅਦ ਦੇਰ ਸ਼ਾਮ ਇਹ ਪਰਿਵਾਰ ਵਾਪਸ ਵੈਰੋਨੰਗਲ ਜਾ ਰਿਹਾ ਸੀ। ਵਿਕਰਮਜੀਤ ਸਿੰਘ ਦੇ ਮਾਸੀ ਦਾ ਭਰਾ ਬਲਦੇਵ ਸਿੰਘ ਉਹਨਾਂ ਨੂੰ ਮੋਟਰਸਾਇਕਲ ਉਤੇ ਛੱਡਣ ਆਇਆ ਸੀ। ਜਿਸ ਸਮੇਂ ਇਹ ਪਰਿਵਾਰ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਅਚਾਨਕ ਇਕ ਕੈਂਟਰ ਨੇ ਸਾਰਿਆਂ ਨੂੰ ਕੁਚਲ ਦਿਤਾ।
Accident
ਇਸ ਹਾਦਸੇ ਵਿਚ 32 ਸਾਲਾ ਬਲਜਿੰਦਰ ਕੌਰ ਉਰਫ਼ ਬਿੰਦਰ ਅਤੇ ਉਸ ਦੀ 5 ਸਾਲਾ ਬੇਟੇ ਸਹਿਜਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਪਤੀ ਜੌਗਿੰਦਰ ਸਿੰਘ 40, ਦੋ ਬੇਟੀਆਂ ਕਵਲਪ੍ਰੀਤ ਕੌਰ 9, ਸਿਮਰਨਜੀਤ ਕੌਰ 11 ਅਤੇ ਮਾਸੀ ਦਾ ਭਰਾ ਬਲਦੇਵ ਸਿੰਘ 21 ਜਖ਼ਮੀ ਹੋ ਗਏ। ਤੁਰੰਤ ਇਹਨਾਂ ਸਾਰਿਆਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ, ਪਰ ਉਥੇ ਬਲਦੇਵ ਸਿੰਘ ਨੇ ਦਮ ਤੋੜ ਦਿਤਾ। ਬਿੰਦਰ ਕੌਰ ਦੇ ਪਤੀ ਅਤੇ ਦੋਨਾਂ ਬੇਟੀਆਂ ਦਾ ਇਲਾਜ ਚਲ ਰਿਹਾ ਹੈ। ਜਿਥੇ ਉਹਨਾਂ ਦਾ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Accident
ਉਧਰ ਥਾਣਾ ਘੁਮਾਣ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਰਵਾਇਆ ਹੈ। ਹਾਦਸੇ ਤੋਂ ਬਾਅਦ ਕੈਂਟਰ ਦਾ ਡ੍ਰਾਇਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪਰ ਪੁਲਿਸ ਨੇ ਘਟਨਾ ਸਥਾਨ ਤੋਂ ਕੈਂਟਰ ਅਤੇ ਬਾਈਕ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ। ਕੈਂਟਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।